2015-16 ਲਈ 79,314 ਕਰੋੜ ਰੁਪਏ ਦਾ ਬਜਟ ਹੋਵੇਗਾ ਪੇਸ਼

ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਿਧਾਨ ਸਭਾ ‘ਚ 2015-16 ਦਾ 79,314 ਦਾ ਬਜਟ ਪੇਸ਼ ਕਰ ਰਹੇ ਹਨ । ਇਹ ਬਜਟ 125 ਕਰੋੜ ਦੇ ਘਾਟੇ ਵਾਲਾ ਬਜਟ ਹੈ । ਇਸ ਬਜਟ ‘ਚ ਆਰਥਿਕਤਾ , ਉਦਯੋਗਾਂ ,ਪਿੰਡਾਂ ਦੇ ਵਿਕਾਸ ,ਸਿੱਖਿਆ ,ਸਿਹਤ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਪਿਛਲੇ ਸਾਲ ਇਹ ਬਜਟ 58,593 ਕਰੋੜ ਸੀ।ਇਸ ਬਜਟ ‘ਚ ਪਿੰਡਾਂ ਦੀਆਂ ਸੜਕਾਂ ਲਈ 1500 ਕਰੋੜ,ਖੇਤੀ ਸਹਾਇਕ ਧੰਦਿਆਂ ਲਈ 230 ਕਰੋੜ ਰੱਖੇ ਹਨ।