ਅੰਮ੍ਰਿਤਾ ਪ੍ਰੀਤਮ ਦੇ ਜਨਮ ਦਿਨ ‘ਤੇ ਪੰਜਾਬ ਭਵਨ ਸਰੀ ‘ਚ ਵਿਸ਼ੇਸ਼ ਸਮਾਗਮ 6 ਨਵੰਬਰ ਨੂੰ

ਸਰੀ -ਪੰਜਾਬ ਭਵਨ ਸਰੀ ਵੱਲੋਂ ਅੰਮ੍ਰਿਤਾ ਪ੍ਰੀਤਮ ਜੀ ਦੇ 102ਵੇਂ ਜਨਮ ਦਿਵਸ ਮੌਕੇ 6 ਨਵੰਬਰ 2021 ਨੂੰ ਪੰਜਾਬ ਭਵਨ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਨੇ ਦੱਸਿਆ ਹੈ ਕਿ ਇਸ ਸਮਾਗਮ ਵਿਚ ਵਿਚਾਰ ਚਰਚਾ ਹੋਵੇਗੀ, ਤਿੰਨ ਨਵੀਆਂ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ ਅਤੇ ਕਵੀ ਦਰਬਾਰ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਡਾ. ਸ.ਪ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਕਰਨਗੇ ਅਤੇ ਦਵਿੰਦਰਪਾਲ ਸਿੰਘ ਮੁੱਖ ਮਹਿਮਾਨ, ਰਾਏ ਅਜ਼ੀਜ਼ ਉਂਲਾ ਖਾਨ ਵਿਸ਼ੇਸ਼ ਮਹਿਮਾਨ ਅਤੇ ਡਾ. ਸਾਧੂ ਸਿੰਘ ਇਸ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ। ਪੰਜਾਬ ਭਵਨ ਵੱਲੋਂ ਸਮੂਹ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਹੋਣ ਲਈ ਅਪੀਲ ਕੀਤੀ ਗਈ ਹੈ।

(ਹਰਦਮ ਮਾਨ)
+1 604 308 6663
 maanbabushahi@gmail.com

Install Punjabi Akhbar App

Install
×