ਪੰਜਾਬ ਤੇ ਪੂਸਾ 44……!

DSC03504pusa

ਇਸ ਵੇਲੇ ਪੰਜਾਬ ਵਿਚ ਝੋਨੇ ਦੀ ਲਵਾਈ ਜ਼ੋਰਾਂ ਤੇ ਹੈ। ਮਜ਼ਦੂਰਾਂ ਦੀ ਪੂਰੀ ਸੇਵਾ ਹੁੰਦੀ ਹੈ। ਦਿਨੇ ਕੰਮ ਕਰਦੇ ਹਨ ਤੇ ਰਾਤ ਨੂੰ ਬੋਰਾਂ ਤੇ ਢੋਲਕੀ ਖੜਕਦੀ ਹੈ। ਪਰ ਦੇਖਣ ਵਾਲੀ ਗੱਲ ਤਾਂ ਇਹ ਹੈ ਕੇ ਪੰਜਾਬ ਵਿਚ ਝੋਨੇ ਦੀ ਕਿਹੜੀ ਕਿਸਮ ਲੱਗ ਰਹੀ ਹੈ। ਪੰਜਾਬ ਦੇ ਖੇਤੀ ਅਦਾਰੇ ਕਈ ਸਾਲਾਂ ਤੋਂ ਕਹਿ ਰਹੇ ਹਨ ਕੇ ਕਿਸਾਨਾਂ ਨੂੰ ਪੂਸਾ ਝੋਨਾ ਨਹੀਂ ਲਾਉਣਾ ਚਾਹੀਦਾ, ਇਸ ਦੇ ਕਈ ਨੁਕਸ ਵੀ ਗਿਣਾਉਂਦੇ ਹਨ ਤੇ ਬਦਲਵੀਆਂ ਕਿਸਮਾਂ ਵੀ ਸੁਝਾਉਂਦੇ ਹਨ। ਪਰ ਇਸ ਸਾਰੇ ਪ੍ਰਚਾਰ ਦੇ ਬਾਵਜੂਦ ਕਿਸਾਨ ਪੂਸਾ 44 ਦਾ ਖਹਿੜਾ ਨਹੀਂ ਛੱਡ ਰਿਹਾ, ਇਸ ਵਾਰ ਇਹਦੇ ਬੀਜ ਦੀ ਬਹੁਤ ਮੰਗ ਸੀ, ਦੁਕਾਨਾਂ ਤੇ ਪਹਿਲੋਂ ਸਾਈ ਦੇਣੀ ਪੈਂਦੀ ਸੀ। ਇਕ ਅਨੁਮਾਨ ਅਨੁਸਾਰ ਇਸ ਵਾਰ ਤਿੰਨ ਚੌਥਾਈ ਹਿੱਸਾ ਕਾਸ਼ਤ ਪੂਸਾ ਦੀ ਹੀ ਹੋਵੇਗੀ। ਸੋਚਣ ਵਾਲੀ ਗੱਲ ਹੈ ਕਿ ਉਹ ਕਿਹੜੇ ਅਗਿਆਤ ਕਾਰਣ ਹਨ, ਜੋ ਖੇਤੀ ਸੇਵਾਵਾਂ ਵਾਲਿਆਂ ਨੂੰ ਸਮਝ ਨਹੀਂ ਲੱਗੇ? ਜਾਂ ਕਿਉਂ ਕਿਸਾਨ ਪੂਸਾ ਨੂੰ ਹੀ ਪਸੰਦ ਕਰਦਾ ਹੈ? ਧਰਤੀ ਹੇਠਲੇ ਪਾਣੀ ਲਈ ਜੇ ਅਦਾਰੇ ਫਿਕਰਮੰਦ ਹਨ ਤਾਂ, ਉਪਰੋਕਤ ਵਿਸ਼ੇ ਤੇ ਖੋਜ ਕਰਨੀ ਪਵੇਗੀ। ਆਮ ਦੇਸੀ ਕਿਸਾਨ ਦੀ ਗੱਲ ਸੁਣਨੀ ਪਵੇਗੀ, ਤਾਂ ਹੀ ਉਹ ਸਾਡੀ ਗੱਲ ਸੁਣਨ ਲਈ ਰਾਜ਼ੀ ਹੋਵੇਗਾ ।

-ਜਨਮੇਜਾ ਸਿੰਘ ਜੌਹਲ

janmeja@gmail.com

Install Punjabi Akhbar App

Install
×