ਕੇਜਰੀਵਾਲ ਦਾ ਪੰਜਾਬ ਪ੍ਰਸੰਗ

kejriwal

ਚੋਣਾ ਦਾ ਪਿੜ ਭਖਣ ਲੱਗਾ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਡੰਡ ਬੈਠਕਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਹਨ। ਆਗਾਮੀ ਚੋਣ ਨਤੀਜੇ ਧਮਾਕਾਖੇਜ਼ ਹੋਣਗੇ ਕਿਉਂਕਿ ਪੰਜਾਬ ਵਿਚ ਇਕ ਤੀਜੀ ਧਿਰ ਆਮ ਅਦਮੀ ਪਾਰਟੀ ਆ ਗਈ ਹੈ। ਸਥਾਪਿਤ ਪਾਰਟੀਆਂ ਇਸ ਨੂੰ ਪੰਜਾਬ ਵਿਚ ਦਾਖਲ ਹੋਇਆ ਨਵਾਂ ਵਇਰਸ ਦੱਸ ਕੇ ਭੰਡ ਰਹੀਆਂ ਹਨ। ਇਸ ਵਾਦ ਵਿਵਾਦ ਵਿਚ ਸੋਸ਼ਲ ਮੀਡੀਆ ਵਧੀਕ ਪ੍ਰਚੰਡ ਹੈ।
ਸ਼ੋਮਣੀ ਅਕਾਲੀ ਦਲ ਪੁਕਾਰ ਰਿਹਾ ਹੈ- ਪੰਜਾਬ ਵਿਚ ਭਈਆਂ ਦਾ ਦਾਖਲਾ ਰੋਕੋ। ਸੁਖਬੀਰ ਬਾਦਲ ਇਨ੍ਹਾ ਦੀ ਟੋਪੀ ਦੀ ਖਿੱਲੀ ਉਡਾਉਂਦਾ ਹੈ। ਕਾਂਗਰਸ ਕਿਉਂਕਿ ਖੇਤਰੀ ਪਾਰਟੀ ਨਹੀਂ ਇਸ ਕਰਕੇ ਟੋਪੀ ਤੇ ਹਮਲਾ ਨਹੀਂ ਕਰ ਸਕਦੀ, ਕੈ. ਅਮਰਿੰਦਰ ਸਿੰਘ ਕਹਿ ਰਹੇ ਹਨ- ਇਹ ਆਰ. ਐਸ. ਐਸ. ਦੀ ਪੰਜਾਬ ਵਿਚ ਖੁਲ੍ਹੀ ਸ਼ਾਖਾ ਹੈ। ਸਿਮਰਨਜੀਤ ਸਿੰਘ ਦਾ ਮਾਨ ਅਕਾਲੀ ਦਲ ਇਸਨੂੰ ਪੰਜਾਬ ਵਿਚ ਗਾਂਧੀਵਾਦ ਦਾ ਦਾਖਲਾ ਆਖ ਰਿਹਾ ਹੈ। ਕਿਸੇ ਨੂੰ ਇਹ ਜਾਣਨ ਬੁੱਝਣ ਦੀ ਕੋਈ ਲੋੜ ਨਹੀਂ ਕਿ ਆਰ. ਐਸ. ਐਸ. ਦਾ ਗਾਂਧੀਵਾਦ ਨਾਲ ਕੋਈ ਮੇਲ ਨਹੀਂ। ਮਹਾਤਮਾਂ ਗਾਂਧੀ ਨੇ ਅਹਿੰਸਕ ਸਤਿਆਗ੍ਰਹਿ ਸਥਾਪਤ ਕੀਤਾ ਜਦੋਂ ਕਿ ਆਰ. ਐਸ. ਐਸ. ਹਿੰਦੁਤਵ ਦੀ ਹਥਿਆਰਬੰਦ ਫੌਜ ਹੈ। ਆਰ. ਐਸ. ਐਸ. ਦਾ ਕਾਰਕੁਨ ਨੱਥੂਰਾਮ ਗੋਡਸੇ ਵੀਰ ਸਾਵਰਕਰ ਦਾ ਮਿਤਰ ਸੀ ਜਿਸਨੇ ਗਾਂਧੀ ਜੀ ਦਾ ਕਤਲ ਕੀਤਾ ਤੇ ਫਾਂਸੀ ਦੀ ਸਜ਼ਾ ਤੋਂ ਬਚਣ ਦੀ ਥਾਂ ਫਖਰ ਨਾਲ ਜੁਰਮ ਦਾ ਇਕਬਾਲ ਕਰਦਿਆਂ ਕਿਹਾ- ਗਾਂਧੀ ਇਸੇ ਸਜ਼ਾ ਦਾ ਹੱਕਦਾਰ ਸੀ। ਗਾਂਧੀ ਜੀ ਦੇ ਕਤਲ ਪਿਛੋਂ ਸਰਕਾਰ ਨੇ ਆਰ. ਐਸ. ਐਸ. ਤੇ ਪਾਬੰਦੀ ਲਾ ਦਿਤੀ ਸੀ। ਜੇ ਆਮ ਆਦਮੀ ਪਾਰਟੀ ਆਰ. ਐਸ. ਐਸ. ਦੀ ਸ਼ਾਖਾ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਜੀ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਚਲਣ ਕਿਊਂ ਨਹੀਂ ਦਿੰਦੇ?
ਹਿੰਦੁਸਤਾਨ ਨਾਲ ਪੰਜਾਬ ਦਾ ਸੁਭਾਅ ਮੇਲ ਨਹੀਂ ਖਾਂਦਾ। ਕਈ ਵੇਰ ਇਸਨੇ ਆਪਣੀ ਸੁਤੰਤਰ ਸੋਚ ਦਾ ਪ੍ਰਗਟਾਵਾ ਕੀਤਾ ਹੈ। ਦਰਬਾਰ ਸਾਹਿਬ ਉਪਰ 1984 ਦੇ ਸੈਨਿਕ ਹਮਲੇ ਬਾਦ ਜਦੋਂ ਸਾਂਸਦ ਚੋਣਾ ਹੋਈਆਂ ਪੰਜਾਬ ਨੇ ਜੇਲ੍ਹਾਂ ਵਿਚ ਬੰਦ ਉਮੀਦਵਾਰਾਂ ਨੂੰ ਸਿਮਰਨਜੀਤ ਸਿੰਘ ਮਾਨ ਸਮੇਤ ਰਿਕਾਰਡ ਤੋੜ ਵੋਟ ਪਾਈ। ਜਿਤੇ ਉਮੀਦਵਾਰਾਂ ਵਿਚ ਨਾ ਅਨੁਸਾਸ਼ਨ ਸੀ ਨਾ ਸਿਆਸੀ ਸਮਝ ਸੂਝ। ਹਰੇਕ ਜਿਤਿਆ ਸਾਂਸਦ ਆਪੋ ਆਪਣਾ ਰਾਗ ਅਲਾਪਦਾ। ਸਰਦਾਰ ਮਾਨ ਵਿਚ ਟੀਮ ਲੀਡਰ ਦੇ ਗੁਣ ਨਹੀਂ ਹਨ। ਜਿਨ੍ਹਾ ਨੇ ਮਾਣ ਨਾਲ ਮਾਨ ਸਾਹਿਬ ਦੀ ਟੀੰਮ ਜਿਤਾਈ ਉਨ੍ਹਾ ਨੇ ਇਸ ਦਾ ਫਲਾਪ ਸ਼ੋ ਜਲਦੀ ਦੇਖ ਲਿਆ। ਸਾਲ 2017 ਦੀਆਂ ਚੋਣਾ ਵਿਚ ਜੇ ਮਾਨ ਸਾਹਿਬ ਕਿਸੇ ਧੜੇ ਨਾਲ ਸੰਧੀ ਕਰ ਲੈਣ (ਜੋ ਕਿ ਸੰਭਵ ਨਹੀਂ), ਠੀਕ, ਨਹੀਂ ਤਾਂ ਕੁਲ ਸੀਟਾਂ ਤੇ ਜ਼ਮਾਨਤਾਂ ਜਬਤ ਹੋਣਗੀਆਂ।
ਨਿਰੰਤਰ ਦਸ ਸਾਲ ਰਾਜ ਕਰਨ ਸਦਕਾ ਸ਼੍ਰੋਮਣੀ ਅਕਾਲੀ ਦਲ ਤੋਂ ਵੋਟਰ ਦੂਰ ਹਟ ਗਿਆ ਹੈ। ਕੈ. ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੀ ਲਲਕਾਰਾ ਟਾਈਪ ਬੋਲੀ ਸ਼ੈਲੀ ਵਿਚ ਕੋਈ ਫਰਕ ਨਹੀਂ। ਪੰਜਾਬ ਵਿਚ ਅਕਾਲੀ ਦਲ ਦਾ ਰਵਾਇਤੀ ਬਦਲ ਕਾਂਗਰਸ ਹੋਇਆ ਕਰਦੀ ਸੀ। ਐਤਕੀ ਆਮ ਆਦਮੀ ਪਾਰਟੀ ਨੇ ਪੁਰਾਣੇ ਸਮੀਕਰਣ ਬਦਲ ਦਿਤੇ ਹਨ।
ਦੇਖ ਰਹੇ ਹਾਂ ਆਪ ਇਕੋ ਇਕ ਪਰਟੀ ਹੈ ਜਿਸਨੂੰ ਜੁਆਨ ਪੂਰੀ ਗਰਮਜੋਸ਼ੀ ਨਾਲ ਚਲਾ ਰਹੇ ਹਨ ਤੇ ਚਲਾ ਵੀ ਸੋਸ਼ਲ ਮੀਡੀਏ ਰਾਹੀਂ, ਸੁਪਰਸਾਨਿਕ ਤੇਜ਼ੀ ਨਾਲ ਰਹੇ ਹਨ। ਬਾਦਲ ਅਕਾਲੀ ਦਲ ਨੇ ਜਦੋਂ ਦੇਖਿਆ ਕਿ ਪੰਜਾਬੀ ਜੁਆਨ ਕਲੀਨਸ਼ੇਵਨ ਹੋ ਗਏ ਹਨ ਤਾਂ ਦਹਿਲ ਪੈ ਗਿਆ ਕਿ ਕਿਤੇ ਇਹ ਸ਼ੋਮਣੀ ਗੁ. ਪ੍ਰ. ਕਮੇਟੀ ਉਪਰ ਨਾ ਕਾਬਜ਼ ਹੋ ਜਾਣ, ਮੋਦੀ ਜੀ ਤੋਂ ਸਾਂਸਦ ਵਿਚ ਫੈਸਲਾ ਕਰਵਾ ਲਿਆ ਕਿ ਸਹਿਜਧਾਰੀਆਂ ਨੂੰ ਵੋਟ/ਆਫਿਸ ਦਾ ਹੱਕ ਨਹੀਂ। ਚਾਹੀਦਾ ਤਾਂ ਇਹ ਸੀ ਕਿ ਧਰਮ ਪ੍ਰਚਾਰ ਰਾਹੀਂ ਜੁਆਨੀ ਨੂੰ ਪਤਿਤ ਹੋਣੋ ਬਚਾਇਆ ਜਾਂਦਾ ਪਰ ਇਹ ਔਖਾ ਕੰਮ ਸੀ। ਵੋਟ ਦਾ ਹੱਕ ਖੋਹਣਾ ਸੌਖਾ ਰਿਹਾ।
ਗੁਰਬਾਣੀ ਦੀ ਬੇਅਦਬੀ ਕਾਰਨ ਗੁਸਾ ਤਾਂ ਪਹਿਲੋਂ ਹੀ ਬਥੇਰਾ ਸੀ, ਸ਼ਾਂਤਮਈ ਅੰਦੋਲਨ ਕਰਦੇ ਜੁਆਨਾਂ ਨੂੰ ਪੁਲਿਸ ਨੇ ਗੋਲੀਆਂ ਨਾਲ ਫੁੰਡ ਦਿਤਾ। ਥਾਣੇ ਵਿਚ ਰਪਟ ਲਿਖੀ ਗਈ- ਅਣਪਛਾਤੇ ਬੰਦੂਕਧਾਰੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ૴। ਛਬੀਲ ਲਾਕੇ ਢੱਡਰੀਆਂ ਜਥੇ ਉਪਰ ਘਾਤ ਲਾਕੇ ਕਿਸਨੇ ਹਮਲਾ ਕੀਤਾ, ਸਰਕਾਰ ਅਤੇ ਪੁਲਿਸ ਨੂੰ ਹੁਣ ਤਕ ਪਤਾ ਨਹੀਂ ਲੱਗਾ। ਇਸ ਵਰਤਾਰੇ ਸਦਕਾ ਅਕਾਲੀ ਦਲ ਨੇ ਆਪਣੇ ਖੰਭ ਆਪ ਕੁਤਰ ਲਏ ਹਨ।
ਮੇਰੇ ਤੋਂ ਅਕਸਰ ਪੁਛਿਆ ਜਾਂਦਾ ਹੈ- ਅਰਵਿੰਦ ਕੇਜਰੀਵਾਲ ਦਾ ਪੰਥਕ ਏਜੰਡਾ ਕੀ ਹੈ? ਮੈਂ ਉਤਰ ਦਿਆ ਕਰਦਾ ਹਾਂ ਕਿ ਜੇ ਉਸਦਾ ਕੋਈ ਹਿੰਦੂ ਏਜੰਡਾ ਹੋਵੇ ਫਿਰ ਪੰਥਕ ਏਜੰਡੇ ਦੀ ਗੱਲ ਪੁਛੀਏ। ਉਹ ਧਰਮ-ਮੁਕਤ ਸਿਆਸਤ ਕਰ ਰਿਹਾ ਹੈ ਤੇ ਚਾਹੁੰਦਾ ਹੈ ਈਮਾਨਦਾਰੀ ਮੁੜ ਸੁਰਜੀਤ ਹੋਵੇ। ਡਾ. ਰਾਜਮੋਹਨ ਗਾਂਧੀ, ਮਹਾਤਮਾ ਗਾਂਧੀ ਦਾ ਪੋਤਾ ਅਮਰੀਕਾ ਵਿਚ ਪ੍ਰੋਫੈਸਰ ਹੈ। ਉਸਦੀ ਕਿਤਾਬ ਔਰੰਗਜ਼ਬ ਤੋਂ ਮਾਊਂਟਬੈਟਨ ਤੱਕ ਦਾ ਮੈ ਪੰਜਾਬੀ ਵਿਚ ਤਰਜਮਾ ਉਸਤੋਂ ਰਿਲੀਜ਼ ਕਰਵਾਣ ਲਈ ਪਟਿਆਲੇ ਸਦਿਆ। ਪੱਤਰਕਾਰਾਂ ਨੇ ਘੇਰਾ ਪਾ ਲਿਆ। ਦਿੱਲੀ ਤੋਂ ਉਹ ਆਪ ਦੀ ਟਿਕਟ ਤੇ ਸਾਂਸਦ ਦੀ ਚੋਣ ਲੜਿਆ ਸੀ। ਪੁਛਿਆ- ਕੇਜਰੀਵਾਲ ਵਿਚ ਕੀ ਸਿਫਤ ਦੇਖੀ? ਉਤਰ ਦਿਤਾ- ਕਾਂਗਰਸ ਭ੍ਰਿਸ਼ਟ ਹੋ ਚੁਕੀ ਤੇ ਭਾਜਪਾ ਫਿਰਕਾ ਪ੍ਰਸਤ। ਆਪ ਅਜੇ ਇਨ੍ਹਾ ਦੋਸ਼ਾਂ ਤੋਂ ਮੁਕਤ ਹੈ।
ਮੇਰੇ ਅੱਖੀਂ ਦੇਖਣ ਦੀ ਗੱਲ ਹੈ, ਆਪ ਦੇ ਪੰਜਾਬ ਕਨਵੀਨਰ ਪ੍ਰੋ. ਸੁਮੇਲ ਸਿੰਘ, ਡਾ. ਰਾਜਮੋਹਨ ਗਾਂਧੀ, ਡਾ. ਧਰਮਵੀਰ ਗਾਂਧੀ ਨੂੰ ਜੇ ਕੋਈ ਪਾਰਟੀ ਫੰਡ ਦਿੰਦਾ, ਉਹ ਰਸੀਦ ਦਿੱਤੇ ਬਗੈਰ ਨਾ ਜਾਣ ਦਿੰਦੇ। ਸ. ਸੁਚਾ ਸਿੰਘ ਛੋਟੇਪੁਰ ਪਾਰਟੀ ਫੰਡ ਲੈਂਦੇ ਪਰ ਰਸੀਦ ਤਾਂ ਦਿੰਦੇ। ਛੋਟੇਪੁਰ ਤੋਂ ਕਨਵੀਨਰੀ ਵਾਪਸ ਲੈਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਸ਼ੱਕੀ ਬੰਦਿਆਂ ਨੂੰ ਆਫਿਸ ਦੇਣ ਨਾਲ ਨੁਕਸਾਨ ਹੋਇਗਾ। ਸੁਮੇਲ ਸਿੰਘ ਨੇ ਆਜ਼ਾਦ ਚੋਣ ਲੜਕੇ ਦੇਖ ਲਈ ਹੈ। ਜਿਹੜੇ ਉਮੀਦਵਾਰ ਪਾਰਟੀ ਟਿਕਟ ਤੇ ਜਿਤੇ ਉਹ ਆਜ਼ਾਦ ਨਹੀਂ ਜਿਤ ਸਕਦੇ।
ਕੇਜਰੀਵਾਲ ਨੇ ਈਮਾਨਦਾਰੀ ਦਾ ਸਫੈਦ ਲਿਬਾਸ ਪਹਿਨ ਲਿਆ ਹੈ। ਹੁਣ ਪੂਰੀ ਸਾਵਧਾਨੀ ਵਰਤਣੀ ਪਏਗੀ ਕਿਉਂਕਿ ਸਫੈਦ ਲਿਬਾਸ ਵਿਚ ਮਾਮੂਲੀ ਦਾਗ ਵੀ ਦੂਰੋਂ ਦਿਸ ਜਾਂਦਾ ਹੈ।

5 thoughts on “ਕੇਜਰੀਵਾਲ ਦਾ ਪੰਜਾਬ ਪ੍ਰਸੰਗ

  1. baaki rahi gall gandhivaad te r.s.s nu vakh ton dekhan di ta shayad lekhak kaafi hadd takk bulekha paa reha , r.s.s gandhivaad naalo jyada vdda dayra hai , es vich diversity bahut hai , gandhivad r.s.s da sirf ikk hissa ho sakda hai , gandhi da gram swaraj r.s.s de swadeshi de nahre da he ikk chehra hai , dalit masle te gandhi te r.s.s ikko stand rakhde ne , so es nu detailed compare karr sakde ho kaafi kujh same jeha mill javega.

  2. rawayti parties de case vich kaafi kujh sahi likheya par kejriwal vaare likh de hoye mainu lagda hai k kaafi kujh luka leya hai , rajmohan gandhi ki ajj kejriwal da sath de rhe ne?

Comments are closed.

Install Punjabi Akhbar App

Install
×