ਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ‘ਵਿਸਾਖੀ ਮੇਲਾ-2015’ ਦਾ ਪੋਸਟਰ ਜਾਰੀ

NZ PIC 16 March-2 lrਪੰਜ-ਆਬ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਸਲਾਨਾ ਕਰਵਾਇਆ ਜਾਣ ਵਾਲਾ ਵਿਸਾਖੀ ਮੇਲਾ ਇਸ ਵਾਰ 11 ਅਪ੍ਰੈਲ ਦਿਨ ਸਨਿਚਰਵਾਰ ਨੂੰ ਸ਼ਾਮ 6.30 ਵਜੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਮੈਨੁਕਾਓ ਦੇ ਵੋਡਾਫੋਨ ਈਵੈਂਟ ਸੈਂਟਰ ਵਿਖੇ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਅੱਜ ਇਸ ਸਬੰਧੀ ਕਲੱਬ ਦੇ ਸਮੂਹ ਮੈਂਬਰਾਂ ਨੇ ਇਸ ‘ਵਿਸਾਖੀ ਮੇਲਾ-2015’ ਸਬੰਧੀ ਇਕ ਰੰਗਦਾਰ ਪੋਸਟਰ ਜਾਰੀ ਕੀਤਾ। ਇਸ ਵਿਸਾਖੀ ਮੇਲੇ ਦੇ ਵਿਚ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪੰਜਾਬੀ ਗੀਤਾਂ ਰਾਹੀਂ ਕਦੇ ਸੋਨੇ ਦੀ ਚਿੜੀ ਪੰਜਾਬ ਦੀ ਵਿਲੱਖਣ ਗੱਲ ਕਰਨ ਵਾਲੇ ਅਤੇ ਕਦੇ ਪਿੰਡ ਦੀ ਕੁੜੀ ਵਰਗੀ ਫਿਲਮ ਬਣਾ ਕੇ ਆਪਣੇ ਵਤਨਾਂ ਨਾਲ ਜੁੜੇ ਰਹਿਣ ਦਾ ਸੰਦੇਸ਼ ਵਾਲੇ ਪੰਜਾਬੀ ਗਾਇਕ ਸਰਬਜੀਤ ਚੀਮਾ ਪਹੁੰਚ ਰਹੇ ਹਨ। ਉਨ੍ਹਾਂ ਦੇ ਨਾਲ ਉਭਰ ਰਿਹਾ ਇਕ ਹੋਰ ਪੰਜਾਬੀ ਗਾਇਕ ਰਣਜੀਤ ਰਾਣਾ ਵੀ ਦਰਸ਼ਕਾਂ ਦੇ ਰੂਬਰੂ ਹੋਵੇਗਾ। ਸਰਬਜੀਤ ਚੀਮਾ ਜਿਸ ਨੇ ਗੀਤ ‘ਅੱਜ ਖੰਡੇ ਚੋਂ ਕੌਮ ਸਾਜਨੀ’,’ਬੋਲੇ ਸੋ ਨਿਹਾਲ’, ‘ਮੈਂ ਹਾ ਪੁੱਤ ਪੰਜਾਬ ਦਾ’ ਅਤੇ ‘ਦੁਨੀਆ’ ਵਰਗੇ ਗੀਤ ਗਾ ਕੇ ਪੂਰੀ ਦੁਨੀਆ ਨੂੰ ਗੀਤ-ਸੰਗੀਤ ਦੇ ਰਾਹੀਂ ਸਾਰਥਿਕ ਸੁਨੇਹੇ ਦਾ ਉਪਰਾਲਾ ਕੀਤਾ ਸੀ, ਨੂੰ ਨਿਊਜ਼ੀਲੈਂਡ ਦੇ ਵਿਚ ਵੇਖਣ ਵਾਲਿਆਂ ਦਾ ਉਤਸ਼ਾਹ ਕਾਫੀ ਵਧ ਰਿਹਾ ਹੈ। ‘ਪੰਜਾਬ ਬੋਲਦਾ ਹੈ’ ਰਾਹੀਂ ਉਸਨੇ ਪ੍ਰਦੇਸੀ ਬੈਠਿਆਂ ਨੂੰ ਪੰਜਾਬ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ ਹੈ। ਅੱਜ ਚਾਵਲਾ ਰੈਸਟੋਰੈਂਟ ਮੈਨੁਕਾਓ ਪੋਸਟਰ ਜਾਰੀ ਹੋਣ ਸਮੇਂ ਕਲੱਬ ਦੇ ਸੀਨੀਅਰ ਮੈਂਬਰ ਸ. ਜਗਦੀਪ ਸਿੰਘ ਵੜੈਚ ਅਤੇ ਸ. ਅਮਰੀਕ ਸਿੰਘ ਨੱਚਦਾ ਪੰਜਾਬ ਰੇਡੀਓ ਵਾਲਿਆਂ ਨੇ ਆ ਰਹੇ ਵਿਸਾਖੀ ਮੇਲੇ ਦੀ ਰੂਪ ਰੇਖਾ ਜਾਰੀ ਕੀਤੀ। ਪੰਜਾਬ ਦੇ ਸਟਾਰ ਕਲਾਕਾਰ ਹਰਦੇਵ ਮਾਹੀਨੰਗਲ ਵੀ ਇਸ ਮੌਕੇ ਮੌਜੂਦ ਸਨ ਅਤੇ ਉਹ ਵੀ ਆਪਣੀ ਹਾਜ਼ਰੀ ਲਗਵਾਉਣਗੇ। ਬੱਚਿਆਂ ਲਈ ਫੇਸ ਪੇਂਟਿਗ ਅਤੇ ਮਹਿਲਾਵਾਂ ਲਈ ਮਹਿੰਦੀ ਦਾ ਸਟਾਲ ਫ੍ਰੀ ਲਗਵਾਇਆ ਜਾਵੇਗਾ।
ਇਸ ਵਿਸਾਖੀ ਮੇਲੇ ਦੇ ਵਿਚ ਇਸ ਵਾਰ ਖਾਸ ਗੱਲ ਦਾ ਜ਼ਿਕਰ ਕਰਦਿਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਦੱਸਿਆ ਕਿ ਉਹ ਬੀਤੇ ਕੁਝ ਮਹੀਨਿਆਂ ਤੋਂ ਨਿਊਜ਼ੀਲੈਂਡ ਪੁਲਿਸ ਦੇ ਵਿਚ ਭਰਤੀ ਪੁਲਿਸ ਅਫਸਰਾਂ ਅਤੇ ਕੁਝ ਸਥਾਨਕ ਗੋਰੀਆਂ ਲੜਕੀਆਂ ਨੂੰ ਭੰਗੜੇ ਦੀ ਟ੍ਰੇਨਿੰਗ ਦੇ ਰਹੇ ਹਨ। ਨਿਊਜ਼ੀਲੈਂਡ ਪੁਲਿਸ ਦਾ ਇਹ ਭੰਗੜਾ ਗਰੁੱਪ ਇਸ ਵਿਸਾਖੀ ਮੇਲੇ ਵਿਚ ਸਟੇਜ ਵਰਦੀਆਂ ਪਾ ਕੇ ਬਹੁਭਾਂਤੀ ਕੌਮਾਂ ਵਾਲੇ ਇਸ ਦੇਸ਼ ਵਿਚ ਆਪਣੀ ਵਿਭਾਗੀ ਸਭਿਆਚਾਰਕ ਸਾਂਝ ਨਾਲ ਗੰਢ ਪਾਵੇਗਾ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਸ਼ੁਰੂ ਵਿਚ ਸਥਾਨਕ ਟੇਲੇਂਟ ਦਾ ਪ੍ਰਦਰਸ਼ਨ ਵੀ ਭੰਗੜੇ, ਗੀਤਾਂ ਅਤੇ ਗਿੱਧੇ ਨਾਲ ਕੀਤਾ ਜਾਵੇਗਾ।
ਇਹ ਸਭਿਆਚਾਰਕ ਮੇਲੇ ਬਿਲਕੁਤ ਮੁਫ਼ਤ ਦੇ ਵਿਚ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਨੂੰ ਵੇਖਣ ਨੂੰ ਮਿਲੇਗਾ ਅਤੇ ਈਵੈਂਟ ਸੈਂਟਰ ਦੀ ਕੋਈ ਪਾਰਕਿੰਗ ਫੀਸ ਨਹੀਂ ਰੱਖੀ ਗਈ ਹੈ। ਇਹ ਪ੍ਰੋਗਰਾਮ ਪਾਲ ਪ੍ਰੋਡਕਸ਼ਨ ਦੇ ਪ੍ਰਬੰਧਨ ਵਿਚ ਉਲੀਕਿਆ ਗਿਆ ਹੈ ਜਦ ਕਿ ਇਸ ਨੂੰ ਬਿੰਦੀ ਇੰਟਰਪ੍ਰਾਈਜ਼ਿਜ ਲਿਮਟਿਡ ਦੀ ਇਹ ਪੇਸ਼ਕਸ਼ ਰਹੇਗਾ। ਇਸ ‘ਵਿਸਾਖੀ ਮੇਲੇ’ ਦੇ ਵਿਚ ਢੇਲ ਪਰਿਵਾਰ ਅਤੇ ਜੁਝਾਰ ਸਿੰਘ ਪੁੰਨੂਮਜਾਰਾ ਸਮੇਤ ਬਹੁਤ ਸਾਰੇ ਪੰਜਾਬੀ ਬਿਜਨੈਸਮੈਨਾਂ ਦਾ ਧੰਨਵਾਦੀ ਸਹਿਯੋਗ ਰਹੇਗਾ। ਅੱਜ ਪੋਸਟਰ ਜਾਰੀ ਸਮਾਰੋਹ ਦੇ ਵਿਚ ਸਥਾਨਕ ਪੰਜਾਬੀ ਅਖਬਾਰ  ਅਤੇ ਰੇਡੀਓ ਸਪਾਈਸ ਕਰਮੀ ਵੀ ਹਾਜ਼ਿਰ ਸਨ।

Install Punjabi Akhbar App

Install
×