ਪੁੱਕੀਕੁਈ ਵਿਖੇ ਪ੍ਰਦੇਸਣਾਂ ਦੀ ਮਹਿਫਲ (ਲੇਡੀਜ਼ ਨੇਸ਼ਨ) ਨੇ ਲਗਾਈਆਂ ਖੂਬ ਰੌਣਕਾਂ

NZ PIC 23 Aug-3ਬੀਤੀ ਰਾਤ ਪੁੱਕੀਕੁਈ ਸ਼ਹਿਰ ਵਿਖੇ ਪ੍ਰਦੇਸਣਾਂ ਦੀ ਮਹਿਫਲ-ਲੇਡੀਜ਼ ਨੇਸ਼ਨ (ਲੇਡੀਜ਼ ਫੱਨ ਡੀ.ਜ਼ੇ. ਨਾਈਟ) ਬਾਲੀਵੁੱਡ ਭੰਗੜਾ ਐਨ. ਜ਼ੈਡ. ਵੱਲੋਂ ਬੜੇ ਚਾਅ ਅਤੇ ਮਲਾਰ ਦੇ ਨਾਲ ਕਰਵਾਈ ਗਈ। ਆਸ ਤੋਂ ਵੱਧ ਪੁੱਜੀਆਂ ਮਾਈਆਂ-ਬੀਬੀਆਂ, ਭੈਣਾਂ-ਭਰਜਾਈਆਂ, ਧੀਆਂ-ਬਹੂਆਂ ਅਤੇ ਨੌਜਵਾਨ ਕੁੜੀਆਂ ਨੇ ਪੰਜਾਬੀ ਗੀਤਾਂ, ਬੋਲੀਆਂ ਅਤੇ ਟੱਪਿਆਂ ਉਤੇ ਖੂਬ ਮਨੋਰੰਜਨ ਕੀਤਾ। ਸਟੇਜ ਸੰਚਾਲਨ ਰੀਨਾ ਸਿੰਘ ਤੇ ਹਰਜੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।
ਮਿਸ ਐਨ. ਆਰ. ਆਈ. ਪੰਜਾਬਣ ਗਗਨਦੀਪ ਕੌਰ ਰੰਧਾਵਾ ਵੱਲੋਂ ‘ਅੱਜ ਰੋਕੂ ਕਹਿੜ’ ਗੀਤ ਦੇ ਉਤੇ ਸੋਲੋ ਪਰਫਾਰਮੈਂਸ ਪੇਸ਼ ਕੀਤੀ ਗਈ। ਕੁਝ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਕੁੱਕ ਆਈਲੈਂਡ ਦੀ ਇਕ ਕੁੜੀ ਐਂਜਲੀਲਾ ਚਾਹਲ ਹੈਨਰੀ ਵੱਲੋਂ ਪੰਜਾਬੀ ਤੇ ਹਿੰਦੀ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ।
ਪ੍ਰਬੰਧਕਾਂ ਵੱਲੋਂ ਆਪਣੇ ਸਾਰੇ ਸਪਾਂਸਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਅਗਲਾ ਲੇਡੀਜ਼ ਨੇਸ਼ਨ: 26 ਸਤੰਬਰ ਨੂੰ ਟੀਪੁੱਕੀ ਵਿਖੇ ਲੇਡੀਜ਼ ਨੇਸ਼ਨ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿਚ ਟੌਰੰਗਾ, ਪਾਪਾਮੋਆ, ਕੈਟੀ-ਕੈਟੀ, ਰੋਟੋਰੂਆ ਅਤੇ ਟੀਪੁੱਕੀ ਦੀਆਂ ਮਹਿਲਾਵਾਂ ਭਾਗ ਲੈਣਗੀਆਂ।