ਜਲਦ ਹੀ ਦਰਸਕਾਂ ਦੇ ਰੂ ਬਰੂ ਹੋਵੇਗਾ ਪੁਖਰਾਜ ਭੱਲਾ

DSC_0102 lr(ਨਾਰਵੇ) ਪੰਜਾਬੀ ਦੇ ਕਮੇਡੀਅਨ ਛਣਕਾਟਾ ਕਿੰਗ ਜਸਵਿੰਦਰ ਭੱਲਾ ਆਪਣੇ ਬੇਟੇ ਪੁਖਰਾਜ ਭੱਲਾ ਨੂੰ ਜਲਦ ਹੀ ਲਾਂਚ ਕਰਨ ਜਾ ਰਹੇ ਹਨ।ਇਸ ਦਾ ਖੁਲਾਸਾ ਉਹਨਾਂ ਨੇ ਇੱਥੇ ਆਪਣੇ ਘਰ ਇੱਕ ਪਰਿਵਾਰਿਕ ਮਿਲਣੀ ਦੌਰਾਨ ਕੀਤਾ ।ਜਸਵਿੰਦਰ ਭੱਲਾ ਆਪਣੇ ਯੁਰਪ ਟੂਰ ਦੌਰਾਨ ਨਾਰਵੇ ਵਿੱਚ ਆਪਣੇ ਪਰਿਵਾਰ ਮੈਬਰਾਂ ਦੇ ਘਰ ਰੁਕੇ ਹੋਏ ਹਨ ਜਿੱਥੇ ਉਹ ਕੱਲ ਹੀ ਆਪਣੇ ਬਰਲਿਨ ਦੇ ਨਿੱਕੇ ਜਿਹੇ ਟੂਰ ਤੋ ਵਾਪਿਸ ਆਏ ਅਤੇ ਨਾਰਵੇ ਦੇ ਮੋਹਤਵਾਰ ਸੱਜਣਾਂ ਨਾਲ ਇੱਕ ਵਾਰ ਫੇਰ ਭੇਂਟ
ਵਾਰਤਾ ਕੀਤੀ।ਜਿੱਥੇ ਉਹਨਾਂ ਨੇ ਆਪਣੇ ਫਿਲਮੀ ਤੇ ਨਿੱਜੀ ਜੀਵਨ ਬਾਰੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ।ਉਹਨਾਂ ਦੱਸਿਆ ਕਿ ਜਿਵੇ ਕਿ ਦਰਸਕ  ਪੁਖਰਾਜ ਭੱਲਾ ਨੂੰ ਛਣਕਾਟਾ,ਸਟੂਪਿਡ 7 ਰਾਹੀ ਪਰਦੇ ਤੇ ਪਹਿਲਾਂ ਵੇਖ ਚੁੱਕੇ ਹਨ ਪਰ ਜਲਦ ਹੀ ਉਹ ਉਹਨਾਂ ਨੂੰ  ਇੱਕ ਹੋਰ ਵਧੀਆ ਪ੍ਰੋਜੈਕਟ ਰਾਹੀਂ ਲਾਂਚ ਕਰਨ ਜਾ ਰਹੇ ਹਨ।ਇਸ ਮੌਕੇ ਤੇ ਨਾਰਵੇ ਦੇ ਮੋਹਤਵਾਰ ਸੱਜਣਾਂ ਵਿੱਚ ਰੁਪਿੰਦਰ ਢਿੱਲੋਂ ਮੋਗਾ,ਵਰਿੰਦਰ ਲਹਿਰਾ,ਅਸਵਨੀਂ ਕੁਮਾਰ,ਰੁਪਿੰਦਰ ਸਰਮਾਂ,ਡਿੰਪਾ ਵਿਰਕ ਆਦਿ ਹਾਜਿਰ
ਸਨ

Install Punjabi Akhbar App

Install
×