ਅਧਿਕਾਰੀਆਂ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਈ-ਬੇਅ ਉਪਰ ਕਈ ਅਜਿਹੇ ਫੇਕ ਅਕਾਊਂਟ ਚੱਲ ਰਹੇ ਹਨ ਜੋ ਕਿ ਲੋਕਾਂ ਨੂੰ ਰੌਜ਼ਗਾਰ ਆਦਿ ਦੇਣ ਦੇ ਨਾਮ ਉਪਰ ਠੱਗੀਆਂ ਮਾਰਦੇ ਹਨ ਅਤੇ ਲੋਕਾਂ ਨੂੰ ਅਜਿਹੇ ਸੰਦੇਸ਼ ਭੇਜਦੇ ਹਨ ਕਿ ਲੋੜਵੰਦ ਲੋਕ ਨਾ ਚਾਹੁੰਦੇ ਹੋਇਆਂ ਵੀ ਦਿੱਤੇ ਲਿੰਕਾਂ ਉਪਰ ਕਲਿਕ ਕਰ ਬੈਠਦੇ ਹਨ ਅਤੇ ਭਾਰੀ ਨੁਕਸਾਨ ਉਠਾ ਜਾਂਦੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸੰਦੇਸ਼ਾਂ ਨੂੰ ਇਕਦਮ ਅਤੇ ਸਿਰੇ ਤੋਂ ਹੀ ਨਕਾਰ ਦਿਉ ਅਤੇ ਇਨ੍ਹਾਂ ਵੱਲੋਂ ਦਿੱਤੇ ਗਏ ਕਿਸੀ ਵੀ ਲਿੰਕ ਉਪਰ ਕਲਿਕ ਨਾ ਕਰੋ।
ਜ਼ਿਕਰਯੋਗ ਹੈ ਕਿ ਬੀਤੇ ਸਾਲ 2021 ਦੌਰਾਨ ਅਜਿਹੇ ਹੀ ਸਕੈਮਾਂ ਤਹਿਤ ਲੋਕਾਂ ਨੇ (ਇੱਕ ਅਨੁਮਾਨ ਮੁਤਾਬਿਕ) 2.5 ਮਿਲੀਅਨ ਡਾਲਰਾਂ ਦਾ ਨੁਕਸਾਨ ਉਠਾਇਆ ਹੈ ਅਤੇ ਇਹ ਸਿਲਸਲਾ ਇਸ ਸਾਲ ਵੀ ਜਾਰੀ ਹੈ।