
ਫਰੀਦਕੋਟ:- ਜਨਤਕ ਜਥੇਬੰਦੀਆਂ ਦੀ ਅਹਿਮ ਮੀਟਿੰਗ ‘ਚ ਕਿਸਾਨ, ਮੁਲਾਜ਼ਮ, ਮਜਦੂਰ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ, ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ‘ਚ ਮਰੀਜਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜਾਂ ਦੀ ਮੁਸ਼ਕਿਲਾਂ ਸਬੰਧੀ ਕੁਝ ਮਹੀਨੇ ਮੰਗ ਪੱਤਰ ਪਹਿਲਾਂ ਮੈਡਮ ਰਜਿਸਟਰਾਰ ਅਤੇ ਮੈਡੀਕਲ ਸੁਪਰਡੈਂਟ ਨੂੰ ਮਿਲ ਕੇ ਦੇ ਚੁੱਕੇ ਹਾਂ, ਉਸ ਤੋਂ ਬਾਅਦ ਵੀ ਬਿਹਤਰ ਪ੍ਰਾਪਤੀ ਨਹੀਂ, ਇਸ ਸਮੇਂ ਕਿਸਾਨ ਆਗੂ ਸਿਮਰਜੀਤ ਸਿੰਘ ਘੁੱਦੂਵਾਲਾ ਅਤੇ ਮੁਲਾਜ਼ਮ ਆਗੂ ਸਰਬਜੀਤ ਸਿੰਘ ਭਾਣਾ ਨੇ ਕਿਹਾ ਕਿ ਮੈਡੀਕਲ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਜਥੇਬੰਦੀਆਂ ਵਲੋਂ ਦਿੱਤੇ ਗਏ ਮੰਗ ਪੱਤਰ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ, ਜਿਸ ਕਰਕੇ ਜਥੇਬੰਦੀਆਂ ਨੂੰ ਸਖਤ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਇਸ ਸਮੇਂ ਬਖਤੌਰ ਸਿੰਘ ਢਿੱਲੋਂ, ਰਾਜਬੀਰ ਸਿੰਘ ਸੰਧਵਾਂ, ਵੀਰਇੰਦਰਜੀਤ ਸਿੰਘ ਪੁਰੀ ਅਤੇ ਜਤਿੰਦਰ ਕੁਮਾਰ ਨੇ ਕਿਹਾ ਕਿ ਕਿਸਾਨੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਚੱਲ ਰਹੇ ਅੰਦੋਲਨ ਦੇ ਆਉਣ ਵਾਲੇ ਕੁਝ ਦਿਨਾਂ ਦੇ ਪ੍ਰੋਗਰਾਮਾਂ ਨੂੰ ਦੇਖਦਿਆਂ 18 ਮਾਰਚ ਨੂੰ ਸੰਕੇਤਕ ਧਰਨਾ ‘ਬਾਬਾ ਫਰੀਦ ਇਮਾਨਦਾਰੀ ਐਵਾਰਡੀ’ ਡਾ. ਰਾਜ ਬਹਾਦਰ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਦੇ ਗੇਟ ‘ਤੇ ਲਾਇਆ ਜਾਵੇਗਾ। ਇਸ ਸਮੇਂ ਰੁਪਿੰਦਰ ਸਿੰਘ ਖਾਲਸਾ ਸੂਬਾਈ ਆਗੂ ਏਕ ਨੂਰ ਖ਼ਾਲਸਾ ਫੌਜ, ਹਰਪਾਲ ਸਿੰਘ ਮਚਾਕੀ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਅਤੇ ਆਗੂ ਪੈਨਸ਼ਰਜ ਯੂਨੀਅਨ ,ਸੁਖਵਿੰਦਰ ਸਿੰਘ ਐਲੀਮੈਂਟਰੀ ਟੀਚਰ ਯੂਨੀਅਨ ਫਰੀਦਕੋਟ ਅਤੇ ਸੁਖਦੇਵ ਸਿੰਘ ਜਿਲਾ ਆਗੂ ਬੀ ਕੇ ਯੂ ਕਰਾਂਤੀਕਾਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਹਸਪਤਾਲ ਅੱਗੇ 18 ਮਾਰਚ ਨੂੰ 11:00 ਵਜੇ ਇਕੱਠੇ ਹੋ ਕੇ ਮਾਰਚ ਦੇ ਰੂਪ ਵਿੱਚ ਯੂਨੀਵਰਸਿਟੀ ਵੱਲੋਂ ਮਾਰਚ ਕਰਨ ਉਪਰੰਤ ਵੀ.ਸੀ. ਦੇ ਖਿਲਾਫ ਯੂਨੀਵਰਸਿਟੀ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ, ਇਸ ਮੌਕੇ ਗੁਰਮੀਤ ਸਿੰਘ ਸੰਧੂ ਅਤੇ ਦਲੀਪ ਸਿੰਘ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ‘ਚ ਲੋਕਾਂ ਨੂੰ ਧਰਨੇ ‘ਚ ਸ਼ਾਮਲ ਕਰਨ ਲਈ ਮੀਟਿੰਗ ਸ਼ੁਰੂ ਕੀਤੀਆ ਜਾਣਗੀਆਂ, ਕੁਝ ਭਰਾਤਰੀ ਜਥੇਬੰਦੀਆਂ ਵੱਲੋਂ ਫੋਨ ਤਾਂ ਇਸ ਸੰਘਰਸ਼ ‘ਚ ਸਾਥ ਦੇਣ ਸਾਥ ਦੇਣ ਦੀ ਹਾਮੀ ਭਰੀ, ਇਸ ਮੌਕੇ ਜਗਸ਼ੀਰ ਸਿੰਘ ਸਾਧੂ ਵਾਲਾ ਗੁਰਮੀਤ ਸਿੰਘ ਵੀਰੇ ਵਾਲਾ, ਇੰਦਰਜੀਤ ਸਿੰਘ ਬਿੰਦਰ ਸਿੰਘ ਢਿੱਲੋਂ ਗੋਲੇਵਾਲਾ, ਚਰਨਜੀਤ ਸਿੰਘ, ਰਤਨ ਸਿੰਘ ਕਿਸਾਨ ਆਗੂ ਸ਼ਿਵਚਰਨ ਅਰਾਈਆਂ ਵਾਲਾ ਜਮਹੂਰੀ ਅਧਿਕਾਰ ਸਭਾ, ਲਖਵਿੰਦਰ ਹਾਲੀ ਤਰਕਸ਼ੀਲ ਸੁਸਾਇਟੀ ਭਾਰਤ ਇਕਾਈ ਪ੍ਰਧਾਨ, ਇੰਦਰਜੀਤ ਸਿੰਘ ਪਿੰਡੀ ਬਲੋਚਾ ਨੰਬਰਦਾਰ ਯੂਨੀਅਨ, ਸਰਿੰਦਰ ਮਚਾਕੀ, ਹਰਵਿੰਦਰ ਸਿੰਘ ਵੈਕਸੀਨ ਕੋਟਕਪੂਰਾ, ਹਰਪ੍ਰੀਤ ਸਿੰਘ ਫਰੀਦਕੋਟ, ਰੋਸ਼ਨ ਅਤੇ ਧਰਮਪਾਲ ਫੋਟੋ ਗਰਾਫਰ ਯੂਨੀਅਨ ਆਦਿ ਸ਼ਾਮਲ ਹੋਏ।
ਫੋਟੋ 08 ਜੀ ਅੇਸ ਸੀ ਐਫ ਡੀ ਕੇ