ਪ੍ਰਦਰਸ਼ਨਕਾਰੀਆਂ ਵੱਲੋਂ ਪਾਕਿਸਤਾਨੀ ਰਾਸ਼ਟਰੀ ਚੈਨਲ ‘ਤੇ ਕਬਜ਼ੇ ਤੋਂ ਬਾਅਦ ਪ੍ਰਸਾਰਨ ਬੰਦ

ptv

ਪਾਕਿਸਤਾਨ ਦੇ ਇਸਲਾਮਾਬਾਦ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵੱਲੋਂ ਪੀ. ਟੀ. ਵੀ ਦੇ ਹੈੱਡਕੁਆਟਰ ‘ਤੇ ਕਬਜ਼ਾ ਕਰਨ ਤੋਂ ਬਾਅਦ ਸਰਕਾਰੀ ਟੀ. ਵੀ. ਚੈਨਲ ਪੀ. ਟੀ. ਵੀ. ਤੇ ਅੰਗਰੇਜ਼ੀ – ਭਾਸ਼ਾ ਪੀ ਟੀ ਵੀ ਵਰਲਡ ਸੇਵਾਵਾਂ ਦਾ ਪ੍ਰਸਾਰਨ ਬੰਦ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀ ਗੇਟ ਤੋੜ ਕੇ ਚੈਨਲ ਦੇ ਦਫ਼ਤਰ ਅੰਦਰ ਦਾਖਲ ਹੋ ਗਏ ਤੇ ਇਸ ਦਾ ਪ੍ਰਸਾਰਨ ਬੰਦ ਕਰਵਾ ਦਿੱਤਾ।