ਪੀ.ਟੀ.ਐਫ਼.ਏ. ਵੱਲੋਂ ਸਭਿਆਚਾਰਕ ਪ੍ਰੋਗਰਾਮ – ‘ਪੀ.ਟੀ.ਐਫ਼.ਏ. ਫੈਸਟ 2022’

ਪੰਜਾਬੀ ਥਿਏਟਰ ਅਤੇ ਫੋਕ ਅਕੈਡਮੀ ਵੱਲੋਂ, ਆਸਟ੍ਰੇਲੀਆ ਵਿੱਚ ਜਨਮੇ ਪਲੇ ਬੱਚਿਆਂ ਅਤੇ ਨਾਮਵਰ ਰੰਗਮੰਚ ਅਤੇ ਫ਼ਿਲਮੀ ਹਸਤੀਆਂ ਦੇ ਸਹਿਯੋਗ ਨਾਲ, ਮੈਲਬੋਰਨ ਦੇ ਸਬਅਰਬ ਗਲੈਨਰੋਏ ਵਿੱਖੇ 10 ਦਿਸੰਬਰ ਦਿਨ ਸ਼ਨਿਚਰਵਾਰ ਨੂੰ ਗਲੈਨਰੋਏ ਕਾਲਜ ਪਰਫੋਰਮਿੰਗ ਆਰਟਸ ਸੈਂਟਰ ਵਿਖੇ (120 ਗਲੈਨਰੋਏ ਰੋਡ, ਗਲੈਨਰੋਏ ਵਿਕਟੌਰੀਆ 3046, ਦੁਪਹਿਰ 1 ਵਜੇ ਤੋਂ ਸ਼ਾਮ ਦੇ 5 ਵਜੇ ਤੱਕ) ਪੀ.ਟੀ.ਐਫ਼.ਏ. ਵੱਲੋਂ ਇੱਕ ਸਭਿਆਚਾਰਕ ਪ੍ਰੋਗਰਾਮ – ‘ਪੀ.ਟੀ.ਐਫ਼.ਏ. ਫੈਸਟ 2022’ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਿ ਲਘੂ ਨਾਟਕ ਕਿਰਤਾਂ, ਹਾਸਰੰਗ, ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਜਾਵੇਗਾ।

ਮਾਣ ਵਾਲੀ ਗੱਲ ਹੈ ਕਿ ਇਸ ਆਯੋਜਨ ਦੇ ਮੀਡੀਆ ‘ਪਾਰਟਨਰ ਪੰਜਾਬੀ ਅਖ਼ਬਾਰ ਆਸਟ੍ਰੇਲੀਆ’ ਅਤੇ ‘ਪੇਂਡੂ ਆਸਟ੍ਰੇਲੀਆ’ ਕਰ ਰਹੇ ਹਨ ਅਤੇ ਆਯੋਜਕਾਂ ਨੂੰ ਇਸ ਸਬੰਧ ਵਿੱਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
ਟਿਕਟਾਂ ਆਦਿ ਦੀ ਬੁਕਿੰਗ ਆਨਲਾਈਨ ਕੀਤੀ ਜਾ ਸਕਦੀ ਹੈ।
ਜ਼ਿਆਦਾ ਜਾਣਕਾਰੀ ਅਤੇ ਸਪਾਂਸਰਸ਼ਿਪ ਆਦਿ ਵਾਸਤੇ 0421 022 593, 0414 796 244, 0434 288 301 ਆਦਿ ਨੰਬਰਾਂ ਉਪਰ ਸੰਪਰਕ ਕੀਤਾ ਜਾ ਸਕਦਾ ਹੈ।