“PTFA ਫੈਸਟ 2022” 10 ਦਸੰਬਰ 2022 ਨੂੰ

ਪੰਜਾਬੀ ਥੀਏਟਰ ਅਤੇ ਫੋਕ ਅਕੈਡਮੀ ਵਲੋਂ 10 ਦਸੰਬਰ 2022 ਨੂੰ ਗਲੇਨਰੋਏ ਕਾਲਜ ਦੇ ਪ੍ਰਦਰਸ਼ਨ ਕਲਾ ਕੇਂਦਰ(Glenroy College Performing Arts Centre PAC) ਵਿੱਚ “PTFA ਫੈਸਟ 2022” ਕਰਵਾਇਆ ਜਾ ਰਿਹਾ ਹੈ। 

ਇਸ ਬਾਬਤ ਜਾਣਕਾਰੀ ਦਿੰਦਿਆਂ ਅਮਰਦੀਪ ਕੌਰ ਹੁਰਾਂ ਨੇ ਦੱਸਿਆ ਕਿ ਇਸ ਫੈਸਟ ਵਿੱਚ ਆਸਟ੍ਰੇਲੀਆ ਵਿੱਚ ਜੰਮੇ ਅਤੇ ਵੱਡੇ ਹੋਏ ਕਲਾਕਾਰਾਂ (ਬੱਚਿਆਂ/ਬਾਲਗਾਂ) ਨਾਲ ਪੰਜਾਬੀ ਭਾਸ਼ਾ ਵਿੱਚ ਦੋ ਲਘੂ ਨਾਟਕੀ ਕਿਰਤਾਂ ‘ਸਿਸਟਮ ਹੀ ਖ਼ਰਾਬ ਹੈ’ ਅਤੇ ‘ਨਾਟਕ ਨਹੀਂ’ ਦਾ ਮੰਚਨ ਕੀਤਾ ਜਾਵੇਗਾ। ਇਹਨਾਂ ਲਘੂ ਨਾਟਕੀ ਕਿਰਤਾਂ ਰਾਹੀਂ ਭਾਈਚਾਰੇ ਦੇ ਕੁਝ ਅਹਿਮ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਮੰਚ ਤੇ ਪੇਸ਼ ਕੀਤਾ ਜਾਵੇਗਾ। ਇਸ ਤੋੰ ਇਲਾਵਾ ਵੱਖ-ਵੱਖ ਅਕੈਡਮੀਆਂ ਦੁਆਰਾ ਕੁਝ ਚੋਣਵੇਂ ਰਵਾਇਤੀ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਦਾ ਅਨੰਦ ਵੀ ਦਰਸ਼ਕ ਮਾਨਣਗੇ । ਵਤਨ ਤੋਂ ਖਾਸ ਤੌਰ ਤੇ ਪਹੁੰਚ ਰਹੇ ਮਹਿਮਾਨ ਕਲਾਕਾਰ ਜਸਵੰਤ ਸਿੰਘ ਰਾਠੌਰ ਵੀ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਟੀਮ ਵੱਲੋਂ ਆਪ ਸਭ ਨੂੰ ਪਰਿਵਾਰ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।