ਪੀਆਰਟੀਸੀ ਇੰਪਲਾਈਜ਼ ਯੂਨੀਅਨ ਆਜ਼ਾਦ ਵਲੋਂ 18 ਦੇ ਧਰਨੇ ਦੀ ਪੂਰਨ ਹਮਾਇਤ

ਫਰੀਦਕੋਟ:- ਪੀਆਰਟੀਸੀ ਇੰਪਲਾਈਜ਼ ਯੂਨੀਅਨ ਆਜਾਦ ਫਰੀਦਕੋਟ ਡੀਪੂ ਦੀ ਮੀਟਿੰਗ ਸੂਬਾ ਪ੍ਰਧਾਨ ਸਿਮਰਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਫਰੀਦਕੋਟ ਵਿਖੇ ਹੋਈ। ਜਿਸ ‘ਚ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦ ਬਾਜਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ,ਉਹਨਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਮਰੀਜ਼ਾਂ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਕਤ ਜੱਥੇਬੰਦੀਆਂ ਵੱਲੋਂ 18 ਮਾਰਚ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਦੁਰ ਪ੍ਰਬੰਧਾਂ ਨੂੰ ਲੈ ਕੇ ਲਾਏ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ, ਸਿਮਰਜੀਤ ਸਿੰਘ ਬਰਾੜ ਨੇ ਦੱਸਿਆ ਕਿਸਾਨ ਸੰਘਰਸ਼ ਤੋਂ ਪਹਿਲਾਂ ਜਨਤਕ ਜੱਥੇਬੰਦੀਆਂ ਵੱਲੋਂ ਮੈਡੀਕਲ ਪ੍ਰਸ਼ਾਸ਼ਨ ਮੰਗ ਪੱਤਰ ਦਿੱਤੇ ਗਏ ਸਨ, ਉਹਨਾਂ ਤੇ ਕੋਈ ਅਮਲ ਨਹੀਂ ਹੋਇਆ, ਇਸ ਕਰਕੇ ਹਸਪਤਾਲ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਇਹ ਕਦਮ ਚੁੱਕਣਾ ਪਿਆ। ਇਨਸਾਨੀਅਤ ਦੇ ਭਲੇ ਲਈ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ ਸਾਡਾ ਫਰਜ਼ ਬਣਦਾ ਹੈ। ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਖਾਰਾ, ਦਲਵਿੰਦਰ ਸਿੰਘ ਮਾਹਲਾ, ਨਿਤਿਨ ਧਰਵਾਲ, ਹਰਮੇਲ ਸਿੰਘ,ઠ ਦੇਵ ਕੁਮਾਰ, ਲਖਵਿੰਦਰ ਸਿੰਘ, ਕਰਮਜੀਤ ਸਿੰਘ, ਹਰਪਾਲ ਸਿੰਘ ਅਤੇ ਭਰਾਤਰੀ ਜਥੇਬੰਦੀਆਂ ਤੋਂ ਪੰਜਾਬ ਮੰਡੀ ਬੋਰਡ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਦੇ ਸਟੇਟ ਸਕੱਤਰ ਜਤਿੰਦਰ ਕੁਮਾਰ, ਪੈਨਸ਼ਨਰ ਆਗੂ ਜਗਜੀਤਪਾਲ, ਅਵਤਾਰ ਸਿੰਘ ਗਿੱਲ, ਜਗਤਾਰ ਸਿੰਘ ਗਿੱਲ, ਮਾਰਕੀਟ ਕਮੇਟੀ ਦੇ ਸਟੇਟ ਆਗੂ ਸੁਖਮੰਦਰ ਢਿੱਲਵਾਂ, ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਿਸਾਨ ਆਗੂ ਕਰਮ ਸਿੰਘ ਢਿੱਲੋਂ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਖਹਿਰਾ, ਰਾਜਪਾਲ ਸਿੰਘ ਬਰਾੜ, ਬਖਸ਼ਿੰਦਰ ਸਿੰਘ, ਕਾਬਲ ਸਿੰਘ, ਪ੍ਰੀਤਮ ਸਿੰਘ, ਵਾਟਰ ਸਪਲਾਈ ਯੂਨੀਅਨ ਤੋਂ ਸੂਰਤ ਮਾਹਲਾ, ਬਾਬਾ ਫਰੀਦ ਯੂਨੀਵਰਸਿਟੀ ਸਕਿਉਰਿਟੀ ਗਾਰਡ ਯੂਨੀਅਨ ਤੋਂ ਸੁਖਪਾਲ ਸਿੰਘ, ਬਵਿੰਦਰਪਾਲ, ਸਾਈਮਨ, ਜਸਪਾਲ ਸਿੰਘઠ ਪੰਜਾਬ ਮੰਡੀ ਬੋਰਡ ਕੱਚਾ ਮੁਲਾਜਮ ਯੂਨੀਅਨ ਤੋਂ ਬਲਕਾਰ ਸਿੰਘ, ਜੋਤੀ ਪ੍ਰਕਾਸ਼, ਨਿਰਮਾਣ ਮਜਦੂਰ ਯੂਨੀਅਨ ਤੋਂ ਹਰਜਿੰਦਰ ਸਿੰਘ ਕਾਕਾ, ਸੀਵਰੇਜ ਬੋਰਡ ਯੂਨੀਅਨ ਤੋਂ ਅਮੀ ਚੰਦ, ਸਫਾਈ ਸੇਵਕ ਯੂਨੀਅਨ ਪੰਜਾਬ ਕੋਟਕਪੂਰਾ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ, ਦਿਹਾਤੀ ਮਜ਼ਦੂਰ ਯੂਨੀਅਨ ਦੇ ਸਟੇਟ ਆਗੂ ਗੁਰਤੇਜ ਸਿੰਘ ਹਰੀ ਨੌਂ, ਜਗਤਾਰ ਸਿੰਘ ਗਿੱਲ ਮੈਂਬਰ ਨਰੋਆ ਪੰਜਾਬ ਮੰਚ, ਲਖਵਿੰਦਰ ਹਾਲੀ ਆਗੂ ਤਰਕਸ਼ੀਲ ਸੁਸਾਇਟੀ ਆਦਿ ਭਾਰੀ ਗਿਣਤੀ ਵਿੱਚ ਸਾਥੀ ਮੌਜੂਦ ਸਨ।
ਫੋਟੋ ਫਾਈਲ 13 ਜੀ ਐਸ ਸੀ ਐਫ ਡੀ ਕੇ

Install Punjabi Akhbar App

Install
×