ਆਸਟਰੇਲੀਆ ਦੀ ਰਾਜਧਾਨੀ ‘ਚ ਸਿੱਖਾੰ ਵੱਲ੍ਹੋਂ ਰੋਸ ਮੁਜ਼ਾਹਰਾ: ਬਾਪੂ ਸੂਰਤ ਸਿੰਘ ਦੇ ਸੰਘਰਸ਼ ਨੂੰ ਅਣਡਿੱਠ ਕਰ ਰਹੀ ਪੰਜਾਬ ਸਰਕਾਰ ਦੀ ਨਿਖੇਧੀ

bapusuratsingh001ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ‘ਚ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਦੇ ਸਮਰਥਨ ‘ਚ ਰੋਸ ਮੁਜਾਹਰਾ ਕੀਤਾ ਗਿਆ
ਭਾਰਤੀ ਹਾਈ ਕਮਿਸ਼ਨ ਸਾਹਮਣੇ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾੰ ਤੋਂ ਪਹੁੰਚੀਆ ਸਿੱਖ ਸੰਗਤਾਂ ਸ਼ਹਿਰੀ ਅਤੇ ਖੇਤਰੀ ਇਲਾਕਿਆਂ ਦੀਆੰ ਜੱਥੇਬੰਦੀਆਂ ਸਾਂਝੇ ਤੌਰ ‘ਤੇ ਇਸ ਮੁਜ਼ਾਹਰੇ ‘ਚ ਸ਼ਾਮਲ ਸਨ
ਇਸ ਮੌਕੇ ਮੁਜ਼ਾਹਰਾ ਕਰ ਰਹੇ ਸਿੱਖਾਂ ਦੇ ਹੱਥਾਂ ‘ਚ ਰੋਸ ਦਰਸਾਓੰਦੇ ਬੈਨਰ ਅਤੇ ਕੇਸਰੀ ਰੰਗ ਦੀਆਂ ਝੰਡੀਆਂ ਫੜੀਆਂ ਸਨ ਸਵੇਰੇ ਕਰੀਬ 11 ਵਜੇ ਰਾਜਧਾਨੀ ਵਿਚਲੇ ਸਫ਼ਰਾਤਖਾਨਿਆਂ ਲਈ ਜਾਣੇ ਜਾਂਦੇ ਇਲਾਕੇ  ਯਾਰਾਲੁਮਲਾ ਸਥਿਤ ਹਾਈ ਕਮਿਸ਼ਨ ਦੇ ਗੇਟ ਮੂਹਰੇ ਵੱਖ ਵੱਖ ਸ਼ਹਿਰਾਂ ਤੋਂ ਸਿੱਖ ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ‘ਚ ਬਾਪੂ ਸੂਰਤ ਸਿੰਘ ਦੀ ਸ਼ਹਾਦਤ ‘ਤੇ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ
ਨੁਮਾਇੰਦਿਆਂ ਨੇ ਇਤਿਹਾਸ ਦੇ ਸੰਘਰਸ਼ ਪੂਰਨ ਸਮਿਆੰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮੇਂ ਅਤੇ ਹਾਲਾਤਾਂ ਮੁਤਾਬਿਕ ਧੱਕੇ ਖ਼ਿਲਾਫ਼ ਸਟੇਟ ਨਾਲ ਸੰਘਰਸ਼ ਕਰਨ ਵਾਲੇ ਸਿੱਖਾਂ ਵਿੱਚੋਂ ਜ਼ਿਆਦਾਤਰ 14 ਸਾਲ ਅਤੇ 20 ਸਾਲ ਤੋਂ ਉਪਰ ਤੱਕ ਜੇਲ੍ਹਾਂ ਕੱਟ ਚੁੱਕੇ ਹਨ ਪਰ ਹਾਲੇ ਵੀ ਸਰਕਾਰ ਉਨ੍ਹਾਂ ਦੀ ਰਿਹਾਈ ਨਹੀਂ ਕਰ ਰਹੀ ਵੱਖ ਵੱਖ ਜੇਲ੍ਹਾਂ ‘ਚ ਬੰਦ ਅਜਿਹੇ ਸਿੱਖਾਂ ਬਾਰੇ ਉੱਘੇ ਵਕੀਲ ਸ੍ਰ ਜਸਪਾਲ ਸਿੰਘ ਮੰਝਪੁਰ ਵੱਲ੍ਹੋਂ ਤੱਥਾਂ ਅਤੇ ਫੈਸਲਿਆਂ ਉੱਤੇ ਅਧਾਰਤ ਸੂਚੀ ਦਾ ਹਵਾਲਾ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ‘ਚ ਪੰਜਾਬ ਸਰਕਾਰ ਦਾ ਮਚਲਾ ਰਵੱਈਆ ਮਨੁੱਖੀ ਹਕੂਕਾਂ ਦੀ ਿਸੱਧੇ ਤੌਰ ਉੱਤੇ ਉਲੰਘਣਾ ਦਾ ਮਾਮਲਾ ਹੈ ਅਤੇ ਮੁੱਖ ਮੰਤਰੀ ਉੱਚ ਅਦਾਲਤ ਦੇ ਉਸ ਫੈਸਲੇ ਨੂੰ ਹੀ ਸਾਹਮਣੇ ਰੱਖ ਕੇ ਪੱਲਾ ਝਾੜ ਰਹੇ ਹਨ ਜਿਸ ‘ਚ ਟਾਡਾ ਅਧੀਨ ਨਜ਼ਰਬੰਦਾਂ ਦੀ ਰਿਹਾਈ ਸੂਬਾ ਸਰਕਾਰਾਂ ਨਹੀਂ ਕਰ ਸਕਦੀਆਂ ਜਦਕਿ ਲੁਧਿਆਣਾ ਬੈਂਕ ਡਕੈਤੀ ਦੀ ਘਟਨਾ ‘ਚ ਅੱਠ ਸਿੱਖ 65 ਤੋਂ 82 ਸਾਲ ਦੀ ਉਮਰ ਦੇ ਹਨ ਜਿਨ੍ਹਾਂ ਨੂੰ ਟਾਡਾ ‘ਚ ਨਜ਼ਰਬੰਦੀ ਦੇ ਨਾਲ ਦਸ ਸਾਲ ਦੀ ਮੁੜ ਕੈਦ ਭੁਗਤਾਈ ਜਾ ਰਹੀ ਹੈ ਅਤੇ ਸੁਪਰੀਮ ਕੋਰਟ ਦਾ ਫੈਸਲਾ ਉਮਰ ਕੈਦ ‘ਚ ਜੇਲ੍ਹੀ ਬੰਦ ਕੈਦੀਆਂ ਬਾਰੇ ਹੈ ਅਤੇ ਇਹ ਸਿੱਖ ਬਜ਼ੁਰਗ ਇਹ ਉਮਰ ਕੈਦ ਤਹਿਤ ਅੰਦਰ ਨਹੀਂ ਹਨ ਪਰ ਸਰਕਾਰ ਬਿਰਧ ਉਮਰੇ ਸਿੱਖ ਸਿਆਸੀ ਕੈਦੀਆਂ ਨੂੰ ਨੂੰ ਜੇਲ੍ਹਾਂ ‘ਚ ਡੱਟ ਕੇ ਸਿੱਖਾਂ ਨਾਲ ਖੁੱਲ੍ਹੇ ਤੌਰ ਤੇ ਵਿਤਕਰਾ ਕਰ ਰਹੀ ਹੈ
ਮੈਲਬਰਨ ਤੋਂ ਸੰਗਤ ਸਮੇਤ ਪਹੁੰਚੇ ਸ੍ਰ ਕਵਨਦੀਪ ਸਿੰਘ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਦਾ ਸ਼ਾਂਤਮਈ ਸੰਘਰਸ਼ ਮਨੁੱਖੀ ਕਦਰਾਂ ਕੀਮਤਾਂ ਦੇ ਅਧਾਰ ਉੱਤੇ ਉਨ੍ਹਾਂ ਸਿਆਸੀ ਕੈਦੀਆੰ ਲਈ ਹੈ ਜੋ ਭਾਰਤੀ ਕਾਨੂੰਨ ਮੁਤਾਬਿਕ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਸਿਆਸੀ ਮੁਫ਼ਾਦਾਂ ਲਈ ਚੁੱਪ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਇਸ ਸੰਘਰਸ਼ ਨੂੰ ਅੱਤਵਾਦ ਨਾਲ ਜੋੜ ਕੇ ਭਰਮ ਪੈਦਾ ਕਰ ਰਹੀਆਂ ਹਨ
ਇਸ ਰੋਸ ਮੁਜ਼ਾਹਰੇ ਦੇ ਚਲਦਿਆਂ ਭਾਰਤੀ ਸਫ਼ੀਰ ਨਵਦੀਪ ਸਿੰਘ ਸੂਰੀ ਨੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਅੰਦਰ ਬੁਲਾਇਆ ਜਿਸ ਮਗਰੋਂ ਸਿੱਖ ਸੰਗਤਾਂ ਵੱਲ੍ਹੋੰ ਤਿਆਰ ਮੈਮੋਰੰਡਮ ਸੌਪਿਆ ਗਿਆ ਅਤੇ ਬਾਅਦ ਦੁਪਿਹਰ ਇੱਕ ਵਜੇ ਮੁਜ਼ਾਹਰਾ ਸਮਾਪਤ ਹੋਇਆ
ਇਸੇ ਮਾਮਲੇ ਨੂੰ ਲੈ ਕੇ ਮੈਲਬਰਨ ਦੇ ਮੀਰੀ-ਪੀਰੀ ਗੁਰੂਘਰ ਵਿਖੇ ਸਿੱਖ ਜੱਥੇਬੰਦੀਆਂ ਵੱਲ੍ਹੋ ਐਤਵਾਰ ਇੱਕਠ ਉਲੀਕਿਆ ਗਿਆ ਹੈ

ਤੇਜਸ਼ਦੀਪ ਸਿੰਘ ਅਜਨੌਦਾ

Install Punjabi Akhbar App

Install
×