ਮੋਦੀ ਸਰਕਾਰ ਦੀ ਹਿੱਕ ਤੇ ਦਲੀ ਮੂੰਗ,ਕਿਸਾਨਾਂ,ਮਜਦੂਰਾਂ ਦਾ ਮਹਾਂ ਰੈਲੀ ਵਿੱਚ ਆਇਆ ਹੜ੍ਹ

ਭੁਲੱਥ /ਅੰਮ੍ਰਿਤਸਰ — ਬੀਤੇਂ ਦਿਨ ਕਿਸਾਨਾਂ ਦੀ  ਇਤਿਹਾਸਕ ਰੈਲੀ ਨੇ ਕੇਂਦਰ ਸਰਕਾਰ ਨੂੰ ਵੰਗਾਰਿਆ,ਕਣਕ ਦੀ ਖਰੀਦ ਵਿੱਚ ਆ ਰਹੀਆ ਮੁਸ਼ਕਲਾਂ,ਕਰੋਨਾ ਦੀ ਆੜ ਮੜੀਆ ਜਾ ਰਹੀਆਂ ਪਾਬੰਦੀਆਂ ਖਿਲਾਫ ਕੈਪਟਨ ਤੇ ਮੋਦੀ ਸਰਕਾਰ ਵਿਰੁੱਧ 21 ਤੋ 25 ਅਪ੍ਰੈਲ ਤਕ ਪਿੰਡ ਪੱਧਰੀ ਫੁਕੇ ਜਾਣਗੇ ਪੁਤਲੇ,5 ਮਈ ਨੂੰ ਅੰਮ੍ਰਿਤਸਰ ਤੋਂ ਦਿੱਲੀ ਕੂਚ ਕਰੇਗਾ ਹਜਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੰਮ੍ਰਿਤਸਰ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਤੇ ਬਾਕੀ ਸ਼ਹੀਦਾਂ ਨੂੰ ਅਤੇ ਸ਼ਹੀਦ ਨਵਰੀਤ ਸਿੰਘ ਡਿੱਬ ਡਿੱਬਾ ਸਮੇਤ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਮਹਾਂ ਰੈਲੀ ਕਰਕੇ ਕਿਸਾਨੀ ਘੋਲ ਦੇ ਸ਼ਹੀਦਾਂ ਨੂੰ 2 ਮਿੰਟ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਕਾਲੇ ਕਾਨੂੰਨਾਂ ਖਿਲਾਫ਼ ਅੰਦੋਲਨ ਹੋਰ ਤਿੱਖਾ ਕਰਨ ਦਾ ਅਹਿਦ ਲਿਆ।ਮਹਾਂ ਰੈਲੀ ਨੂੰ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ,ਜੱਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾ, ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਰੋਨਾ ਦੀ ਆੜ ਵਿੱਚ ਦਿੱਲੀ ਮੋਰਚੇ ਨੂੰ ਜਬਰੀ ਚੁਕਵਾਉਣ ਦੇ ਸੁਪਨੇ ਦੇਖ ਰਹੀ ਹੈ। ਇਹ ਕਿਸਾਨ ਮਜ਼ਦੂਰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।ਮੋਦੀ ਸਰਕਾਰ ਵਿਸ਼ਵ ਵਪਾਰ ਸੰਸਥਾ,ਮੁਦਰਾ ਕੋਸ਼ ਫੰਡ,ਵਰਲਡ ਬੈਂਕ ਦੀ ਨੀਤੀ ਨੂੰ ਲਾਗੂ ਕਰਨ ਲਈ ਬਜਿੱਦ ਹੈ ਤੇ ਖੇਤੀ ਮੰਡੀ  ਤੇ ਜਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ।ਇਹ ਕਿਸਾਨਾਂ ਦੇ ਬੱਚਿਆ ਦੇ ਆਉਣ ਵਾਲੇ ਭਵਿੱਖ ਦਾ ਸਵਾਲ ਹੈ।ਇਸ ਲਈ ਹਰ ਤਰਾ ਦੀ ਕੁਰਬਾਨੀ ਕਰਕੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ, ਐਮ ਐੱਸ ਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ,ਬਿਜਲੀ ਸੋਧ ਬਿਲ 2020,ਪਰਾਲੀ ਪ੍ਰਦੂਸ਼ਣ ਐਕਟ 2020 ਖਤਮ ਕਰਾਉਣ,ਕੈਪਟਨ ਸਰਕਾਰ ਦੇ ਚੋਣ ਵਾਅਦੇ ਮੁਤਾਬਕ ਸਮੁੱਚਾ ਕਰਜਾ ਖਤਮ ਕਰਾਉਣ ਅਤੇ ਕੀਤੇ ਨਜਾਇਜ ਪਰਚੇ ਰੱਦ ਕਰਾਉਣ ਆਦਿ ਮੰਗਾ ਦੀ ਪੂਰਤੀ ਤਕ ਬੇਸ਼ਕ 2024 ਤਕ ਸੰਘਰਸ਼ ਕਰਨਾ ਪਵੇ,ਹੈ ਹੀਲੇ ਕੀਤਾ ਜਾਵੇਗਾ।ਇਸ ਮੌਕੇ ਬੀਬੀਆਂ ਦੇ ਬਾਮਿਸਾਲ ਇਕੱਠ ਨੂੰ ਮੁਖਾਤਿਬ ਹੁੰਦਿਆਂ ਆਗੂਆਂ ਨੇ ਕਿਹਾ ਕਿ ਹੁਣ ਦਿੱਲੀ ਮੋਰਚੇ ਦੀ ਕਮਾਨ ਬੀਬੀਆਂ ਨੂੰ ਖੁਦ ਸੰਭਾਲਣੀ ਚਾਹੀਦੀ ਹੈ।ਇਸ ਮਹਾਂ ਰੈਲੀ ਦੇ ਭਾਰੀ ਇਕੱਠ ਨੇ ਮੰਗ ਕੀਤੀ ਕਿ ਕਣਕ ਦੀ ਖਰੀਦ ਬਿਨਾ ਕਿਸੇ ਸ਼ਰਤ ਨਿਰਵਿਘਨ ਕਰਾਈ ਜਾਵੇ,ਜਮਾਂਬੰਦੀ,ਫਰਦਾਂ ਲੈਣ ਦੀ ਸ਼ਰਤ ਖਤਮ ਕੀਤੀ ਜਾਵੇ, ਬਾਰਦਾਨੇ ਦੀ ਘਾਟ ਨੂੰ ਤੁਰੰਤ ਪੂਰਾ ਕਰਕੇ ਮੰਡੀਆ ਵਿਚ ਕਣਕ ਦੀ ਲਿਫਟਿੰਗ ਜਲਦੀ ਕਰਵਾਈ ਜਾਵੇ।ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਿੰਡ ਪੱਧਰ ਤੇ 21 ਤੋ 25 ਮਾਰਚ ਤੱਕ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜਾ ਦਿੱਤਾ ਜਾਵੇ।ਉਸ ਮੌਕੇ ਹਰਦੀਪ ਸਿੰਘ ਡਿੱਬਡਿੱਬਾ,ਲਖਵਿੰਦਰ ਸਿੰਘ ਵਰਿਆਮ,ਰਣਜੀਤ ਸਿੰਘ ਕਲੇਰ ਬਾਲਾ,ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ, ਬਾਜ ਸਿੰਘ ਸਾਰੰਗੜਾ,ਮਾਰਕੀਟ ਕਮੇਟੀ ਮੁਲਾਜਮ ਆਗੂ ਕੁਲਦੀਪ ਸਿੰਘ ਕਾਹਲੋ, ਦਿਲਬਾਗ ਸਿੰਘ ਬੱਸ ਯੂਨੀਅਨ ਵਰਕਰ,ਐਕਸ ਸਰਵਿਸ ਮੈਨ ਯੂਨੀਅਨ,ਆੜਤੀ ਐਸੋਸੀਏਸ਼ਨ ਯੂਨੀਅਨ,ਪੱਲੇਦਾਰ ਯੂਨੀਅਨ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਤੁਲੀ, ਰੇਹੜੀ ਫੜ੍ਹੀ ਯੂਨੀਅਨ,ਵੱਲਾ ਸਬਜੀ ਮੰਡੀ ਯੂਨੀਅਨ,ਕਿਸਾਨ ਆਗੂ ਗੁਰਦੇਵ ਸਿੰਘ ਵਰਪਾਲ,ਚਰਨਜੀਤ ਸਿੰਘ ਸਫੀਪੁਰ,ਅਮੋਲਕ ਜੀਤ ਸਿੰਘ ਨਰਾਇਣਗੜ੍ਹ,ਅਜੀਤ ਸਿੰਘ ਠੱਠੀਆਂ,ਹਰਬਿੰਦਰ ਸਿੰਘ ਭਲਾਈਪੁਰ,ਸੁਖਦੇਵ ਸਿੰਘ ਸ਼ਾਮਿਲ ਸਨ।

Install Punjabi Akhbar App

Install
×