ਨਜ਼ਰੀਆ ਆਪੋ ਆਪਣਾ… ਇਮੀਗ੍ਰੇਸ਼ਨ ਨਿਊਜ਼ੀਲੈਂਡ ਨੀਤੀਆਂ ‘ਚ ਜਿਸਮ ਫਰੋਸ਼ੀ ਵੀ ਹੈ ‘ਹੁਨਰਮੰਦ ਸ਼੍ਰੇਣੀ ਰੁਜ਼ਗਾਰ’

D:News Folder (Lap)News April
ਔਕਲੈਂਡ -ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇਥੇ ਵਸਣ ਵਾਲੇ ਪ੍ਰਵਾਸੀ ਲੋਕਾਂ ਦੇ ਲਈ ਜਿਹੜੇ ਮਾਪਦੰਢ ਰੱਖੇ ਹਨ ਉਨ੍ਹਾਂ ਦੇ ਵਿਚ ਵੱਖ-ਵੱਖ ਹੁਨਰਮੰਦ ਰੋਜ਼ਗਾਰ ਅਤੇ ਘੱਟ ਗਿਣਤੀ ਵਿਚ ਪਾਏ ਜਾਣ ਵਾਲੇ ਮਾਹਿਰ ਵਿਅਕਤੀ ਸ਼ਾਮਿਲ ਹਨ। ਹੁਨਰਮੰਦ ਸ਼੍ਰੇਣੀ ਦੇ ਵਿਚ ਟ੍ਰੇਡ ਨਾਲ ਸਬੰਧਿਤ ਜਿੱਥੇ ਵੱਖ-ਵੱਖ ਕਿਤੇ ਆਉਂਦੇ ਹਨ ਉਥੇ ਜਿਸਮ ਫਰੋਸ਼ੀ ਵੀ ਇਕ ਹੁਨਰਮੰਦ ਰੁਜ਼ਗਾਰ ਸ਼੍ਰੇਣੀ ਦੇ ਅਧੀਨ ਆਉਂਦਾ ਹੈ। ਇਮੀਗ੍ਰੇਸ਼ਨ ਵੈਬਸਾਈਟ ਨੇ ਇਸ ਕਿਤੇ ਨੂੰ ‘ਆਸਟਰੇਲੀਅਨ ਐਂਡ ਨਿਊਜ਼ੀਲੈਂਡ ਸਟੈਂਡਰਡ ਕਲਾਸੀਫਿਕੇਸ਼ਨ ਆਫ ਅਕੂਪੇਸ਼ਨਜ਼’ ਅਨੁਸਾਰ ਲੈਵਲ-5 ਦੇ ਵਿਚ ਰੱਖਿਆ ਹੈ ਅਤੇ ਇਸਨੂੰ ‘ਸੈਕਸ ਵਰਕਰ ਜਾਂ ਐਸਕੋਰਟ’ ਦਾ ਸਿਰਲੇਖ ਦਿੱਤਾ ਗਿਆ ਹੈ। ਇਨ੍ਹਾਂ ਮਾਪਦੰਢਾਂ ਅਨੁਸਾਰ ਇਕ ਸੈਕਸ ਵਰਕਰ ਉਹ ਹੈ ਜਿਹੜਾ ਕਿ ਆਪਣੇ ਗਾਹਕਾਂ ਨੂੰ ਜਿਸਮਾਨੀ ਸੇਵਕਾਈ ਅਤੇ ਸਮਾਜਿਕ ਸਹਿਚਾਰਤਾ (ਮਿੱਤਰਮੰਡਲ) ਉਪਲਬਧ ਕਰਵਾਉਂਦਾ ਹੈ। ਇਸ ਕੰਮ ਨੂੰ ਵੱਖ-ਵੱਖ ਸਭਿਆਚਾਰਾਂ ਨਾਲ ਸਬੰਧਿਤ ਕੌਮਾਂ ਵੱਖੋ-ਵੱਖਰੇ ਨਜ਼ਰੀਏ ਨਾਲ ਵੇਖਿਆ ਜਾ ਸਕਦਾ ਹੈ ਪਰ ਇਮੀਗ੍ਰੇਸ਼ਨ ਦੀਆਂ ਐਨਕਾਂ ਦੇ ਵਿਚ ਇਸਨੂੰ ਸਾਫ ‘ਤੇ ਸਪਸ਼ਟ ਕਿੱਤੇ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ।  ਜੇਕਰ ਇਸ ਕਿੱਤੇ ਦੇ ਵਿਚ ਕੋਈ 36.44 ਡਾਲਰ ਪ੍ਰਤੀ ਘੰਟਾ ਲੈਂਦਾ ਹੈ ਤਾਂ ਉਸ ਨੂੰ 40 ਘੰਟਿਆ ਦੇ ਹਿਸਾਬ ਨਾਲ 75,795 ਡਾਲਰ ਸਲਾਨਾ ਕਮਾਈ ਦਰਸਾਅ ਸਕਦਾ ਹੈ। ਇਸ ਕਿੱਤੇ ਦੇ ਵਿਚ ਤਜ਼ਰਬਾ ਵੀ ਇਮੀਗ੍ਰੇਸ਼ਨ ਲਈ ਮਾਅਨੇ ਰੱਖਦਾ ਹੈ। ਇਸ ਨੀਤੀ ਅਧੀਨ ਅਪਲਾਈ ਕਰਨ ਵਾਸਤੇ ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਤੌਰ ‘ਤੇ ਹੋਣਾ ਜਰੂਰੀ ਹੈ ਅਤੇ ਕਿਸੇ ਏਜੰਸੀ ਦਾ ਜਾਬ ਆਫਰ ਲੈਣਾ ਵੀ ਜਰੂਰੀ ਹੈ।

Install Punjabi Akhbar App

Install
×