ਆਈ.ਸੀ.ਟੀ. ਦੇ ਤਹਿਤ ਛੋਟੇ ਅਤੇ ਮਧਿਯਮ ਉਦਯੋਗਾਂ ਲਈ ਖਰੀਦੋ ਫਰੋਖ਼ਤ ਦਾ ਵਧੀਆ ਵਸੀਲਾ

ਨਿਊ ਸਾਊਥ ਵੇਲਜ਼ ਸਰਕਾਰ ਦੀ ਨਵੀਂ ਨੀਤੀ ਦੇ ਮੁਤਾਬਿਕ ਹੁਣ ਛੋਟੇ ਅਤੇ ਮਧਿਯਮ ਉਦਯੋਗਿਕ ਇਕਾਈਆਂ, ਆਈ.ਸੀ.ਟੀ. (information and communication technology) ਤਹਿਤ ਆਪਣੇ ਵਪਾਰ (ਖਰੀਦੋ ਫਰੋਫ਼ਤ) ਦਾ ਵੱਡਾ ਹਿੱਸੇ ਰਾਹੀਂ ਯੋਗਦਾਨ ਪਾ ਸਕਣਗੇ। ਇਸ ਨਾਲ ਨਵੇਂ ਕੰਮ-ਧੰਦੇ ਸ਼ੁਰੂ ਕਰਨ ਵਾਲਿਆਂ ਸਮੇਤ -ਐਬੋਰਿਜਨਲਾਂ, ਅਪੰਗਤਾ ਝੇਲ ਰਹੇ ਲੋਕਾਂ ਅਤੇ ਖੇਤਰੀ ਉਦਯੋਗਿਕ ਜਗਤ ਨੂੰ ਕਾਫੀ ਮੁਨਾਫ਼ਾ ਹੋਵੇਗਾ। ਇਸ ਦੇ ਆਂਕੜੇ ਇਸ ਸਾਲ 2021 ਦੇ ਅੰਤ ਵਿੱਚ ਘੋਸ਼ਿਤ ਵੀ ਕੀਤੇ ਜਾਣਗੇ। ਇਸ ਨਾਲ ਸਬੰਧਤ ਰਾਜ ਸਰਕਾਰ ਦੇ ਟੀਚੇ ਆਉਣ ਵਾਲੀ 1 ਅਪ੍ਰੈਲ 2021 ਤੋਂ ਲਾਗੂ ਕਰ ਦਿੱਤੇ ਜਾਣਗੇ। ਇਨ੍ਹਾਂ ਟੀਚਿਆਂ ਅੰਦਰ ਮੁੱਖ ਤੌਰ ਤੇ ਸ਼ਾਮਿਲ ਪ੍ਰਾਯੋਜਨ ਇਸ ਪ੍ਰਕਾਰ ਹਨ: ਆਈ.ਸੀ.ਟੀ. ਸਿੱਧੇ ਤੌਰ ਦੀ ਪ੍ਰਕਿਓਰਮੈਂਟ ਦਾ 30% ਹਿੱਸਾ ਸਿੱਧਾ ਘਰੇਲੂ ਉਦਯੋਗਾਂ (ਛੋਟੇ ਅਤੇ ਮਧਿਯਮ) ਤੋਂ ਹੀ ਲਿਆ ਜਾਵੇਗਾ; 25% ਅਸਿੱਧੇ ਤੌਰ ਦੀ ਪ੍ਰਕਿਓਰਮੈਂਟ ਦਾ ਹਿੱਸਾ ਵੀ ਇਸ ਵਿੱਚ ਸ਼ਾਮਿਲ ਹੈ ਅਤੇ ਇਸ ਵਾਸਤੇ 3 ਮਿਲੀਅਨ ਜਾਂ ਇਸਤੋਂ ਵੱਧ ਦੀ ਰਕਮ ਨਿਯਤ ਕੀਤੀ ਗਈ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਵਿਕਟਰ ਡੋਮਿਨੈਲੋ ਦਾ ਕਹਿਣਾ ਹੈ ਕਿ ਇਸ ਨਾਲ ਅਜਿਹੇ ਉਦਯੋਗ ਵੀ ਰਾਜ ਸਰਕਾਰ ਦੀ ਅਰਥ-ਵਿਵਸਥਾ ਵਿੱਚ ਭਾਰੀ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਜਿੱਥੇ ਸਰਕਾਰ ਦੀ ਅਰਥ ਵਿਵਸਥਾ ਵਿੱਚ ਸੁਧਾਰ ਹੋਵੇਗਾ ਉਥੇ ਹੀ ਨਵੇਂ ਰੌਜ਼ਗਾਰਾਂ ਦੇ ਅਵਸਰ ਵੀ ਪ੍ਰਦਾਨ ਕੀਤੇ ਜਾਣਗੇ ਅਤੇ ਸਥਾਨਕ ਲੋਕਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ। ਵਿੱਤ ਅਤੇ ਛੋਟੇ ਉਦਯੋਗਾਂ ਵਾਲੇ ਵਿਭਾਗਾਂ ਦੇ ਮੰਤਰੀ ਡੈਮੀਅਨ ਟਿਊਡਹੋਪ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਬਹੁਤ ਹੀ ਉਤਮ ਕਦਮ ਹੈ ਅਤੇ ਅਜਿਹੇ ਉਦਯੋਗਾਂ ਨੂੰ ਇਸ ਦਾ ਸਿੱਧਾ ਲਾਭ ਵੀ ਪ੍ਰਾਪਤ ਹੋਵੇਗਾ।

Install Punjabi Akhbar App

Install
×