ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਕਿਰਤ ਤੇ ਕਾਮਿਆਂ ਲਈ ਬਾਈਡਨ ਸਰਕਾਰ ਦੀ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ

ਵਾਸ਼ਿੰਗਟਨ —ਬੀਤੇਂ ਦਿਨ ਭਾਰਤੀ ਮੂਲ ਦੀ ਪ੍ਰੋਣਿਤਾ ਗੁਪਤਾ ਨੂੰ ਘਰੇਲੂ ਨੀਤੀ ਪ੍ਰੀਸਦ  ਕਿਰਤ ਅਤੇ ਕਾਮਿਆਂ ਲਈ ਰਾਸ਼ਟਰਪਤੀ ਜੋਅ ਬਾਈਡਨ ਦੀ ਵਿਸ਼ੇਸ਼ ਸਹਾਇਕ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਣਿਤਾ ਸੈਂਟਰ ਫਾਰ ਲਾਅ ਐਂਡ ਸਪੈਸ਼ਲ ਪਾਲਿਸੀ (ਸੀਐਲਏਐੱਸਪੀ) ਵਿੱਚ ਜੋਬ ਕੁਆਲਿਟੀ ਟੀਮ ਦੀ ਡਾਇਰੈਕਟਰ ਰਹਿ ਚੁੱਕੀ ਸੀ। ਉਨ੍ਹਾਂ ਕਾਮਿਆਂ ਲਈ ਰੁਜ਼ਗਾਰ ਦੀ ਗੁਣਵੱਤਾ ਵਧਾਉਣ ਅਤੇ ਸੁਰੱਖਿਆ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ। ਏਨਾ ਹੀ ਨਹੀਂ ਉਨ੍ਹਾਂ ਨੇ ਘੱਟ ਆਮਦਨ ਵਾਲੇ ਮਜ਼ਦੂਰ ਪਰਿਵਾਰਾਂ ਦੀ ਆਰਥਿਕ ਸੁਰੱਖਿਆ ਨੂੰ ਵਧਾਉਣ ਨੂੰ ਲੈ ਕੇ ਵੀ ਪ੍ਰਤੀਬੰਧਤਾ ਵੀ ਪ੍ਰਗਟਾਈ ਹੈ। ਸੀਐਲਏਐਸਪੀ ਦੀ ਕਾਰਜਕਾਰੀ ਡਾਇਰੈਕਟਰ ਓਲੀਵਿਆ ਗੋਲਡਨ ਨੇ ਕਿਹਾ ਕਿ ਉਹ ਇਕ ਅਸਾਧਾਰਨ ਅਗਵਾਈ ਦੇਣ ਵਾਲੀ ਮਹਿਲਾ ਹੈ। ਉਹ ਘੱਟ ਆਮਦਨ ਵਾਲੇ ਲੋਕਾਂ, ਅਲੱਗ-ਅਲੱਗ ਨਸ਼ਲ ਦੇ ਲੋਕਾਂ ਨੂੰ ਆਪਣੇ ਕੰਮ ਵਿਚ ਸ਼ਾਮਲ ਕਰਦੀ ਹੈ। ਉਨ੍ਹਾਂ ਨੂੰ ਇਸ ਸਬੰਧ ਵਿਚ ਵਿਸਥਾਰਤ ਅਤੇ ਵਿਹਾਰਕ ਗਿਆਨ ਅਤੇ ਅਨੁਭਵ ਹੈ। ਉਨ੍ਹਾਂ ਨੂੰ ਕੰਮ ਨੂੰ ਬਾਖ਼ੂਬੀ ਅਤੇ ਜ਼ਿੰਮੇਵਾਰੀ ਨਾਲ ਕਰਨ ਦੇ ਜਾਨੂੰਨ ਨੂੰ ਲੈ ਕਿ ਉਸ ਨੂੰ ਇਹ ਆਹੁਦਾ ਸੌਂਪਿਆਂ ਗਿਆ।ਇੱਥੇ ਜਿਕਰਯੋਗ  ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਪਣੇ ਦੂਜੇ ਕਾਰਜਕਾਲ ਵਿੱਚ ਪ੍ਰੋਣਿਤਾ ਗੁਪਤਾ ਨੂੰ 2014 ਤੋਂ ਜਨਵਰੀ 2017 ਤੱਕ ਅਮਰੀਕਾ ਦੇ ਕਿਰਤ ਮੰਤਰਾਲੇ ਵਿਚ ਮਹਿਲਾ ਬਿਊਰੋ ਦੀ ਉਪ-ਡਾਇਰੈਕਟਰ ਵੀ ਰਹੇ ਸਨ। ਇਸ ਅਹੁਦੇ ’ਤੇ ਉਨ੍ਹਾਂ ਨੇ ਔਰਤਾਂ ਲਈ ਕੰਮ ਕਰਨ ਦੇ ਪੱਧਰ ਨੂੰ ਸੁਧਾਰਨ ਦਾ ਕੰਮ ਕੀਤਾ। ਇਸ ਤੋਂ ਪਹਿਲੇ ਉਨ੍ਹਾਂ ਨੇ ਵੂਮੈਨ ਡੋਨਰਸ ਨੈੱਟਵਰਕ ਦੇ ਸੀਨੀਅਰ ਡਾਇਰੈਕਟਰ ਦੇ ਰੂਪ ਵਿਚ ਕੰਮ ਕੀਤਾ। ਉਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਐਮਪੀਏ ਅਤੇ ਕਲਾਕ ਯੂਨੀਵਰਸਿਟੀ ਤੋਂ ਬੀਏ ਕੀਤੀ ਹੈ। ਪ੍ਰੀਤੀ ਸਿਨਹਾ ਨੂੰ ਸੰਯੁਕਤ ਰਾਸ਼ਟਰ ਪੂੰਜੀ ਵਿਕਾਸ ਫੰਡ (ਯੂਐਨਸੀਡੀਐੱਫ) ਦਾ ਕਾਰਜਕਾਰੀ ਸਕੱਤਰ ਬਣਾਇਆ ਗਿਆ ਹੈ। ਉਨ੍ਹਾਂ ਸੋਮਵਾਰ ਨੂੰ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜ਼ੋਰ ਉਨ੍ਹਾਂ ਔਰਤਾਂ, ਨੌਜਵਾਨਾਂ, ਛੋਟੇ ਤੇ ਦਰਮਿਆਨੇ ਉੱਦਮੀਆਂ ਨੂੰ ਛੋਟੇ ਕਰਜ਼ ਦੀ ਸਹੂਲਤ ਉਪਲੱਬਧ ਕਰਾਉਣ ’ਤੇ ਹੋਵੇਗਾ ਜੋ ਹੁਣ ਤਕ ਇਸ ਤੋਂ ਵੰਚਿਤ ਰਹੇ ਹਨ। ਸੰਸਥਾਨ ਦਾ ਗਠਨ 1966 ਵਿਚ ਹੋਇਆ। ਇਸ ਦਾ ਹੈਡਕੁਆਰਟਰ ਨਿਊਯਾਰਕ ਵਿਚ ਹੈ। ਇਹ ਘੱਟ ਵਿਕਸਿਤ ਦੇਸ਼ਾਂ ਨੂੰ ਛੋਟੇ ਕਰਜ਼ ਉਪਲੱਬਧ ਕਰਾਉਂਦਾ ਹੈ।

Install Punjabi Akhbar App

Install
×