ਆਪਣੇ ਵਿਰਸੇ, ਆਪਣੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੀ ਤਰੱਕੀ ਬਾਰੇ ਸਮਾਜੀ ਪ੍ਰਸੰਗਾਂ ਦੇ ਸੰਦਰਭ ਵਿਚ ਕਾਰਜ ਕਰਨ ਦੀ ਅਪੀਲ

DSC_0955ਆਪਣੇ ਵਿਰਸੇ, ਆਪਣੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੀ ਤਰੱਕੀ ਬਾਰੇ ਸਮਾਜੀ ਪ੍ਰਸੰਗਾਂ ਦੇ ਸੰਦਰਭ ਵਿਚ ਕਾਰਜ ਕਰਨ ਦੀ ਆਪਣੀ ਅਹਿਮ ਜ਼ਰੂਰਤ ਹੈ। ਕੁੱਝ ਸੰਸਥਾਵਾਂ ਅਤੇ ਵਿਅਕਤੀ ਇਸ ਲਈ ਕਾਰਜਸ਼ੀਲ ਹਨ। ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ”ਜਾਗੋ ਇੰਟਰਨੈਸ਼ਨਲ” ਪੰਜਾਬੀ ਭਾਸ਼ਾ, ਸਾਹਿਤ ਸਭਿਆਚਾਰਕ ਇਤਿਹਾਸ ਮਿਥਿਹਾਸ ਬਾਰੇ ਖੋਜ ਅਤੇ ਸੰਵਾਦੀ ਚੇਤਨਾ ਪ੍ਰਦਾਨ ਕਰ ਰਿਹਾ ਹੈ। ਪਰਵਾਸੀ ਪੰਜਾਬੀ ਸਾਹਿਤ ਬਾਰੇ ਵਿਗਿਆਨਕ ਦ੍ਰਿਸ਼ਟੀ ਤੋਂ ਬਾਹਰਮੁਖੀ ਖੋਜ ਕਾਰਜਾਂ ਨੂੰ ਪ੍ਰਕਾਸ਼ਿਤ ਕਰ ਕੇ ਪੰਜਾਬੀਆਂ ਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਤੋਂ ਜਾਣੂ ਕਰਾਇਆ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਵਿਚ ਆ ਰਹੇ ਨਵੀਨ ਰੁਝਾਨਾਂ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਪਿਛਲੇ 40 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੇ ਸਿਰੜੀ ਸਾਹਿੱਤਕਾਰ ‘ਗਿੱਲ ਮੋਰਾਂਵਾਲੀ’ ਦੀ ਸਾਹਿੱਤਿਕ ਸਿਰਜਣਾ ਦੇ ਵਿਭਿੰਨ ਪੱਖਾਂ ਨੂੰ ਸੂਖਮਤਾ, ਸੁਹਜਤਾ ਅਤੇ ਤਰਕ ਸਹਿਤ ਵਿਸ਼ਵ ਦੇ ਵੱਖ-ਵੱਖ ਕੋਨਿਆਂ ਵਿਚ ਰਹਿੰਦੇ ਚਿੰਤਕਾਂ ਖੋਜਾਰਥੀਆਂ ਅਤੇ ਵਿਦਵਾਨਾਂ ਦੇ ਖੋਜ ਪੱਤਰਾਂ ਨੂੰ ਪ੍ਰਕਾਸ਼ਿਤ ਕਰ ਕੇ ਇੱਕ ਮੀਲ ਪੱਥਰ ਗੱਡਿਆ ਹੈ। ਇਹ ਭਾਵ ਸ੍ਰ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੇ ਡਾ. ਭਗਵੰਤ ਸਿੰਘ ਦੁਆਰਾ ਸੰਪਾਦਿਤ ਅਤੇ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੁਆਰਾ ਪ੍ਰਕਾਸ਼ਿਤ ”ਜਾਗੋ ਇੰਟਰਨੈਸ਼ਨਲ” ਗਿੱਲ ਮੋਰਾਂਵਾਲੀ ਵਿਸ਼ੇਸ਼ ਅੰਕ ਨੂੰ ਲੋਕ ਅਰਪਣ ਕਰਦਿਆਂ ਵਿਅਕਤ ਕੀਤੇ। ਸ੍ਰ. ਢੀਂਡਸਾ ਨੇ ਮੁੱਖ ਸੰਪਾਦਕ ਨੂੰ ਵਧਾਈ ਦਿੰਦਿਆਂ ਪਰਚੇ ਵਿਚ ਸ਼ਾਮਿਲ ਚਾਰ ਦਰਜਨ ਵਿਦਵਾਨਾਂ ਦੀ ਖੋਜ ਕਾਰਜਾਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਲਈ ਸਮਰਪਿਤ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਸਰਪ੍ਰਸਤੀ ਦੇਵੇਗੀ। ਇਸ ਅਵਸਰ ਤੇ ਮਾਲਵਾ ਰਿਸਰਚ ਸੈਂਟਰ ਦੇ ਪ੍ਰਧਾਨ ਸ੍ਰ. ਜਗਦੀਪ ਸਿੰਘ, ਸ੍ਰ. ਬਿੱਕਰ ਸਿੰਘ ਚੀਮਾ ਡਿਪਟੀ ਐਡਵੋਕੇਟ ਜਨਰਲ, ਸ਼੍ਰੋਮਣੀ ਪੰਜਾਬੀ ਸਾਹਿੱਤਕਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਡਾ. ਭਗਵੰਤ ਸਿੰਘ ਮੁੱਖ ਸੰਪਾਦਕ ”ਜਾਗੋ ਇੰਟਰਨੈਸ਼ਨਲ”, ਨਾਵਲਕਾਰ ਬਲਰਾਜ ਓਬਰਾਏ ਬਾਜ਼ੀ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਸੰਗਰੂਰ ਰਜਿ., ਸ੍ਰ. ਬਲਵਿੰਦਰ ਸਿੰਘ ਥੰਮਣਵਾਲ ਐਡਵੋਕੇਟ ਅਤੇ ਸ੍ਰੀ ਹਰਬੰਸ ਲਾਲ ਪਾਠਕ ਹਾਜ਼ਰ ਸਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ”ਜਾਗੋ ਇੰਟਰਨੈਸ਼ਨਲ” ਨੇ ਮਾਲਵਾ ਖੇਤਰ ਦੇ ਵਿਸ਼ੇਸ਼ ਪ੍ਰਸੰਗ ਵਿਚ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ, ਬਾ ਕੋ ਨਾਰਇਣ ਸੁਰਜੀਤ ਸਿੰਘ ਪੰਛੀ, ਪ੍ਰੋ. ਸ਼ੇਰ ਸਿੰਘ ਕੰਵਲ ਆਦਿ ਯਾਦਗਾਰੀ ਅੰਕ ਪ੍ਰਕਾਸ਼ਿਤ ਕਰ ਕੇ ਸਾਹਿੱਤਿਕ ਖੇਤਰਾਂ ਵਿਚ ਵਿਸ਼ੇਸ਼ ਪਹਿਚਾਣ ਬਣਾਈ ਹੈ। ਭਵਿੱਖ ਵਿਚ ਭਗਤ ਪੂਰਨ ਸਿੰਘ ਪਿੰਗਲਵਾੜਾ, ਪੰਜਾਬ ਦੇ ਹੀਰੇ ਅਤੇ ਹਰਚੰਦ ਸਿੰਘ ਬਾਗੜੀ ਵਿਸ਼ੇਸ਼ ਅੰਕ ਜਾਰੀ ਕਰਨ ਦੀ ਤਜਵੀਜ਼ ਹੈ।

Install Punjabi Akhbar App

Install
×