ਆਸਟੇ੍ਲੀਆ ਸਾਇੰਸ ਵਿਗਿਆਨੀ ਦੁਨੀਆਂ ਭਰਦੇ ਵਾਤਾਵਰਨ ਸੰਭਾਲ਼ ਵਿਗਿਆਨੀਆਂ ਦਾ ਮੁਖੀ ਨਿਯੁਕਤ

image-04-04-16-11-31ਆਸਟੇ੍ਲੀਆ ਦੇ ਸਾਇੰਸ ਵਿਗਿਆਨੀ ਪੋ੍ਫੈਸਰ ਹੁਘ ਪਸਿੰਗਹੇਮ ਨੂੰ ਦੁਨੀਆਂ ਭਰ ਦੇ ਵਾਤਾਵਰਨ ਸੰਭਾਲ਼ ਵਿਗਿਆਨੀ ਗਰੁਪ ਦਾ ਮੁਖੀ ਨਿਯੁਕਤ ਕੀਤਾ ਹੈ। ਪੋ੍ਫੈਸਰ ਪਸਿੰਗਹੇਮ 69 ਦੇਸ਼ਾਂ ਵਿੱਚ ਵਾਤਾਵਰਨ ਸੰਭਾਲ਼ ਦੇ ਕੰਮ ਵਿੱਚ ਸਾਮਲ 600 ਤੋਂ ਵੱਧ ਵਿਗਿਆਨੀਆਂ ਦੇ ਕੰਮ ਦੀ ਅਗਵਾਈ ਕਰੇਗਾ।

ਪੋ੍ਫੈਸਰ ਦਾ ਜਨਮ ਦੱਖਣੀ ਆਸਟੇ੍ਲੀਆ ਦੇ ਸ਼ਹਿਰ ਐਡੀਲੈਡ ਵਿਖੇ ਹੋਇਆ। ਇਕ ਆਸਟੇ੍ਲੀਆਈ ਖੋਜ ਪੀ੍ਸਦ ਜੇਤੂ ਫੈਲੋ ਤੇ ਬਾਇਉਡਾਈਵਰਸਿਟੀ ਤੇ ਵਾਤਾਵਰਨ ਸੰਭਾਲ਼ ਲਈ ਸਨਮਾਨਿਤ ਹੋਏ ਹਨ। ਕੁਇਜਲੈਂਡ ਯੂਨੀਵਰਸਿਟੀ ਦੇ ਚੁਗਿਰਦਾ ਵਿਭਾਗ ਮੁਖੀ ਨੇ ਦੱਸਿਆ ਕਿ ਉਹ ਅਮਰੀਕਾ-ਅਧਾਰਿਤ ਚੈਰੀਟੇਬਲ ਸੰਗਠਨ ਲਈ ਕੰਮ ਕਰਨਾ ਚਾਹੁੰਦਾ ਹੈ।

Install Punjabi Akhbar App

Install
×