ਧਾਰਮਿਕ, ਸਮਾਜੀ, ਸਿਆਸੀ ਪੱਖਾਂ ਦੀ ਪਕੜ ਰੱਖਣ ਵਾਲਾ ਬੁੱਧੀਜੀਵੀ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦਾ ਅਮਰੀਕਾ ’ਚ ਦਿਹਾਂਤ

ਵਾਸ਼ਿੰਗਟਨ,ਡੀ.ਸੀ — ਬੀਤੇਂ ਦਿਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਚ’ ਬਤੋਰ ਪੰਜਾਬ ਵਿਭਾਗ ਦੇ ਮੁੱਖੀ ਰਹੇ ਪ੍ਰੋਫੈਸਰ ਸ: ਨਿਰੰਜਨ ਸਿੰਘ ਢੇਸੀ ਦਾ ਜੋ ਇਸ ਵਕਤ ਅਮਰੀਕਾ ਵਿੱਚ ਰਹਿ ਰਹੇ ਸਨ ਦਿਹਾਂਤ ਹੋ ਗਿਆ ਹੈ।ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਇਸ ਵਕਤ ਅਮਰੀਕਾ ਚ’ ਰਹਿ ਰਹੇ ਸਨ ਅਤੇ ਉਹ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਇੰਡੀਅਨ ਐਪਲਿਸ ਅਮਰੀਕਾ ਦੇ ਗੁਰੂ ਘਰ ਦੇ ਸਕੱਤਰ ਸਨ। ਸਵ: ਪ੍ਰੋਫੈਸਰ ਨਿਰੰਜਨ ਸਿੰਘ ਨੇ ਆਪਣੇ ਖੇਤਰ ਚ’ ਧਾਰਮਿਕ, ਸਿਆਸੀ,ਅਤੇ ਸਮਾਜਿਕ ਪੱਖੋਂ ਵੱਡੀਆਂ ਵੱਡੀਆਂ ਮੱਲਾਂ ਮਾਰੀਆ ਸਨ। ਅਮਰੀਕਾ ਚ’ ਜੰਡਿਆਲਾ  ਮੰਜਕੀ (ਜਲੰਧਰ ) ਨਾਲ ਪਿਛੋਕੜ ਰੱਖਣ ਵਾਲੇ ਪੰਜਾਬੀ ਰਾਈਟਰ ਅਤੇ ਬਾਜ’ ਟੀ.ਵੀ ਦੇ ਸੰਪਾਦਕ ਹਰਵਿੰਦਰ ਰਿਆੜ, ਪੰਜਾਬੀ ਗਾਇਕ ਕੇ.ਐਸ. ਮੱਖਣ , ਸਰਬਜੀਤ ਚੀਮਾ ਮਲਕੀਤ ਸਿੰਘ ਤੂਤਕ ਤੂਤੀਆ ਵਾਲਾ ਗਾਇਕ ਸਵ: ਪ੍ਰੋਫੈਸਰ ਢੇਸੀ ਦੇ ਵਿਦਿਆਰਥੀ ਰਹਿ ਚੁੱਕੇ ਹਨ।

Install Punjabi Akhbar App

Install
×