ਪ੍ਰੋ. ਮੇਵਾ ਸਿੰਘ ਤੁੰਗ ਸਨਮਾਨ ਸਮਾਰੋਹ

ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਹਿਤ ਸਭਾਵਾਂ ਦਾ ਗਠਨ ਜਰੂਰੀ -ਪ੍ਰੋਫੈਸਰ ਤੁੰਗ

001
ਪੰਜਾਬੀ ਸਾਹਿਬ ਸਭਾ ਸੰਗਰੂਰ ਵੱਲੋਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਖੋਜੀ ਅਤੇ ਸਾਹਿਤਕਾਰ ਪ੍ਰੋ. ਮੇਵਾ ਸਿੰਘ ਤੁੰਗ (ਮਾਓ-ਜ਼ੇ-ਤੁੰਗ) ਦਾ ਸਨਮਾਨ ਸਮਾਗਮ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸ. ਅਮਰਪ੍ਰਤਾਪ ਸਿੰਘ ਵਿਰਕ ਡਿਪਟੀ ਕਮਿਸ਼ਨਰ ਸੰਗਰੂਰ ਸਨ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਡਾ. ਨਰਵਿੰਦਰ ਸਿੰਘ ਕੌਂਸ਼ਲ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ, ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ, ਪਵਨ ਹਰਚੰਦਪੁਰੀ ਜਨਰਲ ਸਕੱਤਰ ਕੇ਼ਦਰੀ ਪੰਜਾਬੀ ਲੇਖਕ ਸਭਾ, ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਸ. ਜਸਵੀਰ ਸਿੰਘ ਸਾਬਕਾ ਮੰਤਰੀ, ਐਡਵੋਕੇਟ ਗੁਰਵਿੰਦਰ ਸਿੰਘ ਚੀਮਾ ਪ੍ਰਧਾਨ ਜ਼ਿਲਾ ਬਾਰ ਕੌਂਸਲ ਸੰਗਰੂਰ ਸਨ।

ਪ੍ਰੋ. ਮੇਵਾ ਸਿੰਘ ਤੁੰਗ ਦੇ ਸਾਹਿਤਕ ਪੱਖ ਬਾਰੇ ਬੋਲਦਿਆਂ ਡਾ. ਭਗਵੰਤ ਸਿੰਘ ਨੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਅਤੇ ਉਚ ਪਾਏ ਵਿਦਿਅਕ ਯੋਗਤਾ ਪ੍ਰਾਪਤ ਕਰਨ ਦੇ ਨਾਲ ਸਾਹਿਤ ਰਚਨਾ ਜਾਰੀ ਰੱਖਣ ਦੀ ਪ੍ਰਸ਼ੰਸਾ ਕੀਤੀ। ਡਾ. ਚਰਨਜੀਤ ਸਿੰਘ ਉਡਾਰੀ ਨੇ ਸੰਗਰੂਰ ਦੀ ਸਾਹਿਤਕ ਲਹਿਰ ਵਿੱਚ ਪ੍ਰੋ. ਤੁੰਗ ਦੁਆਰਾ ਪਾਏ ਯੋਗਦਾਨ ਦਾ ਜਿਕਰ ਕੀਤਾ। ਡਾ. ਤੇਜਵੰਤ ਮਾਨ ਨੇ ਪ੍ਰੋਫੈਸਰ ਤੁੰਗ ਜੀ ਦੇ ਅਧਿਆਪਕੀ ਕਾਰਜ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੁਆਰਾ ਰਚਿਤ ਪੁਸਤਕਾਂ ਬਿਖ ਅੰਮ੍ਰਿਤ, ਮਨ ਪ੍ਰਦੇਸੀ ਜੇ ਥੀਐ, ਸੰਘਰਸ਼, ਜਾਨਵਰ ਤੇ ਬੰਦੇ, ਕਹਾਣੀ ਦੀ ਮੌਤ ਦਾ ਜ਼ਿਕਰ ਕੀਤਾ। ਪੰਜਾਬੀ ਕਵਿਤਾ ਅਤੇ ਕਹਾਣੀ ਸਾਹਿਤ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਦਾ ਜ਼ਿਕਰ ਕੀਤਾ। ਉਪਰੰਤ ਪ੍ਰੋ. ਮੇਵਾ ਸਿੰਘ ਤੁੰਗ ਨੇ ਆਪਣੇ ਜਨਮ ਸਥਾਨ ਪਿੰਡ ਤੁੰਗ ਜ਼ਿਲ੍ਹਾ ਗੁੱਜਰਾਂਵਾਲਾ ਪਾਕਿਸਤਾਨ ਤੋਂ ਹੁਣ ਤੱਕ ਦੀਆਂ ਜੀਵਨ ਘਟਨਾਵਾਂ ਦੇ ਵੇਰਵਾ ਦਿੰਦਿਆਂ ਸੰਗਰੂਰ ਨਾਲ ਜੁੜੇ ਯਾਦਗਾਰੀ ਪਲਾਂ ਨੂੰ ਯਾਦਗਾਰੀ ਪਲ ਦੱਸਿਆ। ਉਨ੍ਹਾਂ ਕਿਹਾ ਕਿ ਸਾਹਿਤ ਪੱਖੋਂ ਸੰਗਰੂਰ ਇੱਕ ਵਿਸ਼ੇਸ਼ ਪਹਿਚਾਣ ਰੱਖਦਾ ਹੈ। 1957 ਈ: ਵਿੱਚ ਗਠਤ ਹੋਈ ਸਾਹਿਤ ਸਭਾ ਦਾ ਜਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਗੁਰਦੀਪ ਸਿੰਘ ਦੀਪ ਨਾਲ ਮਿਲਕੇ ਅਸੀਂ ਸਾਹਿਤ ਦੀ ਪ੍ਰਫੁਲਤਾ ਲਈ ਸਭਾ ਗਠਨ ਕੀਤੀ ਸੀ, ਜਿਸਨੂੰ ਹੁਣ ਤੱਕ ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਚਰਨਜੀਤ ਚੰਨੀ, ਉਡਾਰੀ ਹੁਰੀਂ ਨਿਰੰਤਰ ਸਰਗਰਮ ਰੱਖੀ ਆ ਰਹੇ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਭਾਵਾਂ ਦਾ ਗਠਨ ਬਹੁਤ ਜਰੂਰੀ ਹੈ।

ਪ੍ਰੋ. ਤੁੰਗ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਡਾ. ਨਰਵਿੰਦਰ ਸਿੰਘ, ਸ. ਜਸਵੀਰ ਸਿੰਘ, ਪਵਨ ਹਰਚੰਦਪੁਰੀ, ਦਰਬਾਰਾ ਸਿੰਘ ਢੀਂਡਸਾ, ਰਾਜ ਕੁਮਾਰ ਗਰਗ, ਗੁਰਨਾਮ ਸਿੰਘ, ਜਗਦੀਪ ਸਿੰਘ, ਡਾ. ਤੇਜਾ ਸਿੰਘ ਤਿਲਕ, ਲਾਭ ਸਿੰਘ ਭਿੰਡਰ, ਜੰਗੀਰ ਸਿੰਘ ਰਤਨ, ਮਨਵਿੰਦਰਜੀਤ ਸਿੰਘ, ਡਾ. ਦਵਿੰਦਰ ਕੌਰ, ਪੂਰਨ ਚੰਦ ਜੋਸ਼ੀ ਨੇ ਆਪਣੇ ਵਿਚਾਰ ਰੱਖੇ।
ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪ੍ਰੋ. ਮੇਵਾ ਸਿੰਘ ਤੁੰਗ ਦਾ ਸ਼ਾਲ, ਪੁਸਤਕਾਂ ਦਾ ਸੈੱਟ, ਸਨਮਾਨ ਪੱਤਰ ਅਤੇ ਨਕਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਸਨਮਾਨ ਕਰਨ ਦੀ ਰਸਮ ਸ. ਅਮਰਪ੍ਰਤਾਪ ਸਿੰਘ ਵਿਰਕ ਡਿਪਟੀ ਕਮਿਸ਼ਨਰ ਸੰਗਰੂਰ ਨੇ ਕੀਤੀ। ਸਨਮਾਨ ਕਰਦਿਆਂ ਸ. ਵਿਰਕ ਨੇ ਕਿਹਾ ਕਿ ਪ੍ਰੋ. ਤੁੰਗ ਦੀਆਂ ਸੇਵਾਵਾਂ ਹੋਰ ਲੰਮੇ ਸਮੇਂ ਲਈ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਮਿਲਦੀਆਂ ਰਹਿਣ। ਇਸ ਮੌਕੇ ਸ਼੍ਰੀ ਅਵੀਕੇਸ਼ ਗੁਪਤਾ, ਪੀ.ਸੀ.ਐਸ., ਐਮ.ਡੀ.ਐਮ. ਸੰਗਰੂਰ ਸ਼੍ਰੀ ਕਰਨ ਗੁਪਤਾ ਤਹਿਸੀਲਦਾਰ, ਤੇ ਰੈਵਿਨਊ ਵਿਭਾਗ ਦੇ ਅਧਿਕਾਰੀ, ਬਾਰ ਦੇ ਮੈਂਬਰ ਅਤੇ ਪੰਜਾਬ ਦੇ ਵਿਭਿੰਨ ਕੋਨਿਆਂ ਵਿੱਚੋਂ ਸਾਹਿਤਕਾਰ ਸ਼ਾਮਲ ਹੋਏ ।

Install Punjabi Akhbar App

Install
×