ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੂੰ ’14ਵਾਂ ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ’ ਪ੍ਰਦਾਨ

ਸਾਹਿਤ ਸਭਾ ਦੀ ਭੂਮਿਕਾ ਉਸਾਰੂ ਕਾਰਜਸ਼ਾਲਾ ਵਾਲੀ ਹੁੰਦੀ ਹੈ – ਡਾ. ਦਰਸ਼ਨ ਸਿੰਘ ‘ਆਸ਼ਟ’
ਸਾਹਿਤ ਸੁਚੱਜੀ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦਾ ਹੈ – ਬੀਰ ਦਵਿੰਦਰ ਸਿੰਘ

ਪਟਿਆਲਾ – (12.1.2020) ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਇਸ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਾਹਿਤ ਰਸੀਏ ਬੀਰ ਦਵਿੰਦਰ ਸਿੰਘ, ਸਾਹਿਤ ਅਕਾਦਮੀ ਐਵਾਰਡੀ ਪ੍ਰੋ. ਕਿਰਪਾਲ ਕਜ਼ਾਕ, ਇਕਬਾਲ ਸਿੰਘ ਵੰਤਾ ਅਤੇ ਗੁਰਚਰਨ ਸਿੰਘ ਪੱਬਾਰਾਲੀ ਤੋਂ ਇਲਾਵਾ 14ਵੇਂ ਰਾਜਿੰਦਰ ਕੌਰ ਵੰਤਾ ਯਾਦਗਾਰੀ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਸ਼ਖ਼ਸੀਅਤ ਪ੍ਰੋ. ਕੁਲਵੰਤ ਸਿੰਘ ਗਰੇਵਾਲ ਸ਼ਾਮਿਲ ਹੋਏ।ਇਸ ਪੁਰਸਕਾਰ ਵਿਚ ਪ੍ਰੋ. ਗਰੇਵਾਲ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ।ਉਹਨਾਂ ਬਾਰੇ ਸਨਮਾਨ ਪੱਤਰ ਪੜ੍ਹਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਨਿਭਾਈ।
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਸਾਹਿਤ ਸਭਾਵਾਂ ਬੁਨਿਆਦੀ ਤੌਰ ਤੇ ਨਵੀਂ ਪੀੜ੍ਹੀ ਲਈ ਕਾਰਜਸ਼ਾਲਾ ਦੀ ਭੂਮਿਕਾ ਨਿਭਾਉਂਦੀਆਂ ਹਨ ਜੋ ਮਾਂ ਬੋਲੀ ਅਤੇ ਸਾਹਿਤ ਦੇ ਵਿਕਾਸ ਦੀਆਂ ਸੂਚਕ ਹੁੰਦੀਆਂ ਹਨ। ਸਾਹਿਤ ਰਸੀਏ ਬੀਰ ਦਵਿੰਦਰ ਸਿੰਘ ਨੇ ਵੱਖ ਵੱਖ ਜ਼ੁਬਾਨਾਂ ਦੇ ਮਹਾਨ ਲੇਖਕਾਂ ਅਤੇ ਦਾਨਿਸ਼ਵਰਾਂ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਸਾਹਿਤ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾਉਂਦਾ ਹੈ। ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਸਨਮਾਨ ਪ੍ਰਾਪਤ ਕਰਨ ਉਪਰੰਤ ਕਿਹਾ ਕਿ ਰਾਜਿੰਦਰ ਕੌਰ ਵ਼ੰਤਾ ਯਾਦਗਾਰੀ ਸਾਹਿਤਕ ਪੁਰਸਕਾਰ ਦੇ ਰੂਪ ਵਿਚ ਸਾਹਿਤ ਸਭਾ ਪਟਿਆਲਾ ਦੀ ਮਾਰਫ਼ਤ ਪੰਜਾਬੀ ਮਾਂ ਬੋਲੀ ਨੇ ਜਿੜਾ ਰਿਣ ਉਨ੍ਹਾਂ ਉਪਰ ਚਾੜ੍ਹਿਆ ਹੈ ਉਸ ਨੂੰ ਉਤਾਰਿਆ ਨਹੀਂ ਜਾ ਸਕਦਾ। ਪ੍ਰੋ. ਕਿਰਪਾਲ ਕਜ਼ਾਕ ਨੇ ਧਾਰਣਾ ਪ੍ਰਗਟ ਕੀਤੀ ਕਿ ਪ੍ਰੋ. ਗਰੇਵਾਲ ਵਰਗੇ ਸੱਚੇ ਸੁੱਚੇ ਲੋਕ ਕਵੀਆਂ ਦਾ ਸਨਮਾਨ ਕਰਕੇ ਸੰਸਥਾਵਾਂ ਆਪਣੇ ਕੱਦ ਨੂੰ ਹੋਰ ਉਚਾ ਕਰਦੀਆਂ ਹਨ। ਸ੍ਰੀਮਤੀ ਰਾਜਿੰਦਰ ਕੌਰ ਵੰਤਾ ਅਤੇ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦੇ ਜੀਵਨ ਅਤੇ ਰਚਨਾ ਬਾਰੇ ਡਾ. ਗੁਰਨਾਮ ਸਿੰਘ, ਪ੍ਰੋ. ਹੁਕਮ ਚੰਦ ਰਾਜਪਾਲ, ਡਾ. ਰਾਜਿੰਦਰਪਾਲ ਸਿੰਘ ਵਾਲੀਆ, ਡਾ. ਜਗਤਾਰ ਸਿੰਘ (ਚੀਫ ਲਾਇਬ੍ਰੇਰੀਅਨ), ਡਾ. ਗੁਰਮੀਤ ਸਿੰਘ ਸਿੱਧੂ ਆਦਿ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਇਕਬਾਲ ਸਿੰਘ ਵੰਤਾ ਨੇ ਵਿਸ਼ੇਸ਼ ਮਿੰਨੀ ਕਹਾਣੀ ਅਤੇ ਕੁਲਵੰਤ ਸਿੰਘ ਨੇ ਕਵਿਤਾ ਸੁਣਾਈ।
ਸਮਾਗਮ ਦੇ ਦੂਜੇ ਦੌਰ ਵਿਚ ਗੁਰਚਰਨ ਸਿੰਘ ਪੱਬਾਰਾਲੀ, ਦੀਦਾਰ ਖ਼ਾਨ ਧਬਲਾਨ, ਦਿਲਰਾਜ ਸਿੰਘ ਗਰੇਵਾਲ, ਮਨਜੀਤ ਪੱਟੀ,ਸੁਰਿੰਦਰ ਕੌਰ ਬਾੜਾ, ਅਮਰ ਗਰਗ ਕਲਮਦਾਨ,ਲਛਮਣ ਸਿੰਘ ਤਰੌੜਾ, ਡਾ. ਲੱਛਮੀ ਨਾਰਾਇਣ ਭੀਖੀ,ਸਤਨਾਮ ਸਿੰਘ ਮੱਟੂ, ਬਲਵਿੰਦਰ ਸਿੰਘ ਭੱਟੀ,ਕੁਲਦੀਪ ਪਟਿਆਲਵੀ, ਗੁਰਪ੍ਰੀਤ ਸਿੰਘ ਜਖਵਾਲੀ,ਜਗਜੀਤ ਸਿੰਘ ਸਾਹਨੀ, ਹਰਵਿੰਦਰ ਸਿੰਘ ਵਿੰਦਰ,ਤ੍ਰਿਲੋਕ ਸਿੰਘ ਢਿੱਲੋਂ, ਬਲਦੇਵ ਸਿੰਘ ਬਿੰਦਰਾ,ਕ੍ਰਿਸ਼ਨ ਲਾਲ ਧੀਮਾਨ, ਉਤਮ ਸਿੰਘ ਆਤਿਸ਼,ਨਿਰਮਲਾ ਗਰਗ, ਕਰਨ ਪਰਵਾਜ਼ ਆਦਿ ਨੇ ਵੀ ਵੰਨ ਸੁਵੰਨੀਆਂ ਰਚਨਾਵਾਂ ਨਾਲ ਮਾਹੌਲ ਨੂੰ ਸਾਰਥਿਕ ਬਣਾ ਦਿੱਤਾ।
ਇਸ ਸਮਾਗਮ ਵਿਚ ਜੋਗਾ ਸਿੰਘ ਧਨੌਲਾ, ਸ਼੍ਰੋਮਣੀ ਸਾਹਿਤਕਾਰ ਪ੍ਰੋ. ਮਹੇਸ਼ ਗੌਤਮ, ਪ੍ਰਿੰ. ਸਰਵਜੀਤ ਸਿੰਘ ਗਿੱਲ, ਪ੍ਰੋ. ਹਿੰਮਤ ਸਿੰਘ, ਪ੍ਰੋ. ਮੇਵਾ ਸਿੰਘ ਤੁੰਗ, ਹਰਿਚਰਨ ਸਿੰਘ ਅਰੋੜਾ,ਸੁਰਜੀਤ ਕੌਰ ਸਾਹਨੀ,ਕਰਨੈਲ ਸਿੰਘ, ਸੁਖਦੇਵ ਕੌਰ, ਨਾਇਬ ਸਿੰਘ ਬਦੇਸ਼ਾ, ਰਮਾ ਰਾਮੇਸ਼ਵਰੀ, ਰਾਜ ਸਿੰਘ ਬਧੌਛੀ, ਸ਼ਾਮ ਸਿੰਘ ਪ੍ਰੇਮ,ਸੁਰਿੰਦਰ ਕੁਮਾਰ ਬੇਦੀ, ਦਲੀਪ ਸਿੰਘ ਉਬਰਾਏ, ਉਤਮ ਸਿੰਘ ਆਤਿਸ਼, ਹਰਸ਼ ਕੁਮਾਰ ਹਰਸ਼,ਜਸਵੰਤ ਸਿੰਘ ਸਿੱਧੂ, ਤਰਲੋਚਨ ਸਿੰਘ ਧਾਂਦਲੀ, ਵਿਵੇਕ ਸ਼ਰਮਾ,ਪੰਕਜ ਕਪੂਰ, ਸਿਮਰਨ ਸਿੰਘ ਗਰੇਵਾਲ, ਰਵਿੰਦਰ ਸਿੰਘ ਸਲੂਜਾ, ਨਵਰੀਤ ਕੌਰ, ਅਵਤਾਰ ਸਿੰਘ ਬਾਬਾ, ਜਸਵਿੰਦਰ ਸਿੰਘ ਜਰਗੀਆ,ਸੁਖਵਿੰਦਰ ਸਿੰਘ, ਗੁਰਪ੍ਰੀਤ ਕੌਰ, ਬਲਕਾਰ ਸਿੰਘ,ਗੁਰਨਾਮ ਸਿੰਘ ਆਦਿ ਸ਼ਾਮਿਲ ਸਨ।ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

Install Punjabi Akhbar App

Install
×