ਪ੍ਰੋ. ਜਸਵੰਤ ਸਿੰਘ ਰਚਿਤ ਪੁਸਤਕ ‘ਸਰਹੱਦੀ ਖੇਤਰ ਦਾ ਲੋਕ ਸੰਗੀਤ’ ਦਾ ਲੋਕ ਅਰਪਣ

150809 DSC_8166 lrਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰੋ. ਜਸਵੰਤ ਸਿੰਘ ਰਚਿਤ ਪੁਸਤਕ ‘ਸਰਹੱਦੀ ਖੇਤਰ ਦਾ ਲੋਕ ਸੰਗੀਤ’ ਦਾ ਲੋਕ ਅਰਪਣ ਭਾਸ਼ਾ ਵਿਭਾਗ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਕੀਤਾ ਗਿਆ। ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਕੁਲਵੰਤ ਸਿੰਘ, ਡਾ. ਤ੍ਰਿਲੋਕ ਸਿੰਘ ਆਨੰਦ, ਪ੍ਰੋ. ਜਗਮੋਹਨ ਸ਼ਰਮਾ, ਗਿੱਲ ਸੁਰਜੀਤ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਨਾਲ ਨਾਲ ਪੰਜਾਬੀ ਸਭਿਆਚਾਰ,ਸੰਗੀਤ ਅਤੇ ਮਿਆਰੀ ਗੀਤਕਾਰੀ ਬਾਰੇ ਚਰਚਾ ਕਰਵਾ ਕੇ ਪੰਜਾਬੀਅਤ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦਾ ਮੁੱਖ ਮਕਸਦ ਹੈ ਅਤੇ ਸਭਾ ਭਵਿੱਖ ਵਿਚ ਆਪਣੇ ਮਕਸਦ ਨੂੰ ਹੋਰ ਫੈਲਾਉਣ ਲਈ ਨਵੀਆਂ ਯੋਜਨਾਵਾਂ ਉਲੀਕ ਰਹੀ ਰਹੀ ਹੈ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਤ੍ਰਿਲੋਕ ਸਿੰਘ ਆਨੰਦ ਨੇ ਪੁਸਤਕ ਬਾਰੇ ਪ੍ਰਸ਼ੰਸਾਤਮਕ ਟਿੱਪਣੀ ਦੇ ਨਾਲ ਨਾਲ ਕੁਝ ਊਣਤਾਈਆਂ ਵੱਲ ਵੀ ਸੰਕੇਤ ਕੀਤਾ।ਕੁਲਵੰਤ ਸਿੰਘ ਨੇ ਕਿਹਾ ਕਿ ਸਭਾ ਵੱਲੋਂ ਨਵੀਂ ਪੀੜ੍ਹੀ ਦੇ ਲੇਖਕਾਂ ਦੀਆਂ ਪੁਸਤਕਾਂ ਨੂੰ ਪੰਜਾਬੀ ਜਗਤ ਸਾਹਮਣੇ ਲਿਆਉਣਾ ਉਸਾਰੂ ਉਦਮ ਹੈ।ਗੀਤਕਾਰ ਗਿੱਲ ਸੁਰਜੀਤ ਨੇ ਪੁਸਤਕ ਬਾਰੇ ਕੁਝ ਬੇਬਾਕ ਟਿੱਪਣੀਆਂ ਕੀਤੀਆਂ ਤੇ ਗੀਤ ਸੁਣਾਇਆ।ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਸੰਗੀਤ ਵਿਭਾਗ ਦੇ ਅਧਿਆਪਕ ਪ੍ਰੋ. ਜਗਮੋਹਨ ਸ਼ਰਮਾ ਨੇ ਕਿਹਾ ਕਿ ਸਭਾ ਵੱਲੋਂ ਉਸ ਦੇ ਸ਼ਗਿਰਦ ਦੀ ਪੁਸਤਕ ਰਿਲੀਜ਼ ਹੁੰਦੀ ਵੇਖ ਕੇ ਬਹੁਤ ਤਸੱਲੀ ਦਾ ਅਨੁਭਵ ਹੋਇਆ ਹੈ। ਰੰਗਕਰਮੀ ਪ੍ਰਾਣ ਸੱਭਰਵਾਲ ਨੇ ਲੋਕ ਸੰਗੀਤ ਅਤੇ ਰੰਗਮੰਚ ਦੇ ਆਪਸੀ ਸਰੋਕਾਰਾਂ ਨੂੰ ਜੋੜ ਕੇ ਗੱਲ ਕੀਤੀ। ਪ੍ਰੋ. ਜਸਵੰਤ ਸਿੰਘ ਨੇ ਆਪਣੀ ਸੰਗੀਤ ਖੋਜ਼ ਦੌਰਾਨ ਆਈਆਂ ਔਕੜਾਂ ਦਾ ਜ਼ਿਕਰ ਕੀਤਾ ਜਦੋਂ ਕਿ ਪੁਸਤਕ ਬਾਰੇ ਵਾਕਫ਼ੀਅਤ ਪ੍ਰਦਾਨ ਕਰਦੇ ਹੋਏ ਦਵਿੰਦਰ ਸਿੰਘ ਢਿੱਲੋਂ ਹੱਡੀ ਵਾਲਾ ਨੇ ਸਰਹੱਦੀ ਇਲਾਕੇ ਦੇ ਗਾਇਕਾਂ ਅਤੇ ਸੰਗੀਤਕਾਰਾਂ ਬਾਰੇ ਖੋਜ ਕਾਰਜ ਨੂੰ ਮਹੱਤਵਪੂਰਨ ਦੱਸਿਆ। ਸ.ਸ.ਭੱਲਾ ਨੇ ਮਜ਼ਾਹੀਆ ਸਾਹਿਤ ਦੇ ਨਮੂਨਿਆਂ ਨਾਲ ਨਿਵੇਕਲੇ ਮਾਹੌਲ ਦੀ ਸਿਰਜਣਾ ਕੀਤੀ। ਸਮਾਗਮ ਦੇ ਦੂਜੇ ਦੌਰ ਵਿਚ ਪਰਮਜੀਤ ਸਿੰਘ ਪਰਵਾਨਾ, ਪ੍ਰੀਤਮਹਿੰਦਰ ਸਿੰਘ ਸੇਖੋਂ, ਜਸਵੰਤ ਸਿੰਘ ਨਲਵਾ,ਸ਼ਰਨਪ੍ਰੀਤ ਕੌਰ,  ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ, ਸੁਖਵਿੰਦਰ ਸਿੰਘ ਲੌਟੇ,  ਸੁਖਮਿੰਦਰ ਸਿੰਘ ਸੇਖੋਂ, ਗੁਰਚਰਨ ਸਿੰਘ ਪੱਬਾਰਾਲੀ, ਡਾ. ਜੀ.ਐਸ.ਆਨੰਦ,ਬਲਬੀਰ ਦਿਲਦਾਰ, ਰਾਕੇਸ਼ ਕੁਮਾਰ, ਪਰਵੇਸ਼ ਕੁਮਾਰ ਸਮਾਣਾ, ਇੰਦਰਪਾਲ ਕੌਰ, ਪ੍ਰਭਜੋਤ ਕੌਰ ਰੇਣੂਕਾ, ਪ੍ਰਭਲੀਨ ਕੌਰ, ਹਰਪ੍ਰੀਤ ਸਿੰਘ ਰਾਣਾ, ਰਘਬੀਰ ਮਹਿਮੀ, ਦਵਿੰਦਰ ਪਟਿਆਲਵੀ, ਪ੍ਰੀਤਮ ਪਰਵਾਸੀ, ਸੁਰਿੰਦਰ ਕੌਰ ਬਾੜਾ ਸਰਹਿੰਦ, ਕਮਲ ਸੇਖੋਂ,  ਮਨਜੀਤ ਪੱਟੀ, ਬਲਬੀਰ ਸਿੰਘ ਦਿਲਦਾਰ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਪਾਤੜਾਂ, ਸੁਖਵਿੰਦਰ ਸਿੰਘ ਸੁੱਖਾ, ਹਰਜਿੰਦਰ ਸਿੰਘ, ਕ੍ਰਿਸ਼ਨ ਲਾਲ ਧੀਮਾਨ, ਅਲਕਾ ਅਰੋੜਾ, ਜਸਵੰਤ ਸਿੰਘ ਸਿੱਧੂ, ਜੀ.ਐਸ.ਹਰਮਨ,ਪੰਮੀ ਫੱਗੂਵਾਲੀਆ, ਅਸ਼ੋਕ ਗੁਪਤਾ, ਗੁਰਤੇਜ਼ ਸਿੰਘ ਪਾਤੜਾਂ,ਸੁਖਵਿੰਦਰ ਸੁੱਖੀ, ਮਾਸਟਰ ਦਲਬੀਰ ਸਿੰਘ ਤੋਂ ਇਲਾਵਾ ਸੰਦੀਪ ਕੌਰ ਮਾਨ ਸਮੇਤ ਕੁਝ ਬੱਚਿਆਂ ਨੇ ਵੀ ਆਪੋ ਆਪਣੀਆਂ ਲਿਖਤਾਂ ਸੁਣਾਈਆਂ ਜਿਨ੍ਹਾਂ ਬਾਰੇ ਵਿਦਵਾਨਾਂ ਨੇ ਚਰਚਾ ਵੀ ਕੀਤੀ।
ਇਸ ਸਮਾਗਮ ਵਿਚ ਸਾਬਕਾ ਮੈਂਬਰ ਪਾਰਲੀਆਮੈਂਟ ਅਤਿੰਦਰਪਾਲ ਸਿੰਘ, ਅੰਮ੍ਰਿਤਬੀਰ ਸਿੰਘ ਗੁਲਾਟੀ, ਬਾਲੀ ਰੇਤਗੜ੍ਹ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਪ੍ਰਿੰਸੀਪਲ ਮੋਹਨਜੀਤ ਸਿੰਘ, ਹਰੀਦੱਤ ਹਬੀਬ, ਸ਼ਰਵਣ ਕੁਮਾਰ ਵਰਮਾ, ਸਜਨੀ, ਜਸਵੰਤ ਸਿੰਘ ਤੂਰ,ਰੁਪਿੰਦਰ ਕੌਰ,ਪ੍ਰੀਤਮ ਸਿੰਘ, ਗੋਪਾਲ ਆਦਿ ਸਾਹਿਤ ਅਤੇ ਸੰਗੀਤ ਪ੍ਰੇਮੀ ਵੀ ਸ਼ਾਮਲ ਸਨ। ਇਸ ਦੌਰਾਨ ਪਟਿਆਲਾ ਦੇ ਸਮਾਜ ਸੇਵੀ ਅਤੇ ਲੇਖਕ ਸ੍ਰੀ ਸ.ਸ.ਭੱਲਾ ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਲਈ ਵਿਸ਼ੇਸ਼ ਤੌਰ ਤੇ ਖੀਰ ਅਤੇ ਪੂੜਿਆਂ ਦੇ ਪਕਵਾਨ ਦਾ ਆਪਣੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

Install Punjabi Akhbar App

Install
×