ਪ੍ਰੋਫੈਸਰ ਗੁਰਮੁਖ ਸਿੰਘ ਸਹਿਗਲ, ਪਰਥ ਦੇ ਸਰੋਤਿਆਂ ਦੇ ਸਨਮੁੱਖ ਹੋਏ ।

IMAG0863lr

ਬੀਤੇ ਦਿਨੀ ਪੰਜਾਬੀ ਸੱਥ ਪਰਥ ਵੱਲੋਂ , ਪਟਿਆਲ਼ਾ ਤੋਂ ਅਸਟ੍ਰੇਲੀਆ ਪਹੁੰਚੇ ਹੋਏ , ਸੰਗੀਤ ਪ੍ਰੋਫੈਸਰ ਗੁਰਮੁਖ ਸਿੰਘ ਸਹਿਗਲ ਜੀ ਦੇ ਸਵਾਗਤ ਲਈ ਪਰਥ ਵਿੱਚ ਇੱਕ ਸੰਗੀਤਕ ਮਹਿਫ਼ਲ ਸਜਾਈ ਗਈ । ਪ੍ਰੋ : ਸਹਿਗਲ ਜੀ ਕੁਝ ਦਿਨ ਪਹਿਲਾਂ ਹੀ ਮੈਲਬਰਨ ਤੋਂ ਪਰਥ ਵਿੱਚ ਆਪਣੇ ਸ਼ਾਗਿਰਦ ਪਰਮਿੰਦਰ ਸਿੰਘ ਕੋਲ ਪਹੁੰਚੇ ਸਨ ।

ਪ੍ਰੋ: ਮੋਦੀ ਕਾਲਜ ਪਟਿਆਲ਼ਾ ਵਿੱਚ ਬਤੌਰ ਪ੍ਰੋਫ਼ੈਸਰ ਸਰਵਿਸ ਤੇ ਰਹੇ ਹਨ । ਰਿਟਾਇਰਡ ਹੋਣ ਤੋਂ ਬਾਅਦ ਅੱਜਕਲ ਪਟਿਆਲ਼ਾ ਵਿੱਚ ਵਿਦਿਆਰਥੀਆਂ ਨੂੰ ਸੰਗੀਤਕ ਵਿੱਦਿਆ ਦੇ ਰਹੇ ਹਨ । ਜ਼ਿਕਰਯੋਗ ਹੈ ਕਿ ਪ੍ਰੋ: ਸਾਹਿਬ ਨੇ ਚਾਰ ਨਾਵਲ ਵੀ ਪੰਜਾਬੀ ਸਾਹਿਤ ਦੀ ਝੋਲ਼ੀ ਪਾਏ ਹਨ ।

ਅੱਜ ਦੀ ਮਹਿਫ਼ਲ ਦੀ ਸ਼ੁਰੂਆਤ ਕਰਦਿਆਂ ਪਰਥ ਦੇ ਉੱਭਰ ਰਹੇ ਗਾਇਕ ਸੈਵੀ ਸੰਧੂ ਵੱਲੋਂ ਆਪਣੇ ਗੀਤ ਖ਼ੁਦਾ-ਵੇ-ਖ਼ੁਦਾ ਨਾਲ ਕੀਤੀ ਗਈ ।ਇਸ ਤੋਂ ਬਾਅਦ ਪਰਮਿੰਦਰ ਸਿੰਘ ਵੱਲੋਂ ਇੱਕ ਹਿੰਦੀ ਗੀਤ ਹਮ ਤੁਮਹੇ ਚਾਹਤੇ ਹੈਂ ਐਸੇ , ਪੇਸ਼ ਕੀਤਾ ਗਿਆ । ਹਰਲਾਲ ਸਿੰਘ ਵੱਲੋਂ ਮਲਵਈ ਬੋਲੀਆਂ ਅਤੇ ਇੱਕ ਗੀਤ ਮੁੱਲ ਮਿਹਨਤਾਂ ਦਾ ਪੈ ਗਿਆ ਮਿੱਤਰੋ , ਸੁਣਾਇਆ ਗਿਆ ।ਰਾਜਵਿੰਦਰ ਸਿੰਘ ਵੱਲੋਂ ਆਪਣਾ ਗੀਤ ਮੈਂ ਸੁਣਨਾਂ ਚਾਹੁੰਦਾ ਹਾਂ ਸੋਹਣੀਏ ਦਿਲ ਤੇਰੇ ਦੀਆਂ ਗੱਲਾਂ , ਸਰੋਤਿਆਂ ਦੇ ਸਨਮੁੱਖ ਕੀਤਾ ਗਿਆ ।

ਇਸ ਤੋਂ ਬਾਅਦ ਪ੍ਰੋ: ਸਹਿਗਲ ਨੇ ਮਹਿਫ਼ਲ ਨੂੰ ਸੂਫ਼ੀਆਨਾ ਰੰਗਤ ਦਿੰਦੇ ਹੋਏ ਬਾਬਾ ਫ਼ਰੀਦ ਜੀ ਦੇ ਸਲੋਕ , ਸ਼ਾਹ ਹੁਸੈਨ, ਬਾਬਾ ਬੁਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦੇ ਕਲਾਮ ਗਾ ਕੇ ਮਹਿਫ਼ਲ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ । ਸਰੋਤਿਆਂ ਵਿੱਚ ਸ਼ਾਮਿਲ ਹਰਮੰਦਰ ਕੰਗ , ਹਰਪ੍ਰੀਤ ਸਿੰਘ,ਨਵਜੋਤ ਸਿੰਧੀ, ਅਮਨਦੀਪ ਜੈਦਕਾ,ਗੁਰਪ੍ਰੀਤ ਸਿੰਘ ਅਤੇ ਕੁਝ ਹੋਰਨਾਂ ਵੱਲੋਂ ਸੂਫ਼ੀ ਕਾਵਿ ਬਾਰੇ ਪ੍ਰੋ: ਸਾਹਿਬ ਨਾਲ ਵਿਚਾਰ ਸਾਂਝੇ ਕੀਤੇ ਗਏ ।

ਅਖੀਰ ਵਿੱਚ ਸੱਥ ਦੇ ਸੰਚਾਲਕ ਹਰਲਾਲ ਸਿੰਘ ਵੱਲੋਂ ਪ੍ਰੋ: ਸਹਿਗਲ ਦਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ ।

Welcome to Punjabi Akhbar

Install Punjabi Akhbar
×
Enable Notifications    OK No thanks