ਕਰਾਂਗੇ ਹੱਲ….. ਅਸੀਂ ਸੁਣਦੇ ਹਾਂ ਪ੍ਰਵਾਸੀ ਮੁਸ਼ਕਿਲਾਂ

ਨੈਸ਼ਨਲ ਪਾਰਟੀ ਵੱਲੋਂ ਜਨਤਕ ਮੀਟਿੰਗ ’ਚ ਪ੍ਰਵਾਸੀਆਂ ਦੀਆਂ ਸਥਾਨਿਕ ਅਤੇ ਸਰਹੱਦੀ ਬੰਦਿਸ਼ਾਂ ਬਾਰੇ ਸਮੱਸਿਆਵਾਂ ਸੁਣੀਆ

ਲੋਅਰ ਹੱਟ ਵਿਖੇ ਸਾਂਸਦ ਇਰੀਕਾ ਸਟੈਂਡਫੋਰਡ ਦੇ ਨਾਲ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੀ ਪਹੁੰਚੇ-ਵਲਿੰਗਟਨ ਪੰਜਾਬੀ ਸਪੋਰਟਸ ਐਂਡ ਕਲੱਬ ਨੇ ਕੀਤਾ ਉਦਮ

(ਨੈਸ਼ਨਲ ਪਾਰਟੀ ਨਿਊਜ਼ੀਲੈਂਡ ਦੇ ਸਾਂਸਦ ਜਨਤਕ ਮੀਟਿੰਗ ਦੌਰਾਨ)

ਔਕਲੈਂਡ : ਨਿਊਜ਼ੀਲੈਂਡ ਵਸਦੇ ਸਮੁੱਚੇ ਪ੍ਰਵਾਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਿਹੜੇ ਕਰੋਨਾ ਦੇ  ਚਲਦਿਆਂ ਸਰਹੱਦਾਂ ਦੀ ਬੰਦਿਸ਼ ਕਾਰਨ ਵੱਖ-ਵੱਖ ਮੁਲਕਾਂ ਦੇ ਵਿਚ ਫਸੇ ਹੋਏ ਹਨ, ਦੇ ਲਈ ਇਸ ਵੇਲੇ ਵਿਰੋਧੀ ਧਿਰ ਨੈਸ਼ਨਲ ਪਾਰਟੀ ਕਾਫੀ ਚਿੰਤਤ ਲੱਗ ਰਹੀ ਹੈ। ਨੈਸ਼ਨਲ ਪਾਰਟੀ ਦੀ ਇਮੀਗ੍ਰੇਸ਼ਨ ਮਾਮਲਿਆਂ ਦੀ ਬੁਲਾਲਾ ਬੀਬੀ ਇਰੀਕਾ ਸਟੈਂਡਫੋਰਡ ਨੇ ਪਹਿਲਾਂ ਕ੍ਰਾਈਸਟਚਰਚ, ਪਾਪਾਟੋਏਟੋਏ ਵਿਖੇ ਇਕ ਜਨਤਕ ਮੀਟਿੰਗ ਕੀਤੀ ਸੀ ਅਤੇ ਹੁਣ ਲੋਅਰ ਹੱਟ (ਵਲਿੰਗਟਨ) ਵਿਖੇ ਬੀਤੇ ਕੱਲ੍ਹ ਇਕ ਜਨਤਕ ਮੀਟਿੰਗ ਕੀਤੀ। ਸਥਾਨਕ ਸਾਂਸਦ ਕ੍ਰਿਸ ਬਿਸ਼ਪ ਤੋਂ ਇਲਾਵਾ ਔਕਲੈਂਡ ਤੋਂ ਸਾਬਕਾ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਵਿਸ਼ੇਸ਼ ਤੌਰ ਉਤੇ ਇਸ ਮੀਟਿੰਗ ਦੇ ਵਿਚ ਪਹੁੰਚੇ ਤਾਂ ਕਿ ਭਾਰਤੀਆਂ ਦੀ ਸਮੱਸਿਆਵਾਂ ਨੂੰ ਵੀ ਸੁਣਿਆ ਜਾਵੇ ਅਤੇ ਉਨ੍ਹਾਂ ਦੇ ਸਾਰਥਿਕ ਹੱਲ ਲਈ ਨੀਤੀ ਬਣਾਈ ਜਾਵੇ ਅਤੇ ਮੌਜੂਦਾ ਸਰਕਾਰ ਉਤੇ ਦਬਾਅ ਪਾ ਸਕੇ। ਨੈਸ਼ਨਲ ਪਾਰਟੀ ਵੱਲੋਂ ਸਮੱਸਿਆਵਾਂ ਸੁਣ ਕੇ ਇਕ ਵੱਡਾ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਦੇ ਅਧਾਰ ਉਤੇ ਸੰਸਦ ਦੇ ਵਿਚ ਆਵਾਜ਼ ਉਠਾਈ ਜਾ ਸਕੇ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਦੱਸਿਆ ਕਿ ਇਸ ਜਨਤਕ ਮੀਟਿੰਗ ਦੇ ਵਿਚ ਬਹੁਤ ਸਾਰੇ ਪ੍ਰਭਾਵਿਤ ਲੋਕਾਂ ਦੀਆਂ ਭਾਵਪੂਰਤ ਕਹਾਣੀਆਂ ਸੁਨਣ ਨੂੰ ਮਿਲੀਆਂ, ਜਿਨ੍ਹਾਂ ਦਾ ਹੱਲ ਕਰਨਾ ਬਹੁਤ ਵਾਜ਼ਿਬ ਹੈ। ਉਨ੍ਹਾਂਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਦੇ ਗੁਰਪ੍ਰੀਤ ਢਿੱਲੋਂ ਅਤੇ ਹਰਵਿੰਦਰ ਗਿੱਲ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਦਮ ਕਰਕੇ ਜਨਤਕ ਮੀਟਿੰਗ ਕਰਵਾਈ।

Welcome to Punjabi Akhbar

Install Punjabi Akhbar
×
Enable Notifications    OK No thanks