ਦੇਸੀ ਰਾਕਸਟਾਰ ਪ੍ਰੋਗਰਾਮ ‘ਚ ਪਿਆ ਰੰਗ-ਚ-ਭੰਗ 

IMG_9926

ਪਿਛਲੇ ਦਿਨੀ ਦੇਸੀ ਰਾਕਸਟਾਰ ‘ਚ ਕੌਰ ਬੀ, ਗੁਰਪ੍ਰੀਤ ਘੁੱਗੀ ਅਤੇ ਗਿੱਪੀ ਗਰੇਵਾਲ ਨੇ ਬੰਨਿਆ ਰੰਗ। ਇਹ ਪ੍ਰੋਗਰਾਮ ਕੋਰੋਏਸ਼ਨ ਕਮਿਊਨਿਟੀ ਸੈਂਟਰ, ਰੋਕਲੀਆ ਵਿਖੇ ਹੋਇਆ।ਇਹ ਪ੍ਰੋਗਰਾਮ ਉਲੀਕੇ ਸਮੇਂ ਤੋਂ ਦੋ ਘੰਟੇ ਲੇਟ ਸ਼ੁਰੂ ਹੋਇਆ। ਪਹਿਲਾ ਸਥਾਨਕ ਕਲਾਕਾਰ ਲੱਕੀ ਿਸੰਘ ਤੇ ਮਨਪ੍ਰੀਤ ਸਰਾਂ ਨੇ ਆਪਣੀ ਗਾਇਕੀ ਦੇ ਜੋਹਰ ਿਦਖਾਏ ਤੇ ਪ੍ਰੀਤ ਿਸਆਂ ਨੇ ਸਟੇਜ ਸੰਚਾਲਨ ਕੀਤਾ ਤੇ ਸ਼ੇਰੇ ਪੰਜਾਬ ਭੰਗੜਾ ਗਰੁੱਪ ਵੱਲੋਂ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਿਫਰ ਕੌਰ ਬੀ ਨੇ ਿਹੱਕ ਦੇ ਜ਼ੋਰ ਨਾਲ ਆਪਣੇ ਗੀਤ ਗਾ ਕੇ ਸ੍ਰੋਿਤਆਂ ਦਾ ਮਨ ਮੋਹਿਆ। ਇਸ ਮੌਕੇ ਪ੍ਰਬੰਧਕ ਹੈਰੀ ਸਿੰਘ, ਸਨਲ ਅਤੇ ਕੌਰ ਬੀ ਵੱਲੋਂ ਸਪੋਂਸਰਾ ਦਾ ਸਨਮਾਨ ਕੀਤਾ ਗਿਆ। ਿਫਰ ਹਾਸ ਰਸ ਕਲਾਕਾਰ ਤੇ ਆਪ ਨੇਤਾ ਗੁਰਪ੍ਰੀਤ ਘੁੱਗੀ ਨੇ ਆਪਣੀਆਂ ਹਾਸ ਰਸ ਗੱਲਾਂ ਨਾਲ ਢਿੱਡੀ ਪੀੜਾਂ ਪਾ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਆਮ ਪਾਰਟੀ ਜ਼ਿੰਦਾਬਾਦ ਦੇ ਨਾਰੇ ਵੀ ਲੱਗੇ। ਘੁੱਗੀ ਤੋਂ ਠੀਕ ਬਾਅਦ ਗਿੱਪੀ ਜਦ ਸਟੇਜ਼ ਤੇ ਆ ਗਾਉਣ ਲੱਗੇ ਤਾਂ ਸ੍ਰੋਤਿਆਂ ਤੋਂ ਰਿਹਾ ਨਾ ਗਿਆ ਤੇ ਫਿਰ ਮੁੰਡੇ, ਕੁੜੀਆਂ ਸਟੇਜ਼ ਲਾਗੇ ਆ ਨੱਚਣ ਲੱਗੇ ਤੇ ਅਖੀਰ ਰੰਗ-ਚ-ਭੰਗ ਉਦੋਂ ਪਿਆ ਜਦੋਂ ਗਿੱਪੀ ਨੇ ਆਪਣੇ ਗੀਤਾਂ ਰਾਹੀ ਸ੍ਰੋਤਿਆਂ ਨੂੰ ਝੂਮਣ ਲਾਇਆ ਹੋਇਆ ਸੀ ਤੇ ਅਚਾਨਕ ਸਪੀਕਰ ਤੇ ਮਾਇਕ ਬੰਦ ਹੋ ਗਏ। ਉਸ ਸਮੇਂ ਗਿੱਪੀ ਨੂੰ ਆਪਣੀ ਗਾਇਕੀ ਉੱਥੇ ਛੱਡ ਸਟੇਜ਼ ਤੋਂ ਉਤਰ ਜਾਣਾ ਪਿਆ ਤੇ ਸ੍ਰੋਤਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਜਾਂਚ ਕਰਨ ਤੇ ਪਤਾ ਲੱਗਾ ਕਿ ਹਾਲ ਦੀ ਕਾਰ ਪਾਰਕਿੰਗ  ਤੇ ਹਾਲ ਵਿੱਚ ਕੁੱਝ ਕੁ ਲੋਕ ਸ਼ਰਾਬੀ ਹਾਲਤ ਵਿੱਚ ਮੌਜ਼ੂਦ ਸਨ ਅਤੇ ਹਾਲ ਦੇ ਪ੍ਰਬੰਧਕਾਂ ਦੁਆਰਾ ਸ਼ਰਾਬ ਦੀਆਂ ਬੋਤਲਾਂ ਮਿਲਣ ਤੇ ਪ੍ਰੋਗਰਾਮ ਵਿਚਾਲੇ ਹੀ ਰੁਕਵਾ ਦਿੱਤਾ ਗਿਆ। ਜਦ ਕਿ ਪ੍ਰੋਗਰਾਮ ਸ਼ਰਾਬ-ਰਹਿਤ ਤੇ ਪਰਵਾਰਕ ਸੀ। ਸਿੱਟਾ ਨਿਕਲਦਾ ਹੈ ਕਿ ਕੁੱਝ ਕੁ ਲੋਕਾਂ ਕਰਕੇ ਭਾਈਚਾਰਾ ਬਦਨਾਮ ਹੋ ਰਿਹਾ ਹੈ। ਜੇ ਇੰਝ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀਆ ਨੂੰ ਭਾਈਚਾਰਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਹਿੱਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਵੇਗਾ।

Install Punjabi Akhbar App

Install
×