ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਵਿਖੇ ਭਾਰਤੀ ਮੂਲ ਦੇ ਲੋਕਾਂ ਵੱਲੋ ਕਿਸਾਨਾਂ ਦੀ ਹਮਾਇਤ ਵਿੱਚ ਭਰਵਾਂ ਮੁਜ਼ਾਹਰਾ

ਵਾਸ਼ਿੰਗਟਨ ਡੀ. ਸੀ., —ਬੀਤੇਂ ਦਿਨ  ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਵਿਖੇਂ ਤਿੰਨ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਦੀ ਹਮਾਇਤ ਵਿੱਚ ਵਾਸ਼ਿੰਗਟਨ ਡੀ. ਸੀ. ਚ’ ਸਥਿੱਤ ਅੰਬੈਸੀ ਦੇ ਸਾਹਮਣੇ ਇਕ ਭਰਵਾਂ ਰੌਂਸ  ਮੁਜ਼ਾਹਰਾ ਕੀਤਾ ਗਿਆ।ਭਾਰਤੀ ਮੂਲ ਦੇ ਕਿਸਾਨ ਹਮਾਇਤੀਆਂ ਵਲੋਂ ਬੈਨਰਾਂ, ਨਾਅਰਿਆਂ ਦੀ ਗੂੰਜ ਨਾਲ ਕਿਸਾਨਾਂ ਦੀ ਡੱਟਵੀ ਹਮਾਇਤ ਕੀਤੀ ਗਈ।ਅਤੇ ਭਾਰਤ ਦੀ ਕੇਂਦਰ ਸਰਕਾਰ ਦੇ ਮੁਰਦਾਬਾਦ ਦੇ ਨਾਅਰੇ ਲਾਏ ਗਏ ਬੁਲਾਇਆ ਕੇ  ਸਿਰਫ ਕਿਸਾਨਾਂ ਦੀ ਹੀ ਗੱਲ ਕੀਤੀ ।ਅਤੇ  ਕੋਈ ਵੀ ਧਾਰਮਿਕ ਅਤੇ ਰਾਜਨੀਤਿਕ ਸਪੀਚ ਨਹੀਂ ਕੀਤੀ ਗਈ।ਇਸ ਮੋਕੇ  ਨੈਸ਼ਨਲ ਮੀਡੀਏ ਦੀ ਵੀ ਪੁਰ-ਜ਼ੋਰ ਨਿੰਦਿਆ ਕੀਤੀ ਗਈ ਕਿ ਉਹ ਕੰਗਣਾ ਦੀ ਕੰਧ ਢਾਉਣ ਤੇ ਸੁਸ਼ਾਂਤ ਦੀ ਮੌਤ ਨੂੰ ਤਾਂ ਸੁਰਖੀਆਂ ਬਣਾਉਂਦੇ ਹਨ, ਪਰ ਕਿਸਾਨਾਂ ਬਾਰੇ ਉਹ ਚੁੱਪ ਹੈ। ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ, ਖੱਡਾਂ ਪੁੱਟੀਆਂ ਗਈਆਂ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਵੱਡੇ ਵੱਡੇ ਪੱਥਰਾਂ ਨਾਲ ਰਾਹ ਰੋਕੇ ਗਏ, ਪਰ ਜੁਝਾਰੂ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਆਪਣੀ ਬਹਾਦਰੀ ਦਾ ਝੰਡਾ ਬੁਲੰਦ ਕੀਤਾ। ਦੁਨੀਆਂ ਦੇ ਇਤਿਹਾਸ ਵਿੱਚ ਪਹਿਲਾ ਸ਼ਾਂਤਮਈ ਸੰਘਰਸ਼ ਕੀਤਾ ਗਿਆ ਹੈ, ਦੁਨੀਆਂ ਵਿੱਚ ਪਤਾ ਲੱਗ ਗਿਆ ਹੈ ਕਿ ਕਿਸਾਨ ਸ਼ਾਂਤੀ ਦੇ ਮੁਦੱਈ ਹਨ। ਇਸ ਮੌਕੇ ਇਕੱਠੇ ਹੋਏ ਪੰਜਾਬੀਆਂ ਨੇ ਕਿਹਾ ਕਿ ਅਮਰੀਕਨ-ਪੰਜਾਬੀ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਵੀ  ਖੜ੍ਹੇ ਹਨ। ਕਿਸਾਨਾਂ ਦੀ ਪੀੜ ਸਾਨੂੰ ਮਹਿਸੂਸ ਹੁੰਦੀ ਹੈ। ਕਿਉਂਕਿ ਸਾਡੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆ ਹਨ। ਇਸੇ ਕਰਕੇ ਅੱਜ ਅਸੀਂ ਇਕੱਠੇ ਹੋ ਕੇ ਸਰਕਾਰ ਨੂੰ ਦਿਖਾ ਦਿੱਤਾ ਹੈ ਕਿ ਅਸੀਂ ਸਾਰੇ ਇੱਕ ਹਾਂ।ਅਤੇ  ਕੇਂਦਰ ਸਰਕਾਰ ਤੁਰੰਤ ਹੀ ਕਿਸਾਨਾਂ ਦੇ ਮਸਲੇ ਨੂੰ ਹੱਲ ਕਰੇ।  ਇਸ ਕਿਸਾਨ ਹਮਾਇਤ ਸੰਘਰਸ਼ ਵਿੱਚ ਬੀਬੀਆਂ, ਬੱਚੇ, ਬੁੱਢੇ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਵਧ ਚੜ੍ਹਕੇ ਹਿੱਸਾ ਲਿਆ, ਤਾਂ ਜੋ ਬੋਲੀ ਤੇ ਗੂੰਗੀ ਸਰਕਾਰ ਨੂੰ ਜਗਾਇਆ ਜਾ ਸਕੇ ਤੇ ਉਹ ਕਿਸਾਨਾਂ ਦੇ ਬਿੱਲਾਂ ਨੂੰ ਰੱਦ ਕਰੇ।  ਅਤੇ ਬੁਲਾਰਿਆਂ ਨੇ  ਲਗਾਤਾਰ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ । ਲੰਗਰ ਅਤੁੱਟ ਵਰਤ ਰਿਹਾ ਸੀ। ਇਹ ਵਿਰੋਧ ਪ੍ਰਦਰਸ਼ਨ ਦਾ ਏਜੰਡਾ ਸਿਰਫ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

Install Punjabi Akhbar App

Install
×