ਕਿਸਾਨ ਮੋਰਚੇ ਚ’ ਗ੍ਰਿਫਤਾਰ ਕੀਤੇ ਲੋਕਾਂ ਦੇ ਹੱਕ ਚ’ ਕੈਨੇਡਾ ਦੇ ਬਰੈਂਪਟਨ ਚ’ ਪੈਦਲ ਰੋਸ ਮਾਰਚ ਕੱਢਿਆਂ

ਨਿਊਯਾਰਕ/ਬਰੈਂਪਟਨ — ਕੈਨੇਡਾ ਦੇ ਬਰੈਂਪਟਨ ਵਿਖੇ ਅੱਜ ਹਰਿਆਣਾ ਪੁਲਿਸ ਦੇ ਅੰਨ੍ਹੇ ਤਸ਼ਦੱਦ ਦਾ ਸ਼ਿਕਾਰ ਹੋਈ ਮਜ਼ਦੂਰ ਆਗੂ ਨੌਦੀਪ ਕੋਰ ਗੰਧੜ  ਮਜ਼ਦੂਰ ਅਤੇ ਹੋਰ ਗ੍ਰਿਫਤਾਰ ਨੌਜਵਾਨਾਂ ਦੇ ਹੱਕ ਵਿੱਚ ਇੱਕ ਪੈਦਲ ਰੋਸ ਮਾਰਚ ਕੱਢਿਆ ਗਿਆ ਹੈ।ਇਹ ਰੋਸ ਮਾਰਚ ਦੁਪਹਿਰੇ ਸਟੀਲ/ਹੁਰ ਉਨਟਾਰੀਓ ਤੋਂ ਚੱਲਕੇ ਬਰੈਂਪਟਨ ਦੇ ਡਾਉਨ ਟਾਊਨ ਵਿਖੇ ਸਮਾਪਤ ਹੋਇਆ ਹੈ।

ਇਸ ਮਾਰਚ ਵਿੱਚ ਸ਼ਾਮਲ ਲੋਕਾਂ ਦੇ ਹੱਥਾਂ ਵਿੱਚ ਬੀਬੀ ਨੌਦੀਪ ਕੌਰ ਤੇ ਕਿਸਾਨੀ ਸੰਘਰਸ਼ ਦੌਰਾਨ ਗ੍ਰਿਫਤਾਰ ਤੇ ਮਾਰਕੁਟਾਈ ਦਾ ਸ਼ਿਕਾਰ ਹੋਏ ਵਿਅਕਤੀਆਂ ਨਾਲ ਸਬੰਧਤ ਤਖਤੀਆਂ ਵੀ ਸਨ ।

Install Punjabi Akhbar App

Install
×