ਕੈਨੇਡਾ ਵਿਖੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ, ਕੈਨੇਡੀਅਨ ਮੰਤਰੀ ਪ੍ਰਸ਼ਾਦ ਪਾਂਡਾ ਦੇ ਕਿਸਾਨ ਵਿਰੋਧੀ ਬਿਆਨ ਦੀ ਹੋ ਰਹੀ ਹੈ ਨਿਖੇਧੀ

ਨਿਊਯਾਰਕ/ਬਰੈਂਪਟਨ , 21 ਦਸੰਬਰ ( ਰਾਜ ਗੋਗਨਾ ) ਬਰੈਂਪਟਨ ਦੇ ਹੁਰਉਨਟਾਰੀਓ/ ਸਟੀਲਜ਼ ਸ਼ੋਪਰ ਵਰਲਡ ਪਲਾਜੇ ਵਿਖੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮੁਜ਼ਾਹਰਾ/ਰੈਲੀ ਚੱਲ ਰਹੀ ਹੈ।‌ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਮੁਲਕਾਂ ਦੇ ਭਾਰਤੀ ਸਫਾਰਤਖਾਨੇ/ਕਾਂਸਲੇਟ ਦਫ਼ਤਰਾਂ ਅੱਗੇ ਮੁਜ਼ਾਹਰੇ ਕਰਨ ਤੇ ਉਨਾਂ ਨੂੰ ਰੋਸ ਪੱਤਰ ਦਿੱਤੇ ਜਾਣ।

ਇਹ ਵੀ ਦੱਸਣਾ ਬਣਦਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਕਿਸਾਨੀ ਸੰਘਰਸ਼ ਦੇ ਹਮਾਇਤੀਆਂ ਵੱਲੋਂ ਪਹਿਲਾਂ ਤੋਂ ਹੀ ਸਫਾਰਤਖਾਨਿਆਂ ਅੱਗੇ ਲਗਾਤਾਰ ਮੁਜ਼ਾਹਰੇ ਕੀਤੇ ਜਾ ਰਹੇ ਹਨ, ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਹਫਤੇ ਦੇ ਪੰਜ ਦਿਨ ਭਾਰਤੀ ਕਾਂਸਲੇਟ ਦਫ਼ਤਰਾਂ ਅੱਗੇ ਮੁਜ਼ਾਹਰੇ ਹੋ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਲੈਕੇ ਸਾਰੇ ਹੀ ਸਿਆਸੀ ਆਗੂਆਂ ਵੱਲੋਂ ਕਿਸਾਨਾਂ ਦੇ ਸ਼ਾਂਤਮਈ ਢੰਗ ਨਾਲ ਮੁਜ਼ਾਹਰੇ ਦੀ ਵਕਾਲਤ ਕੀਤੀ ਗਈ ਸੀ ਉੱਥੇ ਹੀ ਦੂਜੇ ਪਾਸੇ ਕੈਨੇਡਾ ਦੇ ਸੂਬੇ ਅਲਬਰਟਾ ਦੇ ਇਨਫਰਾ ਸਟਰੱਕਚਰ ਮੰਤਰੀ ਪ੍ਰਸ਼ਾਦ ਪਾਂਡਾ ਵੱਲੋਂ ਨਾ ਸਿਰਫ ਖੇਤੀਬਾੜੀ ਬਿਲਾਂ ਨੂੰ ਸਹੀ ਦੱਸਿਆ ਗਿਆ ਬਲਕਿ ਕੈਨੇਡੀਅਨ ਆਗੂਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਗਏ ਬਿਆਨਾਂ ਨੂੰ ਵੋਟ ਬੈਂਕ ਦੀ ਰਾਜਨੀਤੀ ਦੱਸਦੇ ਹੋਏ ਉਨਾਂ ਦੀ ਨਿਖੇਧੀ ਵੀ ਕੀਤੀ ਗਈ ਹੈ। ਕੈਨੇਡਾ ਬੈਠਾ ਭਾਈਚਾਰਾ ਪ੍ਰਸ਼ਾਦ ਪਾਂਡਾ ਦੀ ਇਸ ਗੱਲੋਂ ਜੰਮਕੇ ਆਲੋਚਨਾ ਕਰ ਰਿਹਾ ਹੈ।

Install Punjabi Akhbar App

Install
×