ਪੰਜਾਬੀਆ ਦੇ ਸ਼ਹਿਰ ਬਰੈਪਟਨ ਕੈਨੇਡਾ ਦੇ ਉਨਟਾਰੀਓ ਤੇ ਸਟੀਲਜ ਇੰਟਰਸੈਕਸ਼ਨ ਤੇ ਕਿਸਾਨੀ ਬਿੱਲਾ ਦਾ ਪੰਜਾਬੀਆ ਨੇ ਕੀਤਾ ਡੱਟ ਕੇ ਵਿਰੋਧ

ਨਿਊਯਾਰਕ/ ਬਰੈਂਪਟਨ —ਕੈਨੇਡਾ ਦੇ ਉਨਟਾਰੀਓ ਅਤੇ ਸਟੀਲਜ ਇੰਟਰਸ਼ੈਕਸਨ ਵਿਖੇ ਪੰਜਾਬੀਆਂ ਨੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਤੇ ਥਾਪੇ ਗਏ ਤਿੰਨ ਕਾਲੇ ਕਾਨੂੰਨਾ ਦੇ  ਵਿਰੋਧ ਵਿੱਚ ਹਰੇਕ ਐਤਵਾਰ ਦੀ ਤਰ੍ਹਾਂ ਅੱਜ ਵੀ ਇੱਕ ਭਾਰੀ ਜਲਸਾ ਸੁਖਵਿੰਦਰ ਗਿੱਲ,ਲਖਵਿੰਦਰ ਸਿੰਘ ਤੇ ਬਰਿੰਦਰ ਔਜਲੇ ਹਰਕਰਨ ਸਿੰਘ, ਦਵਿੰਦਰ ਸਿੰਘ ਬਾਸੀ  ਵੱਲੋ ਰੱਖਿਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆ,ਮੀਡੀਆ ਕਰਮੀਆ ਤੇ ਅੰਤਰਰਾਸ਼ਟਰੀ ਵਿਦਿਆਰਥੀਆ ਨੇ ਹਿੱਸਾ ਲਿਆ!ਸਾਰਿਆ ਦੇ  ਹੱਥਾ ਵਿੱਚ ਮੋਦੀ,ਅਡਾਨੀ,ਅੰਬਾਨੀ ਤੇ ਬਿੱਲ ਵਿਰੋਧੀ ਬੈਨਰ ਫੜੇ ਹੋਏ ਸਨ ਤੇ ਇਕੋ ਜਿਹੀਆਂ ਹੁਡੀਆ ਪਾਈਆ ਹੋਈਆ ਸਨ,ਜਿਨ੍ਹਾਂ ਉੱਪਰ ਲਿਖਿਆ ਹੋਇਆ ਸੀ ਨੋਹ ਫਾਰਮਰ ਨੋ ਫੂਡ,  ਸਟੇਜ ਤੋ ਸੋਢੀ ਨਾਗਰਾ,ਐਂਕਰ ਮਨਰੂਪ ਆਰ ਪੀ ਟੀਵੀ ਟੀਮ,ਬਲਵਿੰਦਰ ਸਿੰਘ ਰੰਧਾਵਾ, ਗਾਇਕ ਹਰਪ੍ਰੀਤ ਰੰਧਾਵਾ,ਪੁਸ਼ਪਿੰਦਰ ਸ਼ੰਧੂ, ਗਾਇਕ ਯੋਗੀ,ਕਰਮਜੀਤ ਗਿੱਲ,ਸੁਖਦੇਵ ਢਿੱਲੋ ,ਸ਼ੰਕਰ ਗਵਾਰੀ, ਜਗਵੀਰ ਨਿੱਝਰ, ਤੇਜਿੰਦਰ ਨਿੱਝਰ, ਵਰਿਆਮ ਸਿੰਘ, ਪਰਮਿੰਦਰ ਅਟਵਾਲ ਆਦਿ ਨੇ ਵਿਸ਼ੇਸ਼ ਰੂਪ ਵਿਚ ਹਾਜਰੀ ਲਵਾਈ!

ਗਾਇਕ ਹਰਪ੍ਰੀਤ ਰੰਧਾਵਾ ਨੇ ਆਪਣੇ ਗੀਤ ਅਸੀਂ ਜਗੀਰਾ ਵਾਲੇ ਨਹੀਂ ਅਸੀਂ ਜਮੀਰਾ ਵਾਲੇ ਹਾਂ  ਨੂੰ ਗਾ ਕੇ ਆਏ ਹੋਏ ਕਿਸਾਨਾਂ ਵਿੱਚ ਇਕ ਨਿਵੇਕਲਾ ਜੋਸ਼ ਭਰਿਆ ਵੱਖ ਵੱਖ ਬੁਲਾਰਿਆ ਨੇ ਬੋਲਦੇ ਹੋਏ ਮੋਦੀ ਸਰਕਾਰ ਨੂੰ ਬਿੱਲ ਵਾਪਸ ਲੈਣ ਦੀ ਗੱਲ ਕਰਦੇ ਹੋਏ ਕਿਹਾ ਕੇ  ਕਿਸਾਨਾਂ ਨੂੰ ਕਿਸੇ ਵੀ ਗੱਲੋਂ ਘਬਰਾਉਣ ਦੀ ਲੋੜ ਨਹੀਂ ਪੂਰੀ ਦੁਨੀਆਂ ਵਿੱਚ ਵਸਦੇ ਕਿਸਾਨ ਐਨ ਆਰ ਆਈ ਤੁਹਾਡੇ ਨਾਲ ਹਨ ।

ਇਸ ਵਾਰ ਇਕ ਹੋਰ ਗਲ ਦੇਖਣ ਵਾਲੀ ਇਹ ਸੀ ਪਿਛਲੇ ਪਰੋਟੈਸਟਾ ਨਾਲੋਂ ਇਸ ਵਾਰ ਪਰੋਟੈਸਟਰ  ਜਿਆਦਾ ਜੋਸ਼ ਵਿੱਚ ਲੱਗ ਰਹੇ ਸਨ ਨਾਲ ਨਾਲ ਪਰੋਟੈਸਟ ਦੇ ਆਗੂਆਂ ਵਲੋਂ ਇਹ ਫੈਸਲਾ ਲਿਆ ਗਿਆ ਕੀ ਲੋਹੜੀ ਵਾਲੇ ਦਿਨ ਸਾਮ 4:30 ਲਾਗੂ ਕੀਤੇ ਮਤਿਆਂ ਨੂੰ ਸਾੜਿਆ ਜਾਵੇਗਾ ਅੰਤ ਵਿੱਚ ਸਾਰੇ ਇਸ ਪਰੋਟੈਸਟ ਵਿੱਚ ਆਏ ਭੈਣਾਂ ਵੀਰਾ ਬਜੁਰਗਾ ਬਚਿਆ ਦਾ ਧੰਨਵਾਦ ਕਰਦਿਆਂ ਹਰਕਰਨ ਸਿੰਘ  ਹੁਰਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਮੋਦੀ ਸਰਕਾਰ ਇਹ ਬਿੱਲ ਵਾਪਿਸ ਨਹੀਂ ਲੈਂਦੇ ਉਹਨਾਂ ਚਿਰ ਇਹ ਧਰਨੇ ਚੱਲਦੇ ਰਹਿਣਗੇ ਜੇ ਮੋਦੀ ਸਰਕਾਰ  ਆਪਣੀ ਜਿੱਦ ਪੁਗਾ ਰਹੀ ਹੈ ਤੇ ਅਸੀਂ ਵੀ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਦੇ ਜਾਐ ਹਾਂ ਪਿੱਛੇ ਹੱਟਣ ਵਾਲਿਆਂ ਵਿਚੋਂ ਨਹੀਂ ਭੱਜਦਿਆ ਨੂੰ ਵਾਹਣ ਬਰਾਬਰ ਹੈ । ਅਖੀਰ ਵਿੱਚ ਪ੍ਰਬੰਧਕ ਵੀਰਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×