ਟੋਰਾਂਟੋ ਦੇ ਭਾਰਤੀ ਕਾਂਸਲੇਟ ਦਫ਼ਤਰ ਅੱਗੇ ਹੋਏ ਰੋਸ ਭਰੇ ਮੁਜ਼ਾਹਰੇ

ਨਿਊਯਾਰਕ/ ਟੋਰਾਟੋ —ਟੋਰਾਂਟੋ  ਦੇ ਭਾਰਤੀ ਕਾਂਸਲੇਟ ਦਫ਼ਤਰ ਅੱਗੇ ਅੱਜ ਵਿਸਾਲ ਰੋਸ ਮੁਜ਼ਾਹਰਾ ਹੋਇਆ ਹੈ ਜਿਸ ਵਿੱਚ ਬੱਚਿਆਂ ਤੋਂ ਲੈਕੇ ਨੋਜਵਾਨ  ਅਤੇ ਬਜ਼ੁਰਗਾਂ ਸਾਰਿਆਂ ਵੱਲੋਂ ਭਾਗ ਲਿਆ ਗਿਆ ਹੈ ,ਬੀਤੇਂ ਦਿਨ ਕਿਸਾਨਾਂ ਦੇ ਤਿੰਨ ਥੋਪੇ ਗਏ ਕਾਲੇ ਕਾਨੂੰਨਾ ਨੂੰ ਲੈ ਕਿ ਰੋਸ ਵਜੋਂ ਇਹ ਮੁਜ਼ਾਹਰਾ ਟੋਰਾਟੋ  ਦੇ ਭਾਰਤੀ ਕਾਂਸਲੇਟ ਦਫ਼ਤਰ ਅੱਗੇ ਹੋਇਆਂ।ਇਹੋ  ਜਿਹੇ ਹੀ ਹੋਰ ਮੁਜ਼ਾਹਰੇ ਬਰੈਂਪਟਨ ਵਿਖੇ ਵੀ ਹੋਏ ਹਨ। ਇਹ ਮੁਜ਼ਾਹਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਅਪੀਲ ਬਾਬਤ ਕੀਤੇ ਗਏ ਹਨ। ਇੰਨਾ ਮੁਜ਼ਾਹਰਿਆਂ ਦਾ ਸੱਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਸੀ । ਮੁਜਾਹਰਾਕਾਰੀਆਂ ਦੇ ਹੱਥਾਂ ਵਿੱਚ ਵੱਖੋ-ਵੱਖਰੇ ਬੈਨਰ ਸਨ ਜਿਨ੍ਹਾਂ ਉੱਤੇ ਕਿਸਾਨੀ ਸੰਘਰਸ਼ ਨੂੰ ਹਿਮਾਇਤ ਦਿੰਦੇ ਨਾਰੇ ਲਿੱਖੇ ਹੋਏ ਸਨ ।

ਇੰਨਾ ਮੁਜ਼ਾਹਰਿਆਂ ਨੂੰ ਭਾਈਚਾਰੇ ਨਾਲ ਜੁੜੇ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਸੰਬੋਧਿਤ ਵੀ ਕੀਤਾ ਹੈ। ਭਾਈਚਾਰੇ ਵੱਲੋਂ ਦਿੱਲੀ ਵਿਖੇ ਵੱਧ ਰਹੀ ਠੰਢ ਤੇ ਲਗਾਤਾਰ ਹੋ ਰਹੀਆਂ ਕਿਸਾਨਾਂ ਦੀਆਂ ਮੌਤਾਂ ਉੱਤੇ ਚਿੰਤਾ ਜਤਾਈ ਗਈ ਹੈ ਅਤੇ ਨਰਿੰਦਰ ਮੋਦੀ ਸਰਕਾਰ ਦੇ ਗੈਰ ਜ਼ਿੰਮੇਵਾਰ ਰੱਵਵੀਏ ਉੱਤੇ ਰੋਸ ਵੀ ਪ੍ਰਗਟਿਆ ਗਿਆ ਹੈ। ਇੱਥੇ ਦੇ ਕੁੱਝ ਸੰਗਠਨਾਂ ਵੱਲੋਂ ਭਾਰਤ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਦਿੱਲੀ ਜਾਕੇ ਆਪਣੀ ਹਾਜ਼ਰੀ ਲਵਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ।

Install Punjabi Akhbar App

Install
×