ਬ੍ਰਿਸਬੇਨ ਵਿਖੇ ਭਾਰਤੀ ਭਾਈਚਾਰੇ ਵੱਲੋਂ ਕਿਸਾਨੀ ਸੰਘਰਸ਼ ਲਈ ਹਾਅ ਦਾ ਨਾਅਰਾ

(ਬ੍ਰਿਸਬੇਨ) ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ਵਿਚ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇਧੁਰ ਅੰਦਰ ਸਿਟੀ ਹਾਲ ਸਾਹਮਣੇ ਸਮੂਹ ਭਾਰਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਗਈ। ਇਸ ਦੋ ਘੰਟੇ ਦੇ ਸ਼ਾਂਤਮਈ ਰੋਸ ਵਿੱਚਬੁਲਾਰਿਆਂ ਅਤੇ ਸਥਾਨਕ ਲੋਕਾਂ ਨੇ ਭਾਰੀ ਰੋਸ ਅਧੀਨ ਭਾਰਤ ਦੀ ਕੇਂਦਰ ਸਰਕਾਰ ਨੂੰ ਭੰਡਿਆ ਅਤੇ ਆਪਣੇ ਹੱਕਾਂ ਲਈ ਸੜਕਾਂ ‘ਤੇ ਰੁਲਦੇ ਕਿਸਾਨ ਤੇ ਕਿਰਤੀਵਰਗ ਲਈ ਚਿੰਤਾ ਪ੍ਰਗਟਾਈ ਕੀਤਾ। 

ਸਥਾਨਕ ਆਵਾਮ ਨੇ ਵੱਖ ਵੱਖ ਬੈਨਰਾਂ ਅਤੇ ਪੋਸਟਰਾਂ ਰਾਹੀਂ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਸੰਘੀ ਸਰਕਾਰ ਦੇ ਮਾੜੇਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਵਿਦੇਸ਼ੀ ਭਾਈਚਾਰੇ ਵੱਲੋਂ ਕਿਸਾਨਾਂ ਦੀ ਇਸ ਜੱਦੋ-ਜਹਿਦ ਵਿਚ ਖੁੱਲ੍ਹਾ ਸਹਿਯੋਗ ਦੇਣ ਦੀ ਆਪਣੀ ਵਚਨਬੱਧਤਾਦੁਹਰਾਈ। ਬੁਲਾਰਿਆਂ ਦੇ ਕਹਿਣ ਅਨੁਸਾਰ ਹੁਕਮਰਾਨਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਗਿੱਲਾ ਪੀਹਣ ਸਰਕਾਰੀ ਨਾਲਾਇਕੀ ਹੈ ਨਾ ਕਿ ਕਿਸੇ ਬਾਹਰੀ ਤਾਕਤਾਂ ਦੀਸ਼ਰਾਰਤ ਅਤੇ ਬਜ਼ੁਰਗ ਕਿਸਾਨਾਂ ਦੀਆਂ ਤਸਵੀਰਾਂ ਹਿਰਦੇ ਵਲੂੰਦਰਣ ਵਾਲੀਆਂ ਹਨ।

 ਉਹਨਾਂ ਅਨੁਸਾਰ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਆਈਆਂ ਹਨਅਤੇ ਹਰ ਵਾਰ ਪੰਜਾਬ ਨੇ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਕ੍ਰਾਂਤੀਆਂ ਦਾ ਮੋਹਰੀ ਸੂਬਾ ਰਿਹਾ ਹੈ ਅਤੇ ਸਰਕਾਰ ਕਿਸਾਨਾਂ ਦੇਸ਼ਾਂਤਮਈ ਰੋਸ ਦੇ ਸੰਵਿਧਾਨਿਕ ਹੱਕ ਨੂੰ ਖੋਹ ਨਹੀਂ ਸਕਦੀ ਹੈ। ਰੋਸ ਮੁਜਹਰੇ ‘ਚ ਆਸ ਪ੍ਰਗਟਾਈ ਗਈ ਕਿ ਕੇਂਦਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾਜਲਦੀ ਹੱਲ ਕੱਢੇਗੀ।

Install Punjabi Akhbar App

Install
×