ਆਮ ਆਦਮੀ ਪਾਰਟੀ ਹਲਕਾ ਭੁਲੱਥ ਨੇ ਭੁਲੱਥ ਵਿੱਚ ਯੂ.ਪੀ ਦੇ ਲਖੀਮਪੁਰ ‘ਚ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵੱਲੋ ਮਾਰੇ ਗਏ ਨਿਰਦੋਸ਼ ਕਿਸਾਨਾਂ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ

ਭੁਲੱਥ —ਰਣਜੀਤ  ਸਿੰਘ ਰਾਣਾ ਇੰਚਾਰਜ  ਹਲਕਾ ਭੁਲੱਥ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਹਲਕਾ ਭੁਲੱਥ ਵੱਲੋਂ ਕਸਬਾ ਭੁਲੱਥ ਵਿੱਚ ਯੂ.ਪੀ ਚ’ ਲਖੀਮਪੁਰ ਖੀਰੀ ਵਿਚ ਜੋ ਨਿਰਦੋਸ਼ ਕਿਸਾਨਾਂ ਤੇ ਗ੍ਰਹਿ ਰਾਜ ਮੰਤਰੀ ਦੇ ਬੇਟੇ ਵਲੋਂ ਜੋ ਕਾਰ ਨਾਲ ਕੁਚਲ ਦੇਣ ਦਾ ਸ਼ੋਕ ਸਮਾਚਾਰ ਪ੍ਰਾਪਤ ਹੋਇਆ ਉਸਨੇ ਸਮੂਹ  ਦੇਸ਼  ਵਾਸੀਆਂ ਦੇ ਹਿਰਦੇ ਵਲੂੰਦੜ੍ਹ ਕੇ ਰੱਖ ਦਿਤੇ ਹਨ,ਰਾਣਾ ਨੇ ਕਿਹਾ ਕਿ ਡਿਕਟੇਟਰ ਸਿਆਸਤ ਦੀ ਸੱਤਾ ਦਾ ਨਸ਼ਾ ਭਾਜਪਾਈ ਲੀਡਰਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਜੋ ਕਿ ਅੱਤ ਤੋਂ ਅੰਤ ਵਲ ਜਾਨ ਦਾ ਸਬੂਤ ਹੈ,ਓਹਨਾ ਆਖਿਆ ਕਿ ਦੇਸ਼ ਵਿਦੇਸ਼ਾਂ ਵਿਚ ਪਿੱਛਲੇ ਇਕ ਸਾਲ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ,ਇਹ ਨਾ ਹੋਵੇ ਕਿ ਕੇਂਦਰ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇ,ਇਹ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਮੁਖ ਦਫਤਰ ਤੋਂ ਸ਼ੁਰੂ ਹੋ ਕੇ ਕਸਬਾ ਭੁਲੱਥ ਦੇ ਮੁਖ ਬਜਾਰ ਤੋਂ ਹੁੰਦਾ ਹੋਇਆ ਅੰਤ ਕੋਰਟ ਕੰਮਪਲੈਕਸ ਚੋਂਕ  ਵਿਖੇ ਸਮਾਪਤ ਹੋਇਆ,ਇਸ ਮੌਕੇ ਜਗਤਾਰ ਸਿੰਘ ਧਾਲੀਵਾਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ,ਜਿਸ ਨੂੰ ਜਗਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਲੰਬੇ ਸਮੇ  ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ,ਉਨ੍ਹਾਂ ਆਖਿਆ ਕਿ ਜੇਕਰ ਹੁਣ ਵੀ ਕੇਂਦਰ ਸਰਕਾਰ ਆਪਣੀ ਨੀਂਦ ਤੋਂ ਨਹੀਂ ਜਾਗਦੀ ਤਾਂ ਇਹ ਪ੍ਰਦਰਸ਼ਨ ਖਤਰਨਾਕ ਰੂਪ ਧਾਰਨ ਕਰ ਸਕਦੇ ਹਨ,ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਮੈਂ ਖੁਦ ਇੱਕ ਕਿਸਾਨ ਹਾਂ ਅਤੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਨੌਜਵਾਨ ਕਿਸਾਨ ਅਤੇ ਕਿਰਤੀ ਹਨ,ੲਿਸ ਕਰਕੇ ਨਰਿੰਦਰ ਮੋਦੀ ਇਹ ਗੱਲ ਨਾ ਕਹੇ ਕਿ ਪ੍ਰਦਰਸ਼ਨ ਕਰਨ ਵਾਲੇ ਕੇਂਦਰ ਸਰਕਾਰ ਦੇ ਵਿਰੋਧੀ ਹਨ,ਇਸ ਮੌਕੇ ਰਾਣਾ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਜਾਂ ਇਸ ਬਿੱਲ ਵਿੱਚ ਸੋਧ ਨਹੀਂ ਕਰਦੀ ਉਨ੍ਹਾਂ ਚਿਰ ਇਹ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ,

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਜੀਤ ਸਿੰਘ ਰਾਮਗੜ੍ਹ,ਦਲਵਿੰਦਰ ਸਿੰਘ ਕੰਗ ਬਗਵਾਨਪੁਰ, ਜਗਤਾਰ ਸਿੰਘ ਜੱਗਾ ਬੁਤਾਲਾ,ਅਸ਼ੌਕ ਭੱਟੀ SC ਵਿੰਗ ਜ਼ਿਲ੍ਹਾ ਵਾਇਸ ਪ੍ਰਧਾਨ ਭੁਲੱਥ, ਬੂਟਾ ਸਿੰਘ ਬੇਗੋਵਾਲ, ਬਲਵੀਰ ਸਿੰਘ, ਮੈਂਬਰ ਪੰਚਾਇਤ ਰਜਿੰਦਰ ਸਿੰਘ, ਗੁਰਿੰਦਰ ਸਿੰਘ ਰੰਧਾਵਾ,  ਪ੍ਰੀਤਮ ਸਿੰਘ ਬਗਵਾਨਪੁਰ ਗੁਰਦੇਵ ਸਿੰਘ,ਸੁਨੀਲ ਚਾਹੁਣ ਭੁਲੱਥ, ਕੁਲਵਿੰਦਰ ਸਿੰਘ ਮੁਲਤਾਨੀ ਬਲਾਕ ਪ੍ਰਧਾਨ,ਲਖਵਿੰਦਰ ਸਿੰਘ ਬਲਾਕ ਪ੍ਰਧਾਨ, ਹਰਵਿੰਦਰ ਸਿੰਘ ਜੈਦ, ਮੰਨੂੰ ਕਮਰਾਏ, ਹਰਵਿੰਦਰ ਸਿੰਘ ਮੁਲਤਾਨੀ ਜੈਦਾ,ਲਖਵੀਰ ਸਿੰਘ ਟਾਂਡੀ, ਸੁਖਦੇਵ ਸਿੰਘ ਭਦਾਸ, ਪਰਮਿੰਦਰ ਸਿੰਘ ਸੋਨੂੰ ਦਿਆਲਪੁਰ, ਸੁਨੀਲ ਚੌਹਾਨ ਬਲਾਕ ਪ੍ਰਧਾਨ,ਬਲਾਕ ਸੰਮਤੀ ਮੈਂਬਰ ਬਲਜਿੰਦਰ ਕੌਰ ਦਿਆਲਪੁਰ, ਗੁਰਦੇਵ ਸਿੰਘ ਪੰਡੋਰੀ, ਸੰਦੀਪ ਸਿੰਘ ਬਾਮੂਵਾਲ, ਅਮਨਦੀਪ ਸਿੰਘ ਭਟਨੂਰਾ ਕਲਾ, ਮਲਕੀਤ ਸਿੰਘ ਭਟਨੂਰਾ ਕਲਾਂ, ਸਨੀ ਬੱਗਾ ਢਿਲਵਾਂ, ਰਵੀ ਵਰਮਾ ਢਿਲਵਾਂ, ਸੁਖਵਿੰਦਰ ਸਿੰਘ ਚੁਗਾਵਾਂ, ਮਹਿੰਦਰ ਸਿੰਘ ਸਾਜਨ ਨਡਾਲਾ, ਤਿਲਕ ਰਾਜ ਮਨਸੂਰਵਾਲ ਬੇਟ, ਕੁਲਦੀਪ ਸਿੰਘ ਮਕਸੂਦਪੁਰ, ਕਸ਼ਮੀਰ ਸਿੰਘ ਮੈਂਬਰ ਪੰਚਾਇਤ ਬਗਵਾਨਪੁਰ, ਜਗਤਾਰ ਸਿੰਘ ਕਮਰਾਵਾ, ਪਰਸਨ ਸਿੰਘ ਮਹਿਮਦਪੁਰ, ਬਲਵਿੰਦਰ ਸਿੰਘ ਬੋਪਾਰਾਏ, ਪ੍ਰਧਾਨ ਸੌਰਵ ਕਮਰਾਵਾ, ਸਤਿੰਦਰਜੀਤ ਸਿੰਘ ਪੀ ਏ ਢਿਲਵਾਂ, ਰਛਪਾਲ ਸ਼ਰਮਾ ਭੁਲੱਥ, ਬਗੀਚਾ ਸਿੰਘ ਮੁਗਲਚੱਕ, ਪਰਮਜੀਤ ਸਿੰਘ ਫੌਜੀ, ਹਰਪ੍ਰੀਤ ਸਿੰਘ ਭੀਮ, ਪਰਮਜੀਤ ਸਿੰਘ ਮਕਸੂਦਪੁਰ, ਪਰਮਜੋਤ ਸਿੰਘ ਬੋਪਾਰਾਏ, ਇੰਦਰਜੀਤ ਸਿੰਘ ਬੁਤਾਲਾ, ਬਲਵੀਰ ਸਿੰਘ ਘੁੰਮਣ, ਗੁਰਦੇਵ ਸਿੰਘ ਹਬੀਬਵਾਲ, ਮਨਪ੍ਰੀਤ ਸਿੰਘ ਹਬੀਬਵਾਲ, ਗੁਲਬਿੰਦਰ ਸਿੰਘ ਬਰੋਵਾਲ, ਅੰਮ੍ਰਿਤਪਾਲ ਸਿੰਘ ਹਮੀਰਾ, ਗਗਨਪ੍ਰੀਤ ਸਿੰਘ ਹਮੀਰਾ, ਹੈਪੀ ਖੱਦਰ ਚੱਕੋਕੀ,ਮਨੀ ਸ਼ਰਮਾ, ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਦਲਜੀਤ ਸਿੰਘ, ਸੁਖਪਾਲ ਸਿੰਘ, ਅਰਸ਼ਦੀਪ ਸਿੰਘ,ਅਮਨ, ਗੁਰਵਿੰਦਰ ਸਿੰਘ, ਹਰਮਨਜੋਤ ਸਿੰਘ, ਜਸਪਾਲ ਸਿੰਘ, ਰਕੇਸ਼ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਬੋਪਾਰਾਏ ਆਦਿ ਹਾਜਰ ਸਨ।

Install Punjabi Akhbar App

Install
×