ਹੁਸ਼ਿਆਰ ਅਤੇ ਹੋਣਹਾਰ 42 ਵਿਦਿਆਰਥੀ/ਵਿਦਿਆਰਥਣਾ ਦਾ ਵਿਸ਼ੇਸ਼ ਸਨਮਾਨ ਸਮਾਰੋਹ

ਸੁਸਾਇਟੀ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਪੜਾਇਆ ਨੈਤਿਕਤਾ ਦਾ ਪਾਠ: ਕੰਬੋਜ

ਫਰੀਦਕੋਟ :-ਸਰਕਾਰੀ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਵਲੋਂ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚ ਸਥਿੱਤ ਸਰਕਾਰੀ ਸਕੂਲਾਂ ‘ਚ ਸਨਮਾਨ ਸਮਾਰੋਹ ਕਰਨ ਦੇ ਨਾਲ-ਨਾਲ ਗੁਆਂਢੀ ਜਿਲਿਆਂ ‘ਚ ਵੀ ਅਜਿਹੇ ਸੇਵਾ ਕਾਰਜ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੁਸਾਇਟੀ ਦੇ 333ਵੇਂ ਸਨਮਾਨ ਸਮਾਰੋਹ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਧੂਕਾ ਮੰਡੀ ਦੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਵਿਦਿਆਰਥੀ/ਵਿਦਿਆਰਥਣਾ ਸਮੇਤ ਹੋਰ ਹੁਸ਼ਿਆਰ ਬੱਚਿਆਂ ਨੂੰ ਰਲਾ ਕੇ ਕੁੱਲ 42 ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਜਗਵੰਤ ਸਿੰਘ ਬਰਾੜ, ਪ੍ਰਿੰ. ਦਰਸ਼ਨ ਸਿੰਘ ਅਤੇ ਸੁਪਰਡੈਂਟ ਸ਼ਾਮ ਲਾਲ ਚਾਵਲਾ ਨੇ ਬੱਚਿਆਂ ਨੂੰ ਨੈਤਿਕਤਾ ਪਾਠ ਪੜਾਉਂਦਿਆਂ ਆਖਿਆ ਕਿ ਤੁਸੀ ਜਿੰਦਗੀ ਦੀ ਹਰ ਮੁਸ਼ਕਿਲ ਨੂੰ ਬੜੀ ਅਸਾਨੀ ਨਾਲ ਹੱਲ ਕਰ ਸਕਦੇ ਹੋ ਪਰ ਕਈ ਵਾਰ ਖੁਦ ਵਲੋਂ ਕੀਤੀ ਅਣਗਹਿਲੀ, ਲਾਪ੍ਰਵਾਹੀ ਜਾਂ ਗਲਤੀ ਨਾਲ ਪੈਦਾ ਹੋਈ ਮੁਸੀਬਤ ਨੂੰ ਹੱਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸੁਸਾਇਟੀ ਦੇ ਸੰਸਥਾਪਕ ਮਾ. ਸੋਮਨਾਥ ਅਰੋੜਾ ਵਲੋਂ ਪੁੱਛੇ ਗਏ 10 ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਵਿਦਿਆਰਥੀ/ਵਿਦਿਆਰਥਣਾ ਨੂੰ 100-100 ਰੁਪਏ ਨਗਦ ਇਨਾਮ ਦੇ ਤੌਰ ‘ਤੇ ਦਿੱਤੇ ਗਏ। ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਰਾਜ ਕੁਮਾਰ ਕੰਬੋਜ ਬਰਾਂਚ ਮੈਨੇਜਰ ਬੈਂਕ ਆਫ ਬੜੌਦਾ ਕੋਟਕਪੂਰਾ/ਜਲਾਲਾਬਾਦ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਉਸ ਨੇ ਵੀ ਇਸੇ ਸਕੂਲ ਵਿੱਚੋਂ ਪੜਾਈ ਕੀਤੀ ਹੈ ਅਤੇ ਉਹ ਪੂਰੇ ਸ਼ੈਸ਼ਨ ਵਿੱਚੋਂ ਇਮਤਿਹਾਨ ‘ਚ ਮੈਰਿਟ ‘ਤੇ ਆਏ ਸਨ। ਪ੍ਰਿੰ. ਹਰੀ ਚੰਦ ਕੰਬੋਜ ਅਤੇ ਵਾਈਸ ਪ੍ਰਿੰ. ਗੁਰਨਾਮ ਚੰਦ ਕੰਬੋਜ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਮੰਨਿਆ ਕਿ ਉਨਾ ਆਪਣੀ ਜਿੰਦਗੀ ਵਿੱਚ ਅਜਿਹਾ ਸੈਮੀਨਾਰ ਪਹਿਲਾਂ ਕਦੇ ਵੀ ਨਹੀਂ ਦੇਖਿਆ ਕਿ ਕਿਵੇਂ ਅੰਕੜਿਆਂ ਸਹਿਤ ਦਲੀਲਾਂ ਨਾਲ ਬੜੀ ਸਰਲ ਭਾਸ਼ਾ ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਇਆ ਗਿਆ ਹੋਵੇ!

Install Punjabi Akhbar App

Install
×