ਵਿਰਸਾ ਆਰਟਸ ਅਤੇ ਸਭਿਆਚਾਰਕ ਅਕਾਦਮੀ ਨਿਊਜ਼ੀਲੈਂਡ ਵਲੋਂ ਇਨਾਮ ਵੰਡ ਸਮਾਰੋਹ ਕਰਵਾਏ ਗਏ

NZ PIC 20 Dec-1
ਵਿਰਸਾ ਆਰਟਸ ਅਤੇ ਸਭਿਆਚਾਰਕ ਅਕਾਦਮੀ ਵਲੋਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ, ਪਾਪਾਟੋÂਟੋਏੇ ਦੇ ਟਾਊਨ ਹਾਲ ਵਿਖੇ 2014 ਦੇ ਸਲਾਨਾ ਜਸ਼ਨ ਮਨਾਏ ਗਏ।ਸੰਸਥਾ ਵਲੋਂ ਲੱਕੀ ਸੈਣੀ ਨੇ ਆਏ ਹਾਜ਼ਿਰ ਸਿਖਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ‘ਜੀ ਆਇਆਂ ਨੂੰ’ ਆਖਿਆ ਉਪਰੰਤ ਰੇਡੀਉ ਸਪਾਈਸ ਵਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਮੈਨੇਜਰ ਹਰਜੀਤ ਕੌਰ ਨੇ ਆਪਣੀ ਵਿਰਾਸਤ ਦੀਆਂ ਬਾਤਾਂ ਸਾਂਝੀਆਂ ਕੀਤੀਆਂ। ਯਾਦ ਰਹੇ ਇਹ ਅਕਾਦਮੀ ਲਗਭਗ ਇੱਕ ਦਹਾਕੇ ਤੋਂ ਭੰਗੜਾ, ਗਿੱਧਾ ਅਤੇ ਢੋਲ ਵਜਾਉਣ ਦੀ ਕਲਾ ਸਿਖਾਉਣ ਦਾ ਕਾਰਜ ਬਾਖੂਬੀ ਨਿਭਾ ਰਹੀ ਹੈ।ਇਸ ਵਕਤ ਨਵਤੇਜ ਰੰਧਾਵਾ ਅਤੇ ਲੱਕੀ ਸੈਣੀ (ਭੰਗੜਾ), ਅਰਸ਼ਦੀਪ ਸੈਣੀ ਅਤੇ ਜਸਦੀਪ ਬਸਰਾ ( ਗਿੱਧਾ) ਅਤੇ ਗੁਰਨੀਤ/ਜਸਕਰਨ ਰਹਿਸੀ (ਢੋਲ) ਕੋਚ ਦੇ ਤੌਰ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਇਸ ਸਮਾਗਮ ਵਿੱਚ ਸ਼੍ਰੀ ਰਘਬੀਰ ਸਿੰਘ ( ਜਸਟਿਸ ਆਫ ਦਾ ਪੀਸ) ਅਤੇ ਮਹਿਲਾ ਪੁਲਿਸ ਅਫਸਰ ਮਨਦੀਪ ਕੌਰ ਹੋਰਾਂ ਨੇ ਬੱਚਿਆਂ ਨੂੰ ਅਕਾਦਮੀ ਵਲੋਂ ਸਰਟੀਫਿਕੇਟ ਪ੍ਰਦਾਨ ਕਰਕੇ ਹੱਲਾਸ਼ੇਰੀ ਦਿੱਤੀ। ਸੀਨੀਅਰ ਢੋਲੀ ਸ.ਅਮਰੀਕ ਸਿੰਘ ਅਤੇ ਮੈਨੂਕਾਊ ਪੁਲਿਸ ਵਲੋਂ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਦੱਖਣੀ ਏਸ਼ੀਆਈ ਭਾਈਚਾਰੇ ਲਈ ਲਿਆਜ਼ਿਨ ਪੁਲਿਸ ਅਫਸਰ ਗੁਰਪ੍ਰੀਤ ਅਰੋੜਾ ਵੀ ਹਾਜ਼ਰ ਸਨ। ਬੱਚਿਆਂ ਦੇ ਮਪਿਆਂ ਨੇ ਇਸ ਮੌਕੇ ਇਥੋਂ ਦੇ ਜੰਮ-ਪਲ ਬੱਿਚਆਂ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਸਫਲਤਾ ਦੇ ਲਈ ਤੱਸਲੀ ਦਾ ਪ੍ਰਗਟਾਵਾ ਕੀਤਾ।ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰੀਂ ਇਹਨੀਂ ਦਿਨੀਂ ਕਾਊਂਟੀਜ਼ ਮੈਨੂਕਾਊ ਦੇ ਪੁਲਿਸ ਅਫਸਰਾਂ ਦੀ ਇੱਕ ਟੀਮ ਨੂੰ ਭੰਗੜੇ ਦੇ ਗੁਰ ਸਿਖਾ ਰਹੇ ਹਨ। ਆਸ ਹੈ ਕਿ ਆਉਂਦੀ ਵਿਸਾਖੀ ਨੂੰ ਨਿਊਜ਼ੀਲੈਂਡ ਪੁਲਿਸ ਦੀ ਟੀਮ ਪੰਜਾਬ ਦੇ ਅਮੀਰ ਵਿਰਸੇ ਨਾਲ ਭਰਪੂਰ ਲੋਕ-ਨਾਚ ਪੇਸ਼ ਕਰਨਗੇ।

Install Punjabi Akhbar App

Install
×