ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਰਨ ਤਾਰਨ ਵਿਖੇ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ

ttphotopawan 01ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਸੁਯੋਗ ਰਹਿਨੁਮਾਈ ਹੇਠ ਚੱਲ ਰਿਹਾ ਪ੍ਰਸਿੱਧ ਵਿੱਦਿਅਕ ਅਦਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਅੱਜ ਬੱਚਿਆਂ ਨੂੰ ਸਲਾਨਾ ਇਨਾਮ ਵੰਡ ਸਮਾਰੋਹ ਦੇ ਮੌਕੇ ‘ਤੇ ਇਨਾਮ ਤਕਸੀਮ ਕੀਤੇ ਗਏ। ਇਸ ਸਮਾਰੋਹ ਦਾ ਆਗਾਜ਼ ਉਸ ਵਾਹਿਗੁਰੂ ਜੀ ਦੀ ਉਸਤਤ ਵਿੱਚ ਸ਼ਬਦ ਗਾਇਨ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਸਕੂਲ ਦੇ ਮੈਂਬਰ ਇੰਚਾਰਜ ਸ: ਹਰਜੀਤ ਸਿੰਘ ਜੀ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਨਤੀਜੇ ਦਾ ਦਿਨ ਖ਼ਾਸ ਅਹਿਮੀਅਤ ਰੱਖਦਾ ਹੈ। ਇਸ ਦਿਨ ਅਧਿਆਪਕਾਂ ਦੀ ਸੁਯੋਗ ਅਗਵਾਈ, ਮਾਪਿਆਂ ਦਾ ਸੰਪੂਰਨ ਸਹਿਯੋਗ ਅਤੇ ਬੱਚਿਆਂ ਦੀਆਂ ਮਿਹਨਤਾਂ ਰੰਗ ਲੈ ਕੇ ਆਉਂਦੀਆਂ ਹਨ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮਾਪੇ ਆਪਣੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਉਹਨਾਂ ਦੀ ਤੁਲਨਾ ਦੂਜੇ ਬੱਚਿਆਂ ਨਾਲ ਕਰਦੇ ਹਨ, ਜੋ ਕਿ ਗਲਤ ਹੈ। ਕਿਉਂਕਿ ਇਸਦੇ ਨਾਲ ਬੱਚਿਆਂ ਦੇ ਮਨਾਂ ਵਿੱਚ ਈਰਖਾਬਾਜੀ ਦੇ ਭਾਵ ਪੈਦਾ ਹੁੰਦੇ ਹਨ। ਇਸੇ ਲਈ ਹੀ ਸੀ.ਬੀ.ਐੱਸ.ਈ. ਬੋਰਡ ਵੱਲੋਂ ਗਰੇਡ ਸਿਸਟਮ ਨਿਰਧਾਰਿਤ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਦੇ ਕੌਸ਼ਲ ਨੂੰ ਸਹੀ-ਸਹੀ ਨਾਪਿਆ ਜਾਵੇ। ਉਹਨਾਂ ਨੇ ਕਿਹਾ ਕਿ ਮਹਾਨ ਸਖਸ਼ੀਅਤ ਅਬਦੁਲ ਕਲਾਮ ਜੀ ਨੇ ਕਿਹਾ ਸੀ ਕਿ ਦੇਸ਼ ਤਾਂ ਹੀ ਅੱਗੇ ਜਾ ਸਕਦਾ ਹੈ, ਜੇ ਮੁੱਢਲੀ ਸਿੱਖਿਆ ਤੋਂ ਸ਼ੁਰੂਆਤ ਕੀਤੀ ਜਾਵੇ। ਇਸੇ ਹੀ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਅਦਾਰਿਆਂ ਦਾ ਮੁੱਖ ਮਕਸਦ ਹੀ ਵਿਦਿਆਰਥੀਆਂ ਨੂੰ ਹਰ ਇੱਕ ਖੇਤਰ ਵਿੱਚ ਪ੍ਰਪੱਕ ਬਣਾਉਣਾ ਹੈ। ਅਖੀਰ ਉਹਨਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸਤੋਂ ਬਾਅਦ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਸੁਣਾਈਆਂ ਗਈਆਂ ਅਤੇ ਵਿਦਿਆਰਥਣਾਂ ਨੇ ਡਾਂਡੀਆ ਦੇ ਡਾਂਸ ਨਾਲ ਖੂਬ ਰੰਗ ਬੰਨਿਆ। ਇਸਤੋਂ ਬਾਅਦ ਸਕੂਲ ਦੇ ਮੈਂਬਰ ਇੰਚਾਰਜ ਸ: ਕੁਲਜੀਤ ਸਿੰਘ ਜੀ (ਸਿੰਘ ਬ੍ਰਦਰਜ਼) ਨੇ ਇਸ ਸਮਾਰੋਹ ਵਿੱਚ ਪਹੁੰਚੇ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਬੱਚਿਆਂ ਦੀਆਂ ਸਫਲਤਾਵਾਂ ਦੇ ਪਿੱਛੇ ਉਹਨਾਂ ਦੇ ਅਧਿਆਪਕਾਂ ਦਾ ਪੂਰਾ ਹੱਥ ਹੁੰਦਾ ਹੈ। ਉਹਨਾਂ ਨੇ ਭਾਈ ਗੁਰਦਾਸ ਜੀ ਦੀਆਂ ਤੁੱਕਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਚਾਹੇ ਕੋਈ ਮੰਦਿਰ ਹੀਰੇ ਜਵਾਹਰਾਤਾਂ ਨਾਲ ਬਹੁਤ ਸੁੰਦਰ ਬਣਾਇਆ ਗਿਆ ਹੋਵੇ, ਉਸਦਾ ਇੰਨਾ ਮਹੱਤਵ ਨਹੀਂ ਹੋਵੇਗਾ ਜਿੰਨਾ ਮਹੱਤਵ ਕਿਸੇ ਇੱਕ ਵਿਦਿਆਰਥੀ ਨੂੰ ਗਿਆਨ ਦਾ ਪ੍ਰਕਾਸ਼ ਦੇ ਕੇ ਸੰਵਾਰਨ ਦਾ ਹੁੰਦਾ ਹੈ। ਨਾਲ ਹੀ ਉਹਨਾਂ ਨੇ ਕੁਦਰਤ ਦੀ ਮਹੱਤਤਾ ਬਾਰੇ ਦੱਸਿਆ ਅਤੇ ਇਸਨੂੰ ਸੰਭਾਲਣ ਅਤੇ ਸੰਵਾਰਨ ਤੇ ਤਵੱਜੋ ਦੇਣ ਲਈ ਕਿਹਾ।ઠਇਸ ਸੈਸ਼ਨ ਦੌਰਾਨ ਸਕੂਲ ਵਿੱਚ ਹੋਏ ਇੰਟਰ ਹਾਊਸ ਮੁਕਾਬਲਿਆਂ ਵਿੱਚੋਂઠਪਹਿਲੇ ਸਥਾਨ ਤੇ ਆਉਣ ਵਾਲੇ ਹਾਊਸ ਬਾਬਾ ਬੰਦਾ ਸਿੰਘ ਬਹਾਦਰ ਹਾਊਸ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਕਾ ਦੀ ਭੂਮਿਕਾ ਸ੍ਰੀ ਮਤੀ ਮੋਨਿਕਾ ਸ਼ਰਮਾ ਅਤੇ ਸ੍ਰੀ ਮਤੀ ਅਮਨਬੀਰ ਕੌਰ ਵੱਲੋਂ ਨਿਭਾਈ ਗਈ। ਅਖੀਰ ਵਿੱਚ ਸ੍ਰੀ ਮਤੀ ਪੁਨੀਤ ਚਾਵਲਾ ਨੇ ਆਏ ਹੋਏ ਮੈਂਬਰ ਇੰਚਾਰਜ, ਪ੍ਰਿੰਸੀਪਲ ਮੈਡਮ ਅਤੇ ਆਏ ਹੋਏ ਸਮੂਹ ਮਹਿਮਾਨਾਂ ਦਾ ਸਮਾਰੋਹ ਵਿੱਚ ਪਹੁੰਚੇ ਬਹੁਤ ਬਹੁਤ ਧੰਨਵਾਦ ਕੀਤਾ।

Install Punjabi Akhbar App

Install
×