ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਕਰਵਾਇਆ ਡਿਗਰੀ ਵੰਡ ਸਮਾਗਮ

tarn taran photo pawan 01(1)ਜਿਲਾ ਤਰਨ ਤਾਰਨ ਦੇ ਅਧੀਨ ਪੇਂਦੇ ਪਿੰਡ ਭਰੋਵਾਲ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ;ਗਗਨਦੀਪ ઠਸਿੰਘ ਦੀ ਅਗਵਾਈ ਹੇਠ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿਚ ਦੂਰਦਰਸ਼ਨ ਕੇਂਦਰ ਜਲੰਧਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ:ਉਮ ਗੋਰੀ ਦੱਤ ਸ਼ਰਮਾ ਜੀ ਨੇ ਵਿਸ਼ੇਸ਼ ਰੁੱਪ ਵਿਚ ਸ਼ਿਰਕਤ ਕੀਤੀ ਅਤੇ ਇਹਲਾ ਪਾਸ ਹੋਈਆ ਲੜਕੀਆ ਡਿਗਰੀਆ ਦੇ ਕੇ ਉਨਾਂ ਜੀਵਨ ਵਿੱਚ ਅੱਗੇ ਵਧਨ ਦੀ ਸ਼ਿਕਸ਼ਾ ਪ੍ਰਧਾਨ ਕੀਤੀ ਗਈ ਇਸ ਮੋਕੇ ਸੰਬੋਧਿਤ ਕਰਦਿਆ ਡਾ:ਉਮ ਗੋਰੀ ਦੱਤ ਸ਼ਰਮਾ ਨੇ ਦਸਿਆ ਕਿ ਲੜਕੀਆ ਸਾਡੇ ਦੇਸ਼ ਦੀਆ ਸ਼ਾਨ ਹੈ।ਅਤੇ ਇਹਨਾ ਲੜਕੀਆ ਨੂੰ ਸਾਨੂੰ ਪੁੱਤਰਾ ਵਾਲਾ ਪਿਆਰ ਦੇ ਕੇ ਇਹਨਾ ਨੂੰ ਅੱਗੇ ਲਾਉਣਾ ਚਾਹੀਦਾ ਹੈ।ਉਨਾ ਨੇ ਕਿਹਾ ਕਿ ਅੱਜ ਦੇਸ਼ ਵਿਚ ਹਜਾਰਾ ਲੜਕੀਆ ਪੁਲਿਸ,ਆਰਮੀ,ਤੋ ਇਲਾਵਾ ਹਰ ਵੱਖ ਵੱਖ ਮਹਿਕਮਿਆ ਵਿਚ ਕਾਫੀ ਮੱਲਾ ਮਾਰ ਕੇ ਆਪਣੇ ਜੀਵਨ ਵਿੱਚ ਤੱਰਕੀ ਦੀ ਰਾਹ ਵੱਲ ਵਧਦੀਆ ਜਾ ਰਹੀ ਹਨ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੀਆ ਹਨ।ਮੈ ਉਨਾਂ ਲੋਕਾ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇਹਨਾ ਧੀਆ ਨੂੰ ਕੁੱਖ ਵਿਚ ਮਾਰਨ ਦੀ ਬਜਾਏ ਇਹਨਾ ਨੂੰ ਦੁਨੀਆ ਤੇ ਲਿਆਕੇ ਅਤੇ ਇਹਨਾ ਲੜਕੀਆ ਨੂੰ ਪੁੱਤਰਾ ਵਾਲਾ ਪਿਆਰ ਦੇ ਕੇ ਇਹਨਾ ਦਾ ਮਾਨ ਵਧਾਈਏ ਤਾ ਜੋ ਆਉਣ ਵਾਲੇ ਸਮੇ ਵਿਚ ਇਹਨਾ ਧੀਆਂ ਮਾਨ ਵੱਧ ਤੋ ਵੱਧ ਹੋ ਸਕੇ।ਇਸ ਮੋਕੇ ਕਾਲਜ ਦੀ ਪ੍ਰੰਬਧਕੀ ਕਮੇਟੀ ਦੇ ਚੇਅਰਪਰਸਨ ਸ਼੍ਰੀ ਮਤੀ ਸੁੱਖਵਿੰਦਰ ਕੋਰ,ਮੈਨੇਜਿੰਗ ਡਾਇਰੈਕਟਰ ਸ਼੍ਰ ਤੇਜਿੰਦਰ ਸਿੰਘ,ਕਮੇਟੀ ਮੈਂਬਰ ਸ਼੍ਰ ਬਨਵੀਰ ਸਿੰਘ,ਡਾਇਰੈਕਟਰ ਸ਼੍ਰ ਤੇਜਿੰਦਰ ਸਿੰਘ,ਸ਼੍ਰੀ ਮਤੀ ਸੰਗੀਤ ਕੋਰ,ਅਤੇ ਸਕੂਲ ਪ੍ਰਿੰਸੀਪਲ ਮੈਡਮ ਨਵਜੋਤੀ ਵੀ ਹਾਜਿਰ ਸਨ।

ਤਰਨ ਤਾਰਨ (ਪਵਨ ਕੁਮਾਰ ਬੁੱਗੀ)

pawan5058@gmail.com

Install Punjabi Akhbar App

Install
×