ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੁ-ਮਾਟੋ ਮਾਮਲੇ ‘ਤੇ ਅੱਜ ਸੁਣਵਾਈ ਦੌਰਾਨ ਪੰਜਾਬ ਸਰਕਾਰ ਸਮੇਤ ਪੰਜਾਬ ਦੇ ਮੁੱਖ ਸਕੱਤਰ, ਡੀ.ਜੀ.ਪੀ. ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਜਵਾਬ ਦਿੱਤਾ। ਰਾਜ ਸਰਕਾਰ ਨੇ ਦੱਸਿਆ ਕਿ ਪੰਜਾਬ ‘ਚ ਸਰਕਾਰੀ ਬੱਸਾਂ ਦੀ ਗਿਣਤੀ 2508 ਤੇ ਨਿੱਜੀ ਬੱਸਾਂ ਦੀ ਗਿਣਤੀ 3543 ਹੈ। ਗੌਰਤਲਬ ਹੈ ਕਿ ਔਰਬਿਟ ਬੱਸ ਵਲੋਂ ਹਾਈਕੋਰਟ ‘ਚ ਕੋਈ ਪੇਸ਼ ਨਹੀਂ ਹੋਇਆ। ਜਿਸ ਤੋਂ ਬਾਅਦ ਹਾਈਕੋਰਟ ਨੇ ਪੰਜਾਬ ਐਡਵੋਕੇਟ ਜਨਰਲ ਨੂੰ ਨਿਰਦੇਸ਼ ਦਿੱਤਾ ਕਿ ਉਹ ਸੋਮਵਾਰ ਤੱਕ ਔਰਬਿਟ ਬੱਸ ਕੰਪਨੀ ਨੂੰ ਕੋਰਟ ਦਾ ਨੋਟਿਸ ਪਹੁੰਚਾਉਣ।