ਐਡੀਲੇਡ ‘ਚ ਆਸਟ੍ਰੇਲੀਅਨ ਮਾਸਟਰ ਖੇਡਾਂ ‘ਚ ਪਿ੍ਤਪਾਲ ਸਿੰਘ ਨੇ ਜਿੱਤੇ ਦੋ ਮੈਡਲ

pritpalasinghਐਡੀਲੇਡ ਵਿਖੇ ਕਰਵਾਈਆਂ 15 ਵੀਆਂ ਸਾਲਾਨਾ ਮਾਸਟਰ ਖੇਡਾਂ ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਖਿਡਾਰੀਆਂ ‘ਚ ਸਖ਼ਤ ਮੁਕਾਬਲੇ ਰੇਲਵੇ ਟੈਰੈਸ ਐਡੀਲੇਡ ਸੈਂਟਰ ‘ਤੇ ਐਡੀਲੇਡ ਦੀਆਂ ਵੱਖ-ਵੱਖ ਗਰਾਊਾਡ ‘ਚ ਹੋਏ | ਇਨ੍ਹਾਂ ਖੇਡਾਂ ‘ਚ ਸ਼ਾਕਰ, ਜੁਡੋ-ਕਰਾਟੇ, ਲੋਗ ਜੰਪ, 400-800 ਮੀਟਰ ਰੇਸ, ਵਾਲੀਬਾਲ, ਹਾਕੀ ਸਮੇਤ 29 ਖੇਡਾਂ ‘ਚ ਖਿਡਾਰੀਆਂ ਨੇ ਭਾਗ ਲਿਆ | ਚੰਡੀਗੜ੍ਹ ਦੇ ਰਿਟਾਇਰਡ ਜੁਡੋ-ਕੋਚ ਜੋ ਸਪੋਰਟਸ ਅਥਾਰਟੀ ਆਫ਼ ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਇਨ੍ਹਾਂ ਹਫ਼ਤਾਵਾਰੀ ਖੇਡਾਂ ‘ਚ ਹਿੱਸਾ ਲੈਣ ਲਈ ਪਹੁੰਚੇ 90 ਕਿਲੋ ਓਪਨ ਭਾਰ ਦੇ ਜੁਡੋ-ਕਰਾਟੇ ਮੁਕਾਬਲੇ ‘ਚ ਸਿਲਵਰ ਮੈਡਲ, ਖੁੱਲ੍ਹੇ ਭਾਰ 60 ਸਾਲ ਉਮਰ ਤੋਂ ਉੱਪਰ ਮੁਕਾਬਲੇ (ਜੁਡੋ-ਕਰਾਟੇ) ‘ਚ ਤਾਂਬੇ ਦਾ ਮੈਡਲ ਜਿੱਤਿਆ | ਇਨ੍ਹਾਂ ਖੇਡਾਂ ‘ਚ ਪਿ੍ਤਪਾਲ ਸਿੰਘ ਨੇ ਕਮਲ ਸਿੰਧੂ ਮਨਥਰਾ ਰੈਸਟੋਰੈਂਟ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ |

Install Punjabi Akhbar App

Install
×