ਬਰਤਾਨੀਆ ਦੀ ਮਹਾਰਾਣੀ ਵੱਲੋਂ ਪਿੰ੍ਰ: ਗੁਰਮੁੱਖ ਸਿੰਘ ਨੂੰ ਇੰਗਲੈਂਡ ਦਾ ਓ. ਬੀ. ਈ. ਪੁਰਸਕਾਰ

036ਬਰਤਾਨੀਆ ਵਿਚ ਸਿੱਖੀ ਅਤੇ ਸਿੱਖ ਮਾਮਲਿਆਂ ਸਬੰਧੀ ਲੰਮੇ ਸਮੇਂ ਤੋਂ ਕੰਮ ਕਰਨ ਵਾਲੇ ਪਿੰ੍ਰਸੀਪਲ ਗੁਰਮੁੱਖ ਸਿੰਘ ਨੂੰ ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੈੱਥ ਵੱਲੋਂ ਓ. ਬੀ. ਈ. (ਆਰਡਰ ਆਫ਼ ਦ ਬਿ੍ਟਿਸ਼ ਐਾਪਾਇਰ) ਪੁਰਸਕਾਰ ਨਾਲ ਸਨਮਿਨਤ ਕੀਤਾ ਗਿਆ ਹੈ¢ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਰਾਏਕੋਟ ਨੇੜੇ ਘੁੱਗ ਵਸਦੇ ਪਿੰਡ ਬੱਸੀਆਂ ਨਾਲ ਸਬੰਧਿਤ ਗੁਰਮੁੱਖ ਸਿੰਘ ਦਾ ਜਨਮ 1938 ਨੂੰ ਗੁਜਰਾਤ ਦੇ ਕੱਛ ਇਲਾਕੇ ਦੇ ਭੁੱਜ ਸ਼ਹਿਰ ‘ਚ ਹੋਇਆ ਪਰ ਉਨ੍ਹਾਂ ਦੇ ਜੀਵਨ ਦਾ ਵੱਡਾ ਹਿੱਸਾ ਮਲੇਸ਼ੀਆ ‘ਚ ਬੀਤਿਆ ਜਿੱਥੇ ਉਨ੍ਹਾਂ ਸਾਰੀ ਵਿੱ ਦਿਆ ਪ੍ਰਾਪਤ ਕੀਤੀ ਅਤੇ 1960 ਵਿਚ ਉਹ ਬਰਤਾਨੀਆ ਆ ਕੇ ‘ਟਰੇਡ ਐਾਡ ਇੰਡਸਟਰੀ’ ਸਰਕਾਰੀ ਵਿਭਾਗ ਵਿਚ ਕੰਮ ਕਰਦੇ ਰਹੇ¢ ਸਿੱਖੀ ‘ਚ ਪਰਪੱਕ ਹੋਣ ਕਰਕੇ ਯੂਰਪੀ ਤੇ ਅੰਤਰਰਾਸ਼ਟਰੀ ਵਪਾਰਕ ਸੰਸਥਾਵਾਂ ਵਿਚ ਬਰਤਾਨਵੀ ਸਰਕਾਰ ਦੇ ਟਰੇਡ ਡੈਲੀਗੇਸ਼ਨਾਂ ਵਿਚ ਉਹ ਹਮੇਸ਼ਾ ਖਿੱਚ ਦਾ ਕੇਂਦਰ ਬਣੇ¢ 1987 ਵਿਚ ਸਿਵਲ ਸਰਵਿਸ ਦੇ ਇਸ ਉੱਚ ਅਹੁਦੇ ਲਈ ਸੇਵਾਵਾਂ ਦੇਣ ਵਾਲੇ ਉਹ ਪਹਿਲੇ ਦਸਤਾਰਧਾਰੀ ਸਾਬਤ ਸੂਰਤ ਸਿੱਖ ਸਨ¢ 10 ਸਾਲ ਦੇ ਲਗਭਗ ਪਿੰ੍ਰਸੀਪਲ ਅਫ਼ਸਰ ਦੇ ਅਹੁਦੇ ‘ਤੇ ਨੌਕਰੀ ਕਰਨ ਉਪਰੰਤ 1996 ਵਿਚ ਸੇਵਾ-ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਬਰਤਾਨਵੀ ਸਿੱਖਾਂ ਦੀ ਪਛਾਣ, ਲੋੜਾਂ ਅਤੇ ਸਿੱਖ ਮਸਲਿਆਂ ਲਈ ਕੰਮ ਕਰਨਾ ਸ਼ੁਰੂ ਕੀਤਾ, ਜਿਸ ਦੌਰਾਨ ਉਹ ਪੰਥਕ ਮਸਲਿਆਂ, ਮੁਸ਼ਕਿਲਾਂ ਅਤੇ ਉਨ੍ਹਾਾ ਦੇ ਹੱਲ ਲਈ ਕੰਮ ਕਰ ਰਹੇ ਹਨ

(ਰੋਜ਼ਾਨਾ ਅਜੀਤ)

Welcome to Punjabi Akhbar

Install Punjabi Akhbar
×