ਬੱਚੀ ਨਾਲ ਹੱਥ ਮਿਲਾਉਣ ਤੋਂ ਖੁੰਝੇ ਕਰਾਊਨ ਪ੍ਰਿੰਸ, ਫਿਰ ਅਚਾਨਕ ਉਸ ਦੇ ਘਰ ਪੁੱਜੇ

ਅੱਬੂ ਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਹੱਥ ਮਿਲਾਉਣ ਵਿਚ ਅਸਫਲ ਰਹਿਣ ਵਾਲੀ ਮਾਸੂਮ ਲੜਕੀ ਦੀਆਂ ਖੁਸ਼ੀਆਂ ਦਾ ਉਸ ਵਕਤ ਠਿਕਾਣਾ ਨਹੀਂ ਰਿਹਾ, ਜਦੋਂ ਖ਼ੁਦ ਪ੍ਰਿੰਸ ਉਸ ਦੇ ਘਰ ਪਹੁੰਚ ਗਏ। ਲੜਕੀ ਦੇ ਘਰ ਜਾ ਕੇ ਪ੍ਰਿੰਸ ਨਾ ਸਿਰਫ਼ ਉਸ ਨੂੰ ਮਿਲੇ ਬਲਕਿ ਉਸ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਹੁਣ ਸੋਸ਼ਲ ਮੀਡੀਆ ‘ਤੇ ਅਲ ਨਾਹਯਾਨ ਦੇ ਸਰਲ ਸੁਭਾਅ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।

ਧੰਨਵਾਦ ਸਹਿਤ (ਰੌਜ਼ਾਨਾ ਅਜੀਤ)