ਪ੍ਰਿੰਸ ਹੈਰੀ ਅਤੇ ਉਸਦੀ ਪਤਨੀ ਮੇਗ੍ਹਨ ਮਾਰਕਲ 28 ਨੂੰ ਪਹੁੰਚਣਗੇ ਨਿਊਜ਼ੀਲੈਂਡ-ਹੋਵੇਗਾ ਵੱਡਾ ਸਵਾਗਤ

(ਪ੍ਰਿਸ ਹੈਰੀ ਅਤੇ ਉਸਦੀ ਪਤਨੀ ਮੇਗ੍ਹਨ ਮਾਰਕਲ )
(ਪ੍ਰਿਸ ਹੈਰੀ ਅਤੇ ਉਸਦੀ ਪਤਨੀ ਮੇਗ੍ਹਨ ਮਾਰਕਲ )

ਆਕਲੈਂਡ 25 ਅਕਤੂਬਰ -ਇੰਗਲੈਂਡ ਦੀ ਮਹਾਰਾਣੀ ਅਲਿਜਾਬੇਥ-2 ਜਿਸ ਦੀ ਤਸਵੀਰ ਡਾਲਰਾਂ ਉਤੇ ਛਪਦੀ ਹੈ ਅਤੇ ਸਾਰੇ ਕਾਨੂੰਨ ਉਸਦੀ ਇਜ਼ਾਜਤ ਨਾਲ ਹੁੰਦੇ ਹਨ, ਦਾ ਪੋਤਰਾ ਪ੍ਰਿਸ ਹੈਰੀ ਅਤੇ ਉਸਦੀ ਪਤਨੀ ਮੇਗ੍ਹਨ ਮਾਰਕਲ 28 ਅਕਤੂਬਰ ਨੂੰ ਵਲਿੰਗਟਨ ਵਿਖੇ ਪਹੁੰਚਣਗੇ ਜਿੱਥੇ ਰਾਜ ਪੱਧਰ ‘ਤੇ ਉਨ੍ਹਾਂ ਦਾ ਸਵਾਗਤ ਹੋਵੇਗਾ। ਉਹ ਆਪਣੇ ਚਾਰ ਦਿਨਾਂ ਦੌਰੇ ਦੌਰਾਨ ਏਬਲ ਟੈਸਮਨ ਨੈਸ਼ਨਲ ਪਾਰਕ ਅਤੇ ਰੋਟੋਆ ਵਿਖੇ ਵੀ ਜਾਣਗੇ। ਉਹ ਆਸਟਰੇਲੀਆ ਤੋਂ ਬਾਅਦ ਫੀਜ਼ੀ ਅਤੇ ਹੁਣ ਟੌਂਗਾ ਗਏ ਹੋਏ ਹਨ। 1 ਨਵੰਬਰ ਨੂੰ ਉਨ੍ਹਾਂ ਦੀ ਵਾਪਸੀ ਹੈ ਪਰ ਜਾਣ ਤੋਂ ਪਹਿਲਾਂ ਉਹ ਆਕਲੈਂਡ ਵੀ ਆਉਣਗੇ। ਉਨ੍ਹਾਂ ਦਾ ਇਹ ਟਰਿੱਪ ਯੂਥ ਲੀਡਰਸ਼ਿੱਪ, ਵਾਤਾਵਰਣ ਅਤੇ ਪ੍ਰਾਕਿਰਤਕ ਸੁਰੱਖਿਆ ਨੂੰ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ, ਗਵਰਨਰ ਜਨਰਲ ਅਤੇ ਹੋਰ ਰਾਜਸੀ ਪਾਰਟੀ ਨੇਤਾਵਾਂ ਤੋਂ ਇਲਾਵਾ ਇਹ ਸ਼ਾਹੀ ਜੋੜਾ ਆਮ ਲੋਕਾਂ ਨੂੰ ਮਿਲ ਸਕਦਾ ਹੈ। ਫੀਜ਼ੀ ਵਿਖੇ ਆਮ ਲੋਕਾਂ ਨੂੰ ਮਿਲਣ ਵੇਲੇ ਕੁਝ ਸੁਰੱਖਿਆ ਖਤਰਾ ਵੀ ਪੈਦਾ ਹੋ ਗਿਆ ਸੀ, ਜਿਸ ਕਰਕੇ ਹੋ ਸਕਦਾ ਹੈ ਉਹ ਇਥੇ ਆਮ ਲੋਕਾਂ ਵਿਚ ਨਾ ਜਾਣ।

Welcome to Punjabi Akhbar

Install Punjabi Akhbar
×
Enable Notifications    OK No thanks