ਕੋਪ26 ਕਲਾਈਮੇਟ ਸਮਿਟ, ਵਿੱਚ ਭਾਗ ਲੈਣ ਲਈ ਪ੍ਰਿੰਸ ਚਾਰਲਸ ਨੇ ਸਕਾਟ ਮੋਰੀਸਨ ਤੇ ਬਣਾਇਆ ਦਬਾਅ

ਯੁਨਾਈਟੇਡ ਨੇਸ਼ਨਜ਼ ਵੱਲੋਂ ਆਯੋਜਿਤ, ਗਲਾਸਗੋਅ ਵਿੱਖੇ ਇਸ ਮਹੀਨੇ ਦੀ 31 ਤਾਰੀਖ ਤੋਂ ਅਗਲੇ ਮਹੀਨੇ ਨਵੰਬਰ ਦੀ 12 ਤਾਰੀਖ ਤੱਕ ਹੋਣ ਵਾਲੀ ਵਾਤਾਵਰਣ ਸਬੰਧੀ ‘ਕੋਪ-26 ਕਲਾਈਮੇਟ ਸਮਿਟ’ ਵਿੱਚ ਭਾਗ ਲੈਣ ਵਾਸਤੇ, ਬ੍ਰਿਟੇਨ ਦੇ ਪਿੰਸ ਚਾਰਲਸ ਨੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਸੰਸਾਰ ਦੇ ਸਭ ਉਘੇ ਨੇਤਾਵਾਂ ਨੂੰ ਇਸ ਮੀਟਿੰਗ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੀ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉ਼ਂਕਿ ਸੰਸਾਰ ਭਰ ਵਿੱਚ ਫੈਲ ਰਿਹਾ ਪ੍ਰਦੂਸ਼ਣ ਕਿਸੇ ਇੱਕ ਦੇਸ਼ ਆਦਿ ਦੀ ਸਮੱਸਿਆ ਨਹੀਂ ਹੈ ਅਤੇ ਇਹ ਸਮੁੱਚੇ ਸੰਸਾਰ ਲਈ ਹੀ ਦਿਨ ਪ੍ਰਤੀ ਦਿਨ ਖਤਰਾ ਬਣਦਾ ਜਾ ਰਿਹਾ ਹੈ ਅਤੇ ਇਹ ਹਰ ਕਿਸੇ ਦੇ ਨੁਕਸਾਨ ਦਾ ਕਾਰਨ ਬਣ ਰਿਹਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਹਾਲੇ ਤੱਕ ਵੀ ਅਜਿਹਾ ਕੋਈ ਐਲਾਨ ਨਹੀਂ ਕੀਤਾ ਕਿ ਉਹ ਗਲਾਸਗੋ ਵਿੱਚ ਹੋਣ ਵਾਲੀ ਉਪਰੋਕਤ ਮੀਟਿੰਗ ਲਈ ਕਦੋਂ ਜਾਣਗੇ।
ਜ਼ਿਕਰਯੋਗ ਹੈ ਕਿ ਪ੍ਰਿੰਸ ਚਾਰਲਸ ਇਸ ਮੀਟਿੰਗ ਵਿੱਚ ਆਪਣੀ ਮਾਤਾ (ਮਹਾਰਾਣੀ ਐਲਿਜ਼ਾਬੈਥ) ਅਤੇ ਆਪਣੇ ਪੁੱਤਰ ਪ੍ਰਿੰਸ ਵਿਲੀਅਮ ਨਾਲ ਸ਼ਿਰਕਤ ਕਰਨਗੇ ਅਤੇ ਦੁਨੀਆਂ ਦੇ ਹੋਰ ਦੇਸ਼ਾਂ ਤੋਂ ਆਏ ਆਗੂਆਂ ਅਤੇ ਨੁਮਾਇੰਦਿਆਂ ਨਾਲ ਵਿਸ਼ਵ ਭਰ ਵਿੱਚ ਫੈਲ ਰਹੇ ਵਾਤਾਵਰਣ ਪ੍ਰਦੂਸ਼ਣ ਆਦਿ ਦੀ ਰੋਕਥਾਮ ਲਈ ਸਲਾਹ ਮਸ਼ਵਰੇ ਕਰਨਗੇ।

Install Punjabi Akhbar App

Install
×