ਪ੍ਰਿੰਸ ਚਾਰਲਸ ਨੂੰ ਹੋਇਆ ਕੋਰੋਨਾ ਵਾਇਰਸ

ਲੰਡਨ, 25 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) – ਬਰਾਤਾਨੀਆ ਦੇ ਰਾਜਕੁਮਾਰ ਪ੍ਰਿੰਸ ਚਾਰਲਸ ਦਾ ਕੋਰੋਨਾਵਾਇਰਸ ਟੈਸਟ ਪਾਜ਼ਿਟਵ ਆਇਆ ਹੈ। ਜਿਸ ਤੋਂ ਬਾਅਦ ਉਹਨਾ ਨੂੰ ਸਕਾਟਲੈਂਡ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। 71 ਸਾਲਾ ਪ੍ਰਿੰਸ ਚਾਰਲਸ ਦੀ ਰਿਪੋਰਟ ਬਾਰੇ ਸ਼ਾਹੀ ਮਹੱਲ ਵੱਲੋਂ ਪੁਸ਼ਟੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਯੂ ਕੇ ਵਿੱਚ 422 ਮੌਤਾਂ ਅਤੇ 8077 ਮਾਮਲੇ ਸਾਹਮਣੇ ਆ ਚੁੱਕੇ ਹਨ। 

ਧੰਨਵਾਦ ਸਹਿਤ (ਅਜੀਤ)