ਅੰਤਰਰਾਸ਼ਟਰੀ ਨਰਸ ਦਿਵਸ ਉਪਰ ਆਸਟ੍ਰੇਲੀਆ ਵਿੱਚ ਵੀ ਕੀਤਾ ਧੰਨਵਾਦ

(ਐਸ.ਬੀ.ਐਸ.) ਵਿਸ਼ਵ ਪੱਧਰ ਉਪਰ ਹੀ ”ਅੰਤਰਰਾਸ਼ਟਰੀ ਨਰਸ ਦਿਵਸ” ਮਨਾਇਆ ਗਿਆ ਜਿਸ ਦੇ ਤਹਿਤ ਫਰੰਟ ਲਾਈਨ ਉਪਰ ਕੰਮ ਕਰ ਰਹੇ ‘ਫਰੰਟ ਵਾਰੀਅਰਜ਼’ ਨੂੰ ਦਿਲੋਂ ਸ਼ੁਕਰਾਨੇ ਭੇਟ ਕੀਤੇ ਗਏ ਅਤੇ ਉਨਾ੍ਹਂ ਲਈ ਸ਼ੁੱਭ ਇਛਾਂਵਾਂ ਵੀ ਭੇਟ ਕੀਤੀਆਂ ਗਈਆਂ। ਇਸ ਦਿਹਾੜੇ ਨੂੰ ਆਸਟ੍ਰੇਲੀਆ ਵਿੱਚ ਵੀ ਮਨਾਇਆ ਗਿਆ ਅਤੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਵੱਲੋਂ ਸਮੂਹ ਦੇਸ਼ ਦੇ ਨਿਵਾਸੀਆਂ ਦੀ ਤਰਫੌਂ ਮਾਣਯੋਗ ਨਰਸਾਂ ਨੂੰ ਉਨਾ੍ਹਂ ਦੇ ਉਘੇ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਸਾਰੇ ਸੰਸਾਰ ਵਿੱਚੋਂ ਹੀ ਵੀਡੀਉ ਸੰਦੇਸ਼ ਅਤੇ ਹੋਰ ਮਾਧਿਅਮਾਂ ਰਾਹੀਂ ਨਰਸਾਂ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਆਦਰ ਸਤਿਕਾਰ ਮਿਲ ਰਿਹਾ ਹੈ। ਇਸ ਮੁਸੀਬਤ ਦੀ ਘੜੀ ਵਿੱਚ ਜਦੋਂ ਕਿ ਸਮੁੱਚਾ ਸੰਸਾਰ ਹੀ ਕੋਵਿਡ 19 ਮਹਾਂਮਾਰੀ ਨਾਲ ਲੜ ਰਿਹਾ ਹੈ ਤਾਂ ਮੈਡੀਕਲ ਰਣਭੂਮੀ ਦਾ ਇਹ ਜੱਥਾ ਵੀ ਪੂਰੇ ਤਨ-ਮਨ ਨਾਲ ਕਰੋਨਾ ਪੀੜਿਤਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਅਤੇ ਇਸ ਵਾਸਤੇ ਦਿਨ ਰਾਤ ਸੇਵਾ ਦੇ ਨਾਲ ਨਾਲ ਆਪਣਾ ਘਰ ਬਾਹਰ, ਪਰਿਵਾਰਕ ਮੈਂਬਰ ਅਤੇ ਇੱਥੋਂ ਤੱਕ ਕਿ ਆਪਣਾ ਜੀਵਨ ਵੀ ਦਾਅ ਤੇ ਲਗਾਇਆ ਹੋਇਆ ਹੈ।

Install Punjabi Akhbar App

Install
×