ਪ੍ਰਧਾਨ ਮੰਤਰੀ ਵੱਲੋਂ ਸੈਰ-ਸਪਾਟਾ ਖੇਤਰ ਵਿੱਚ ਦਿੱਤਾ ਗਿਆ 1.2 ਬਿਲੀਅਨ ਡਾਲਰਾਂ ਦਾ ਪੈਕਜ, ਊਠ ਦੇ ਮੂੰਹ ਵਿੱਚ ਜੀਰਾ -ਗ੍ਰਾਹਮ ਟਰਨਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਜਾਬਸੀਕਰ ਗ੍ਰਾਂਟਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਇਵਜ ਵਿੱਚ ਉਨ੍ਹਾਂ ਵੱਲੋਂ ਐਲਾਨੇ ਗਏ 1.2 ਬਿਲੀਅਨ ਡਾਲਰਾਂ ਦੇ ਪੈਕਜ ਨਾਲ ਸੈਰ-ਸਪਾਟਾ ਉਦਯੋਗ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਕਿਉਂਕਿ ਇਸ ਪੈਕੇਜ ਨਾਲ ਉਨ੍ਹਾਂ ਨੇ 800,000 ਡਿਸਕਾਊਂਟਿਡ ਏਅਰ ਲਾਈਨਾਂ ਦੀਆਂ ਟਿਕਟਾਂ ਦਾ ਐਲਾਨ (ਅਪ੍ਰੈਲ 01, 2021 ਤੋਂ ਜੁਲਾਈ 31 ਤੱਕ) ਕੀਤਾ ਹੈ ਜਿਸ ਨਾਲ ਕਿ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੌਜ਼ਗਾਰ ਵੀ ਮਿਲਣਗੇ ਕਿਉਂਕਿ ਯਾਤਰੀਆਂ ਅਤੇ ਸੈਲਾਨੀਆਂ ਨੂੰ ਬਹੁਤ ਸਾਰੀਆਂ ਫਲਾਈਟਾਂ ਲਈ ਅੱਧੇ ਰੇਟ ਵਿੱਚ ਰਿਟਰਨ ਟਿਕਟਾਂ ਮਿਲ ਰਹੀਆਂ ਹਨ ਅਤੇ ਹਰ ਕੋਈ ਇਸ ਦਾ ਲਾਭ ਉਠਾਉਣਾ ਚਾਹੇਗਾ। ਪਰੰਤੂ ਦੂਸਰੇ ਪਾਸੇ ਫਲਾਈਟ ਸੈਂਟਰ ਦੇ ਐਮ.ਡੀ. ਗ੍ਰਾਹਮ ਟਰਨਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਐਲਾਨਿਆ ਗਿਆ ਪੈਕੇਜ ਤਾਂ ਮਹਿਜ਼, ਉਠ ਦੇ ਮੂੰਹ ਵਿੱਚ ਜੀਰਾ ਹੀ ਹੈ ਅਤੇ ਇਸ ਨਾਲ ਟੂਰਿਜ਼ਮ ਉਦਯੋਗ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਇਸ ਦਾ ਅੰਦਾਜ਼ਾ ਤਾਂ ਸਹਿਜ ਹੀ ਲਗਾਇਆ ਜਾ ਸਕਦਾ ਹੈ। ਇਸ ਨਾਲੋਂ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਬਾਰਡਰਾਂ ਨੂੰ ਖੋਲ੍ਹ ਦਿੱਤਾ ਜਾਵੇ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਆਵਾਗਮਨ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ ਉਕਤ ਪੈਕੇਜ ਵਿੱਚ ਜਿਹੜੇ ਸਥਾਨ ਅੰਕਿਤ ਕੀਤਾ ਗਏ ਹਨ ਉਹ ਇਸ ਪ੍ਰਕਾਰ ਹਨ: ਲੈਸਟਰ ਅਤੇ ਐਲਿਸ ਸਪ੍ਰਿੰਗਸ (ਐਨ.ਟੀ.); ਲਾਂਨਸੈਸਟਨ ਦੇ ਤਸਮਾਨੀਆ ਟਾਊਨ; ਪੱਛਮੀ ਆਸਟ੍ਰੇਲੀਆ ਦੇ ਡੈਵਨਪੋਰਟ, ਬਰਨੀ ਅਤੇ ਬਰੂਮੇ; ਮੈਲਬਰਨ ਦੇ ਨਜ਼ਦੀਕ ਐਵਲਨ, ਨਿਊ ਸਾਊਥ ਵੇਲਜ਼ ਵਿੱਚ ਮੈਰਿੰਮਬੁਲਾ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਕੈਂਗਾਰੂ ਆਈਲੈਂਡ। ਅਤੇ ਇਨ੍ਹਾਂ ਰੂਟਾਂ ਉਪਰ ਜਿਹੜੀਆਂ ਫਲਾਈਟਾਂ ਉਪਲੱਭਧ ਹਨ ਉਨ੍ਹਾਂ ਵਾਸਤੇ ਬੀਤੇ ਦੋ ਸਾਲਾਂ ਦੀ ਹਾਜ਼ਰੀ ਜ਼ਰੂਰੀ ਹੈ ਅਤੇ ਇਨ੍ਹਾਂ ਵਿੱਚ ਕਾਂਟਾਜ਼, ਵਰਜਿਨ ਅਤੇ ਹੋਰ ਛੋਟੇ ਵਿਮਾਨਨ ਕੰਪਨੀਆਂ ਵੀ ਸ਼ਾਮਿਲ ਹਨ।

Install Punjabi Akhbar App

Install
×