
(ਦ ਏਜ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਛੁੱਟੀ ਤੇ ਚਲੇ ਗਏ ਹਨ ਅਤੇ ਜਨਵਰੀ ਦੀ 18 ਤਾਰੀਖ ਨੂੰ ਪਰਤਣਗੇ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ ਆਪਣੀ ਇਸ ਛੁੱਟੀ ਦੌਰਾਨ ਵੀ ਉਹ ਲਾਜ਼ਮੀ ਤੌਰ ਤੇ ਕੋਵਿਡ ਦੀਆਂ ਅਗਲੀਆਂ ਪ੍ਰਾਪਤੀਆਂ ਆਦਿ ਉਪਰ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਦੇ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਛੁੱਟੀ ਦੌਰਾਨ ਵਧੀਕ ਪ੍ਰਧਾਨ ਮੰਤਰੀ ਮਾਈਕਲ ਮੈਕ-ਕੋਰਮੈਕ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਤੌਰ ਤੇ ਕਾਰਜਕਾਰ ਨੂੰ ਅੰਜਾਮੇ ਦੇਣਗੇ ਅਤੇ ਪ੍ਰਧਾਨ ਮੰਤਰੀ ਦਾ ਕੰਮ-ਕਾਜ ਨੂੰ ਸੰਭਾਲਣਗੇ। ਉਹ (ਸ੍ਰੀ ਮੈਕ-ਕੋਰਮੈਕ) ਸਿਹਤ ਅਤੇ ਆਰਥਿਕ ਪੱਧਰ ਦੀਆਂ ਜਾਣਕਾਰੀਆਂ ਵੀ ਮੁਹੱਈਆ ਕਰਵਾਉਂਦੇ ਰਹਿਣਗੇ। ਸ੍ਰੀ ਮੈਕ ਕੋਰਮੈਕ ਇਸ ਦੌਰਾਨ ਰਾਜਾਂ ਦੀਆਂ ਸਰਕਾਰਾਂ ਨਾਲ ਵੀ ਪੂਰਨ ਤਾਲਮੇਲ ਬਣਾਈ ਰੱਖਣਗੇ ਅਤੇ ਲੋੜੀਂਦੀਆਂ ਮੀਟਿੰਗਾਂ ਵੀ ਕਰਨਗੇ ਅਤੇ ਆਸਟ੍ਰੇਲੀਆਈ ਡਿਫੈਂਸ ਫੋਰਸ ਨਾਲ ਵੀ ਪੂਰਨ ਸਹਿਯੋਗੀ ਰਹਿਣਗੇ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਗਤੀਵਿਧੀਆਂ ਉਪਰ ਪੂਰਨ ਨਜ਼ਰਸ਼ੁਦਾ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ (ਪ੍ਰਧਾਨ ਮੰਤਰੀ ਸਕਾਟ ਮੋਰੀਸਨ) ਆਪਣੀ ਛੁੱਟੀਆਂ ਦੌਰਾਨ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਦੇ ਸਿੱਧੇ ਸੰਪਰਕ ਵਿੱਚ ਹਨ ਅਤੇ ਕੋਵਿਡ ਸਬੰਧੀ ਕੋਈ ਵੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਹੁੰਦੀ ਰਹੇਗੀ ਅਤੇ ਉਹ ਵੀ ਇਸ ਉਪਰ ਆਪਣੀਆਂ ਰਾਵਾਂ ਸਾਂਝੀਆਂ ਕਰਦੇ ਰਹਿਣਗੇ।