ਨਹੀਂ ਰੀਸਾਂ ਪ੍ਰਧਾਨ ਮੰਤਰੀ ਜੌਹਨ ਕੀ ਦੀਆਂ: ਫੰਡ ਰੇਜਿੰਗ ਵਿਚ ‘ਸੁਪਰੋਟ’ ਕਰਨ ਉਤੇ ਸ. ਪੂਰਨ ਸਿੰਘ ਬੰਗਾ (ਟੌਰੰਗਾ) ਨੂੰ ਭੇਜਿਆ ‘ਥੈਂਕ ਯੂ.’ ਲੈਟਰ

(ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਅਤੇ ਲਿਖਿਆ ਸੰਖੇਪ 'ਥੈਂਕਸ' ਪੱਤਰ)
(ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਅਤੇ ਲਿਖਿਆ ਸੰਖੇਪ ‘ਥੈਂਕਸ’ ਪੱਤਰ)

ਇਕ ਵਿਦਵਾਨ ਨੇ ਲਿਖਿਆ ਹੈ ਕਿ ਨੇਤਾ ਦੀ ਪਹਿਲੀ ਜ਼ਿੰਮੇਵਾਰੀ ਹੈ ਕਿ ਉਹ ਅਸਲ ਗੱਲ ਦੀ ਪਹਿਚਾਣ ਕਰੇ ਅਤੇ ਆਖਰੀ ਜ਼ਿੰਮੇਵਾਰੀ ਹੈ ਕਿ ਉਹ ‘ਥੈਂਕ ਯੂ’ ਆਖੇ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਜੌਹਨ ਕੀ ਦੀਆਂ ਵੀ ਰੀਸਾਂ ਨਹੀਂ, ਉਹ ਪਾਰਟੀ ਅਤੇ ਸਰਕਾਰ ਲਈ ਸੁਪਰੋਟ ਕਰਨ ਵਾਲਿਆਂ ਦਾ ‘ਥੈਂਕ ਯੂ’ ਕਰਨਾ ਨਹੀਂ ਭੁੱਲਦੇ। ਪ੍ਰਮਾਤਮਾ ਨੇ ਦਿਨ ਵਿਚ 86400 ਸੈਕਿੰਡ ਇਸ ਮਨੁੱਖੀ ਜੀਵ ਨੂੰ ਦਿਤੇ ਹਨ ਅਤੇ ‘ਥੈਂਕ ਯੂ’ ਕਹਿਣ ਨੂੰ ਸਿਰਫ ਇਕ ਸੈਕਿੰਡ ਲਗਦਾ ਹੈ ਅਤੇ ਗੋਰੇ ਲੋਕ ਧੰਨਵਾਦ ਕਹਿਣਾ ਕਦੀ ਨਹੀਂ ਭੁੱਲਦੇ। ਪਿਛਲੇ ਦਿਨੀਂ ਟੌਰੰਗਾ ਦੇ ਸਾਂਸਦ ਅਤੇ ਕੈਬਿਨਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਪਾਰਟੀ ਵਾਸਤੇ ਫੰਡ ਇਕੱਤਰ ਕਰਨ ਦੇ ਇਕ ਸਮਾਮਗ ਵਿਚ ਪੰਜਾਬੀ ਭਾਈਚਾਰੇ ਨੂੰ ਵੀ ਸੱਦਿਆ। ਨਾਵਲਟੀ ਸਵੀਟਸ ਟੌਰੰਗਾ ਵਾਲੇ ਸ. ਪੂਰਨ ਸਿੰਘ ਬੰਗਾ ਹੋਰਾਂ ਇਸ ਮੌਕੇ ਸ਼ਾਨਦਾਰ ਰਾਤ ਦਾ ਖਾਣਾ ਆਪਣੇ ਵੱਲੋਂ ਸਪਾਂਸਰ ਕੀਤਾ। ਕਈ ਵਾਰ ਕਹਿਣ ਉਤੇ ਵੀ ਉਨ੍ਹਾਂ ਲਾਗਤ ਮਾਤਰ ਨਹੀਂ ਲਈ ਤਾਂ ਇਹ ਗੱਲ ਤੁਰਦੀ-ਤੁਰਦੀ ਪ੍ਰਧਾਨ ਮੰਤਰੀ ਤੱਕ ਪਹੁੰਚੀ। ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਚੰਦ ਅੱਖਰ ਪੂਰਨ ਦੇ ਨਾਂਅ ‘ਤੇ ‘ਥੈਂਕ ਯੂ.’ ਲਿਖ ਕੇ ਭੇਜੇ ਅਤੇ ਇਸ ਫੰਡ ਰੇਜਿੰਗ ਸਮਾਗਮ ਨੂੰ ਇਕ ਤਰ੍ਹਾਂ ਨਾਲ ਸੰਪੂਰਨ ਕਰ ਦਿੱਤਾ। ਪ੍ਰਧਾਨ ਮੰਤਰੀ ਦਾ ਥੈਂਕ ਯੂ. ਪੱਤਰ ਮਿਲਣਾ ਵੀ ਮਾਣ ਵਾਲੀ ਗੱਲ ਹੈ। ਸ. ਪੂਰਨ ਸਿੰਘ ਵੱਲੋਂ ਵੀ ਪ੍ਰਧਾਨ ਮੰਤਰੀ ਅਤੇ ਸ੍ਰੀ ਸਾਇਮਨ ਬ੍ਰਿਜਸ ਦਾ ਇਸ ਮਾਨ ਲਈ ਧੰਨਵਾਦ ਕੀਤਾ ਜਾਂਦਾ ਹੈ। ਵਾਕਿਆ ਇਨ੍ਹਾਂ ਲੋਕਾਂ ਦੀ ਰੀਸ ਨਹੀਂ।
ਸਾਡੇ ਦੇਸ-ਵਿਦੇਸ਼ ਵਸਦੇ ਨੇਤਾਵਾਂ ਨੂੰ ਵੀ ਅਜਿਹੀਆਂ ਗੱਲਾਂ ਤੋਂ ਸੇਧ ਲੈਣੀ ਚਾਹੀਦੀ ਹੈ ਨਾ ਕਿ ਅਕ੍ਰਿਤਘਣ ਬਣ ਕੇ ਆਪਣਾ ਕੰਮ ਹੋਣ ਤੋਂ ਬਾਅਦ ਭੁੱਲ ਜਾਣਾ ਚਾਹੀਦਾ ਹੈ।

Install Punjabi Akhbar App

Install
×