ਆਸਟ੍ਰੇਲੀਆ-ਇੰਡੋਨੇਸ਼ੀਆ ਸਮਝੌਤੇ: ਹਰ ਸਾਲ 5000 ਕਾਮੇ ਆਉਣਗੇ ਆਸਟ੍ਰੇਲੀਆ

ਏਸੀਆਨ (The Association of Southeast Asian Nations) ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਤਹਿਤ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਇੰਡੋਨੇਸ਼ੀਆ ਦੇ ਦੌਰੇ ਤੇ ਹਨ ਅਤੇ ਉਥੋਂ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।
ਤਾਜ਼ਾ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਜੋ ਸਮਝੌਤੇ ਹੋਏ ਹਨ ਉਨ੍ਹਾਂ ਵਿੱਚ 200 ਮਿਲੀਅਨ ਡਾਲਰਾਂ ਦੇ ਕਲਾਈਮੇਟ ਅਤੇ ਇਨਫ੍ਰਾਸਟਰਕਚਰ ਆਦਿ ਦੇ ਪਲਾਨਾਂ ਬਾਰੇ ਰਜ਼ਾਮੰਦੀਆਂ ਤੈਅ ਹੋਈਆਂ ਹਨ।
ਇਸਤੋਂ ਇਲਾਵਾ, ਇੱਕ ਹੋਰ ਸਮਝੌਤਾ ਹੋਇਆ ਹੈ ਜਿਸ ਦੇ ਤਹਿਤ, ਇੰਡੋਨੇਸ਼ੀਆ ਤੋਂ ਹਰ ਸਾਲ 5000 ਦੀ ਤਾਦਾਦ ਵਿੱਚ ਕਾਮੇ, ਆਸਟ੍ਰੇਲੀਆ ਆ ਕੇ ਕੰਮਕਾਜ ਕਰ ਸਕਣਗੇ।
ਇਸਤੋਂ ਇਲਾਵਾ ਆਸਟ੍ਰੇਲੀਆ, ਇੰਡੋਨੇਸ਼ੀਆ ਨੂੰ ਆਪਣੀ ਨਵੀਂ ਰਾਜਧਾਨੀ (ਨੂਸਾਨਤਾਰਾ) ਤੈਅ ਕਰਨ ਅਤੇ ਇਸ ਦੇ ਵਸੇਬੇ ਲਈ ਵੀ ਮਦਦ ਕਰਦਾ ਰਹੇਗਾ।

Install Punjabi Akhbar App

Install
×